
ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰ ਵਿਖੇ 6 ਜੂਨ ਦੀ ਸ਼ਾਮ ਨੂੰ ਬੋਰਵੈੱਲ...
ਚੰਡੀਗੜ੍ਹ: ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰ ਵਿਖੇ 6 ਜੂਨ ਦੀ ਸ਼ਾਮ ਨੂੰ ਬੋਰਵੈੱਲ ‘ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ (ਲਹਿਰਾਗਾਗਾ) ਨੇ ਕਿਹਾ ਕਿ ਮੈਂ ਪ੍ਰਸ਼ਾਸਨ ਦੇ ਬਾਰੇ ਕੁਝ ਵੀ ਬੋਲ ਕੇ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਸਰਕਾਰ ਨੂੰ ਇਸ ਦੇ ਬਾਰੇ ਆਪ ਹੀ ਸੋਚ ਲੈਣਾ ਚਾਹੀਦਾ ਹੈ।
Borewell Fatehveer Singh
ਢੀਂਡਸਾ ਨੇ ਕਿਹਾ ਕਿ ਐਨਡੀਆਰਐਫ਼ ਕੋਲ ਸਹੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਅਤੇ ਆਰਮੀ ਨੂੰ ਵੀ ਉਨ੍ਹਾਂ ਦੀ ਮੱਦਦ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਗੁੱਸਾ ਜਾਇਜ਼ ਹੈ, ਕਿਉਕਿ ਉਹ ਪਿਛਲੇ 3 ਦਿਨ ਤੋਂ ਇਹ ਸੁਣ ਰਹੇ ਹਨ ਕਿ 10 ਮਿੰਟ ‘ਚ ਫਤਿਹਵੀਰ ਬਾਹਰ ਆ ਜਾਵੇਗਾ।