ਪਤੀ ਦੇ ਰਾਹ 'ਤੇ ਚੱਲ ਕੇ ਪਤਨੀ ਵੀ ਬਣੀ ਤਸਕਰ
Published : Jun 10, 2018, 12:07 pm IST
Updated : Jun 10, 2018, 12:07 pm IST
SHARE ARTICLE
Wife became Smuggler after Husband arrested
Wife became Smuggler after Husband arrested

ਕਹਿੰਦੇ ਹਨ ਕਿ ਖ਼ਰਬੂਜਾ ਖ਼ਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਹੈ।

ਜਲੰਧਰ, (ਕ੍ਰਾਈਮ ਰਿਪੋਰਟਰ): ਕਹਿੰਦੇ ਹਨ ਕਿ ਖ਼ਰਬੂਜਾ ਖ਼ਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਹੈ। ਅਜਿਹੀ ਹੀ ਕਹਾਣੀ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਔਰਤ ਅਪਣੇ ਪਤੀ ਨੂੰ ਦੇਖ ਦੇਖ ਕੇ ਤਸਕਰ ਬਣ ਗਈ। ਕਹਾਣੀ ਦਾ ਪੂਰਾ ਪਤਾ ਉਸ ਵੇਲੇ ਲੱਗਾ ਜਦੋਂ ਬੱਸ ਸਟੈਂਡ ਵਿਖੇ ਸਥਿਤ ਪੁਲਿਸ ਚੌਕੀ ਦੀ ਪੁਲਿਸ ਨੇ ਇਕ ਔਰਤ ਨੂੰ 360 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

Wife became SmugglerWife became Smugglerਦਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਦਾ ਪਤੀ ਪਹਿਲਾਂ ਤੋਂ ਹੀ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਦੇ ਕੇਸ 'ਚ ਜੇਲ ਦੀ ਹਵਾ ਖਾ ਰਿਹਾ ਹੈ। ਔਰਤ ਦਾ ਪਤੀ ਹੀ ਉਸ ਤੋਂ ਯੂ. ਪੀ. ਤੋਂ ਨਸ਼ੀਲੇ ਕੈਪਸੂਲ ਦਿਵਾਉਂਦਾ ਸੀ ਤੇ ਗਾਹਕਾਂ ਬਾਰੇ ਜਾਣਕਾਰੀ ਦਿੰਦਾ ਸੀ। ਦੋਸ਼ੀ ਦੀ ਪਛਾਣ ਔਰਤ ਪੂਨਮ ਪਤਨੀ ਡਿੰਪਲ ਨਿਵਾਸੀ ਸੰਗਤ ਸਿੰਘ ਨਗਰ ਦੇ ਰੂਪ 'ਚ ਹੋਈ ਹੈ।

ਥਾਣਾ 3 ਦੇ ਇੰਚਾਰਜ ਬਿਮਲਕਾਂਤ ਨੇ ਦਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਗੁਪਤ ਸੂਚਨਾ 'ਤੇ ਗੇਟ ਨੰਬਰ ਤਿੰਨ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਬੱਸ ਸਟੈਂਡ ਦੇ ਅੰਦਰ ਤੋਂ ਆ ਰਹੀ ਔਰਤ ਨੇ ਪੁਲਿਸ ਨੂੰ ਦੇਖ ਕੇ ਰਸਤਾ ਬਦਲ ਲਿਆ। ਸ਼ੱਕ ਪੈਣ 'ਤੇ ਪੁਲਸ ਨੇ ਔਰਤ ਨੂੰ ਕਾਬੂ ਕਰ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਤੋਂ 360 ਨਸ਼ੀਲੇ ਕੈਪਸੂਲ ਬਰਾਮਦ ਹੋਏ।

Wife became SmugglerSmuggling

ਪੁਲਿਸ ਨੇ ਪੁੱਛਗਿਛ ਕੀਤੀ ਤਾਂ ਪੂਨਮ ਨੇ ਦਸਿਆ ਕਿ ਉਹ ਯੂ. ਪੀ. ਤੋਂ ਨਸ਼ੀਲੇ ਕੈਪਸੂਲ ਲੈ ਕੇ ਆਈ ਸੀ।ਔਰਤ ਨੇ ਦਸਿਆ ਕਿ ਪਤੀ ਦੇ ਜੇਲ ਜਾਣ ਤੋਭ ਬਾਅਦ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਸੀ ਜਿਸ ਕਾਰਨ ਉਸ ਨੂੰ ਇਹ ਕੰਮ ਕਰਨਾ ਪਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪੂਨਮ ਵਿਰੁਧ ਪਹਿਲਾਂ ਵੀ ਕੇਸ ਦਰਜ ਹੋਇਆ ਸੀ ਪਰ ਇਸ ਕੇਸ 'ਚੋਂ ਉਹ ਬਰੀ ਹੋ ਗਈ ਸੀ। ਫ਼ਿਲਹਾਲ ਪੁਲਿਸ ਵਲੋਂ ਔਰਤ ਤੋਂ ਪੁਛਗਿਛ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement