ਮਾਸਕ ਨਾ ਪਾਉਣ 'ਤੇ ਪੁਲਿਸ ਨਾਲ ਉੇਲਝਿਆ ਨੌਜਵਾਨ, ਵੀਡੀਓ ਵਾਇਰਲ
Published : Jul 10, 2020, 4:05 pm IST
Updated : Jul 10, 2020, 4:26 pm IST
SHARE ARTICLE
Covid19 Face Mask Viral Video
Covid19 Face Mask Viral Video

 ਦੇਖੋ ਕਿਉਂ ਲੋਕ ਵੀ ਦੇ ਰਹੇ ਨੌਜਵਾਨ ਦਾ ਸਾਥ

ਚੰਡੀਗੜ੍ਹ: ਕੋਰੋਨਾ ਦੇ ਦੌਰ 'ਚ ਮਾਸਕ ਪਾਉਣਾ ਲਾਜ਼ਮੀ ਬਣ ਜਾਂਦਾ ਹੈ ਤੇ ਜੇ ਕੋਈ ਮਾਸ ਨਹੀਂ ਪਾਉਂਦਾ ਤਾਂ ਪੁਲਿਸ ਵੱਲੋਂ ਉਸ ਦਾ ਚਲਾਨ ਕੱਟਿਆ ਜਦਾ ਹੈ। ਪਰ ਇੱਥੇ ਇੱਕ ਨੌਜਵਾਨ ਨੇ ਪੁਲਿਸ ਨੂੰ ਖੁਦ ਵੀ ਮਾਸਕ ਪਾਉਣ ਦਾ ਸਬਕਾ ਸਿਖਾਇਆ ਹੈ। ਇਸ ਵੀਡੀਉ ਵਿਚ ਨੌਜਵਾਨ ਪੁਲਿਸ ਅਧਿਕਾਰੀ ਨੂੰ ਬੋਲ ਰਿਹਾ ਹੈ ਕਿ ਉਹ ਅਪਣੇ ਨਾਲ ਦੇ ਪੁਲਿਸ ਮੁਲਾਜ਼ਮ ਦਾ ਵੀ ਚਲਾਨ ਕੱਟਣ ਫਿਰ ਉਹ ਅਪਣਾ ਵੀ ਜ਼ਰੂਰ ਕਟਵਾਉਣਗੇ।

MaskMask

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋ ਨੌਜਵਾਨ ਦਾ ਸਾਥ ਦਿੱਤਾ ਜਾ  ਰਿਹਾ ਹੈ ਕਿਉਂਕਿ ਜੇ ਕਰ ਆਮ ਜਨਤਾ ਲਈ ਮਾਸਕ ਪਾਉਣਾ ਲਾਜ਼ਮੀ ਹੈ ਤਾਂ ਪੁਲਿਸ ਮੁਲਾਜ਼ਮਮਾਂ ਲਈ ਵੀ ਇਹ ਉਹਨਾਂ ਹੀ ਲਾਜ਼ਮੀ ਬਣ ਜਾਂਦਾ ਹੈ। ਇਸ ਨੌਜਵਾਨ ਮੁਤਾਬਿਕ ਜੇ ਉਸ ਦਾ ਚਲਾਨ ਕੱਟਿਆ ਗਿਆ ਤਾਂ ਪੁਲਿਸ ਮੁਲਾਜ਼ਮ ਦਾ ਵੀ ਚਲਾਨ ਕੱਟਿਆ ਜਾਣਾ ਚਾਹੀਦਾ ਹੈ।

Mask Mask

ਦਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਨੇ ਮਾਸਕ ਅਤੇ ਸੈਨੀਟਾਈਜ਼ਰਜ਼ ਨੂੰ ਜ਼ਰੂਰੀ ਕਮੋਡਿਟੀਜ਼ ਐਕਟ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ, ਜਿਸ ਨੂੰ ਇਕ ਵਾਰ ਫਿਰ ਬਦਲਿਆ ਗਿਆ ਹੈ। ਸਰਕਾਰ ਨੇ ਮਾਸਕ ਅਤੇ ਸੈਨੀਟਾਈਜ਼ਰ ਨੂੰ ਜ਼ਰੂਰੀ ਕਮੋਡਿਟੀ ਐਕਟ ਦੀ ਸੂਚੀ ਤੋਂ ਹਟਾ ਦਿੱਤਾ ਹੈ।

Mask Mask

ਕੇਂਦਰੀ ਖੁਰਾਕ ਅਤੇ ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਟਵੀਟ ਕੀਤਾ ਸੀ ਕਿ ਕੋਰੋਨਾ (COVID-19) ਵਾਇਰਸ ਦੇ ਖਤਰੇ ਤੋਂ ਬਾਅਦ ਬਾਜ਼ਾਰ ਦੇ ਰੁਝਾਨ ਦੇ ਮੱਦੇਨਜ਼ਰ ਸਰਕਾਰ ਨੇ ਜ਼ਰੂਰੀ ਕਮੋਡਿਟੀਜ਼ ਐਕਟ -1955 ਦੀ ਅਨੁਸੂਚੀ ਵਿੱਚ ਸੋਧ ਕਰਕੇ 2, 3 ਪਲਾਈ ਸਰਜੀਕਲ ਫੇਸ ਮਾਸਕ, ਐਨ 95 ਮਾਸਕ ਅਤੇ ਹੈਂਡ ਸੈਨੀਟਾਈਜ਼ਰ ਨੂੰ 30/6/2020 ਤੱਕ ਜ਼ਰੂਰੀ ਚੀਜ਼ਾਂ ਘੋਸ਼ਿਤ ਕੀਤੀਆਂ ਗਈਆਂ ਸਨ। ਇਹ ਉਨ੍ਹਾਂ ਦੀ ਉਪਲਬਧਤਾ ਨੂੰ ਵਧਾਏਗਾ ਅਤੇ ਕਾਲੀ ਮਾਰਕੀਟਿੰਗ ਨੂੰ ਰੋਕ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement