
ਐਸ.ਟੀ.ਐਫ਼ ਵਲੋਂ ਨਸ਼ੇ ਦੇ ਗ਼ੈਰ ਕਾਨੂੰਨੀ ਕਾਰੋਬਾਰ 'ਚ ਲੱਗੇ ਹੋਏ ਦੋ ਨੌਜਵਾਨਾਂ ਨੂੰ ਕਥਿਤ ਇਕ ਕਿਲੋ ਹੈਰੋਇਨ ਸਮੇਤ ਕਾਬੂ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।...
ਲੁਧਿਆਣਾ, ਐਸ.ਟੀ.ਐਫ਼ ਵਲੋਂ ਨਸ਼ੇ ਦੇ ਗ਼ੈਰ ਕਾਨੂੰਨੀ ਕਾਰੋਬਾਰ 'ਚ ਲੱਗੇ ਹੋਏ ਦੋ ਨੌਜਵਾਨਾਂ ਨੂੰ ਕਥਿਤ ਇਕ ਕਿਲੋ ਹੈਰੋਇਨ ਸਮੇਤ ਕਾਬੂ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਐਸ.ਟੀ.ਐਫ਼ (ਲੁਧਿਆਣਾ ਯੂਨਿਟ) ਦੇ ਇੰਚਾਰਜ ਐਸ.ਆਈ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮਾਂ ਦੀ ਸ਼ਨਾਖ਼ਤ ਕਪਿਲ ਦੇਵ ਤੇ ਹਰਦੀਪ ਕੁਮਾਰ ਉਰਫ਼ ਦੀਪਕ ਦੇ ਰੂਪ ਵਿਚ ਹੋਈ।
ਐਸ.ਆਈ ਹਰਬੰਸ ਸਿੰਘ ਮੁਤਾਬਕ ਉਨ੍ਹਾਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮਲਹੋਤਰਾ ਚੌਂਕ ਨਿਊ ਮੋਤੀ ਨਗਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਵਲੋਂ ਇਕ ਇਨੋਵਾ ਗੱਡੀ ਜਿਸ ਵਿਚ ਦੋ ਨੌਜਵਾਨ ਸਵਾਰ ਸਨ। ਉਕਤ ਦੋਵਾਂ ਕਾਰ ਸਵਾਰਾਂ ਨੂੰ ਸਣੇ ਕਾਰ ਕਾਬੂ ਕਰ ਕੇ ਤੇ ਕਾਨੂੰਨੀ ਕਾਰਵਾਈ ਕਰਦਿਆਂ ਰਾਜ਼ੇਸ ਕੁਮਾਰ ਕਪਿਲਸ ਪੀ.ਪੀ.ਐਸ/ਡੀ.ਐਸ.ਪੀ /ਐਸ.ਟੀ.ਐਫ , ਖੰਨਾ/ਲੁਧਿਆਣਾ ਦੀ ਹਾਜ਼ਰੀ ਵਿਚ ਤਲਾਸ਼ੀ ਕੀਤੀ ਗਈ
ਤਾਂ ਤਲਾਸ਼ੀ ਦੌਰਾਨ ਉਕਤ ਕਾਰ 'ਚੋਂ ਇਕ ਕਿਲੋ ਹੈਰੋਇਨ ਜੋ ਉਕਤ ਵਿਅਕਤੀਆਂ ਨੇ ਗੱਡੀ ਦੀ ਕੰਡਕਟਰ ਸੀਟ ਹੇਠਾਂ ਲੁਕਾ ਕੇ ਰੱਖੀ ਹੋਈ ਸੀ ਪੁਲਿਸ ਨੇ ਬਰਾਮਦ ਕੀਤੀ। ਦੋਵਾਂ ਕਥਿਤ ਮੁਲਜ਼ਮਾਂ ਕੋਲੋਂ ਪੁਲਿਸ ਰੀਮਾਂਡ ਦੌਰਾਨ ਪੁਲਿਸ ਪੁਛਗਿੱਛ ਕਰੇਗੀ ਕੀ ਉਨ੍ਹਾਂ ਦੇ ਅੱਗੇ ਗ੍ਰਾਹਕ ਕੌਣ ਕੌਣ ਹਨ, ਹੋਰ ਵੀ ਪ੍ਰਗਟਾਵੇ ਹੋਣ ਦੀ ਉਮੀਦ ਹੈ।