
'ਮੇਰੇ ਤੋਂ ਪਹਿਲਾਂ ਵੀ ਜਥੇਦਾਰਾਂ ਨਾਲ ਇਵੇਂ ਹੀ ਹੋਇਆ'
ਅੰਮ੍ਰਿਤਸਰ: ਸੇਵਾਵਾਂ ਖ਼ਤਮ ਹੋਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਜਾਨ ਤੋਂ ਛੁੱਟੇ ....ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਫਾਰਗ ਹੋਇਆ ਸੀ ਉਦੋਂ ਵੀ ਇਹੀ ਸ਼ਬਦ ਗਾਇਆ ਸੀ । ਉਨ੍ਹਾਂ ਨੇ ਕਿਹਾ ਕਿ ਇਵੇਂ ਹੀ ਹੋਣਾ ਸੀ ਮੈਨੂੰ 2 ਦਸੰਬਰ ਤੋਂ ਬਾਅਦ ਅਹਿਸਾਸ ਹੋਇਆ ਸੀ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਹੋ ਗਈਆ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਨਾਲ ਕੋਈ ਪਹਿਲੀ ਵਾਰੀ ਧੱਕਾ ਨਹੀ ਹੋਇਆ। ਜਦੋਂ ਧੱਕਾ ਕਰਨਾ ਹੋਵੇ ਫਿਰ ਮਰਿਆਦਾ ਨਹੀ ਦੇਖੀ ਜਾਂਦੀ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੋਂ ਪਹਿਲਾਂ ਵੀ ਜਥੇਦਾਰਾਂ ਨਾਲ ਧੱਕੇਸ਼ਾਹੀ ਹੋਈ ਹੈ। ਪੱਤਰਕਾਰ ਦੇ ਪੁੱਛਣ ਉੱਤੇ ਕਿਹਾ ਹੈ ਕਿ ਤਾਲਮੇਲ ਕਮੇਟੀ ਕੋਲ ਜਾਣਾ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੈ ਜਥੇਦਾਰ ਸੀ ਉਦੋ ਤੱਕ ਕਮੇਟੀ ਅਗੇ ਪੇਸ਼ ਹੋਣਾ ਤੌਹੀਨ ਸੀ। ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਜਿਵੇ ਹੀ ਆਰਡਰ ਮਿਲਣਗੇ ਫਿਰ ਹੀ ਪਤਾ ਲੱਗੇਗਾ ਕੀ ਕਹਿੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਵੀ ਹੋਇਆ ਹੈ ਉਹ ਠੀਕ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਵਿੱਖ ਦੀ ਯੋਜਨਾ ਬਾਰੇ ਅਕਾਲ ਪੁਰਖ ਨੂੰ ਹੀ ਪਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਮੈਂ ਖੁੱਲ੍ਹ ਕੇ ਗੱਲ ਕਰ ਸਕਾਂਗਾ ਅਤੇ ਕੌਮ ਲਈ ਕੰਮ ਕਰਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਦਬਾਅ ਹਮੇਸ਼ਾ ਮਾਰੂ ਸਾਬਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਬਾਅ ਭਾਵੇ ਸਿੱਖ ਸੰਸਥਾਵਾਂ ਉੱਤੇ ਹੋਵੇ ਜਾਂ ਆਗੂਆਂ ਉੱਤੇ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਦਬਾਅ ਕਦੇ ਚੰਗਾ ਨਹੀਂ ਹੁੰਦਾ।