
ਨਸ਼ੀਲੀ ਵਸਤੂ ਦੇ ਕੇ ਕੀਤਾ ਬੇਹੋਸ਼
ਬਰਨਾਲਾ- ਬਰਨਾਲਾ ਦੇ ਪਿੰਡ ਸੇਖਾ ਤੋਂ ਇਕ ਦੀ ਇਕ ਵਿਆਹੀ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਅੱਜ ਪੀੜਤ ਔਰਤ ਦੇ ਬਿਆਨ ਦਰਜ ਕਰਵਾਏ ਹਨ। ਜਿਸ ਵਿਚ ਔਰਤ ਨੇ ਉਸ ਨਾਲ ਹੋਈ ਇਸ ਘਟਨਾ ਬਾਰੇ ਦੱਸਿਆ ਕਿ ਉਸ ਨੂੰ 5 ਤਰੀਕ ਨੂੰ ਇਕ ਫੋਨ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ 5 ਤੋਂ 6 ਮੁੰਡੇ ਮੋਟਰਸਾਈਕਲ 'ਤੇ ਬਿਠਾ ਕੇ ਇਕ ਪਿੰਡ ਵਿਚ ਲੈ ਗਏ ਸੀ।
ਜਿਸ ਤੋਂ ਬਾਅਦ ਉਹ ਮੁੰਡੇ ਉਸ ਨੂੰ ਇਕ ਘਰ ਵਿਚ ਲੈ ਤੇ ਉਸ ਨੂੰ ਕੋਈ ਨਸ਼ੀਲੀ ਵਸਤੂ ਦਿਤੀ ਜਿਸ ਨਾਲ ਕਿ ਉਹ ਬੇਹੋਸ਼ ਹੋ ਗਈ। ਪੀੜਿਤ ਦੇ ਪਤੀ ਦਾ ਕਹਿਣਾ ਹੈ ਕਿ ਘਰ ਆਉਣ ਤੇ ਉਸ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਘਰ ਨਹੀਂ ਹੈ ਤੇ ਉਹ ਆਪਣੇ ਪੂਰੇ ਪਰਿਵਾਰ ਸਮੇਤ ਉਸਨੂੰ ਲੱਭਣ ਲਈ ਗਏ ਤਾਂ ਉਸਦੀ ਪਤਨੀ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਮਿਲੀ। ਪੁਲਿਸ ਦੇ ਮੁਤਾਬਿਕ ਉਨ੍ਹਾਂ ਨੇ ਔਰਤ ਦੇ ਬਿਆਨਾਂ ਤੋਂ ਇਕ ਮੁੰਡੇ ਤੇ ਦੋ ਸਾਥੀ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਕਰ ਦਿੱਤੀ।