'ਡੀਸੀ ਬਟਾਲਾ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ'
Published : Sep 10, 2019, 5:51 pm IST
Updated : Sep 10, 2019, 5:51 pm IST
SHARE ARTICLE
Simarjit Singh Bains send complaint letter to speaker Punjab
Simarjit Singh Bains send complaint letter to speaker Punjab

ਵਿਧਾਇਕ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਪੀੜਤ ਲੋਕਾਂ ਦੀ ਖ਼ਬਰਸਾਰ ਲੈਣ ਲਈ ਬਟਾਲਾ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਬਟਾਲਾ ਸਰਕਾਰੀ ਹਸਪਤਾਲ ਵਿਚ ਗੁਰਦਾਸਪੁਰ ਦੇ ਡੀ.ਸੀ. ਵਿਪੁਲ ਉਜਵਲ ਨੂੰ ਧਮਕਾਉਣ, ਬਦਸਲੂਕੀ ਕਰਨ ਅਤੇ ਸਰਕਾਰੀ ਡਿਊਟੀ ਵਿਚ ਅੜਿੱਕਾ ਪਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਵਿਰੋਧ 'ਚ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਇਕ ਚਿੱਠੀ ਭੇਜ ਕੇ ਸਰਕਾਰੀ ਅਧਿਕਾਰੀਆਂ ਵੱਲੋਂ ਅਧਿਕਾਰਾਂ ਦੀ ਉਲੰਘਣਾ ਅਤੇ ਆਮ ਲੋਕਾਂ ਨਾਲ ਬਦਤਮੀਜੀ ਕਰਨ ਦੀ ਸ਼ਿਕਾਇਤ ਕੀਤੀ ਹੈ।

Simarjit Singh Bains send complaint letter to speaker PunjabSimarjit Singh Bains send complaint letter to speaker Punjab

ਬੈਂਸ ਨੇ ਚਿੱਠੀ 'ਚ ਕਿਹਾ ਹੈ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ 'ਚ ਇਕ ਬਹੁਤ ਹੀ ਦਿਲ ਕੰਬਾਊ ਦਰਦਨਾਕ ਹਾਦਸੇ ਕਾਰਨ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਵਿਚ ਹੋਏ ਧਮਾਕੇ ਵਿਚ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਜਦੋਂ ਉਹ ਬਟਾਲਾ ਹਸਪਤਾਲ ਜ਼ਖ਼ਮੀਆਂ ਹਾ ਹਾਲ-ਚਾਲ ਪੁੱਛਣ ਗਏ ਤਾਂ ਉਨ੍ਹਾਂ ਨੂੰ ਉਥੇ ਇਕ ਪਰਵਾਰ ਮਿਲਿਆ, ਜੋ ਆਪਣੇ ਪਰਵਾਰਕ ਮੈਂਬਰ ਸਤਨਾਮ ਸਿੰਘ ਦੀ ਭਾਲ ਕਰ ਰਿਹਾ ਸੀ। ਪਰਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਈ ਅਫ਼ਸਰਾਂ ਨੂੰ ਮਿਲ ਚੁੱਕੇ ਹਨ ਪਰ ਕੋਈ ਵੀ ਉਨ੍ਹਾਂ ਨੂੰ ਸਤਨਾਮ ਸਿੰਘ ਬਾਰੇ ਨਹੀਂ ਦੱਸ ਰਿਹਾ। ਹਸਪਤਾਲ ਦੇ ਉੱਪਰ ਕਮਰੇ ਵਿਚ ਡੀਸੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ। 

Simarjit Singh Bains send complaint letter to speaker PunjabSimarjit Singh Bains send complaint letter to speaker Punjab

ਬੈਂਸ ਨੇ ਦੱਸਿਆ, "ਜਦੋਂ ਅਸੀ ਕਮਰੇ ਅੰਦਰ ਗਏ ਤਾਂ ਵੇਖਿਆ ਕਿ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਅਧਿਕਾਰੀਆਂ ਸਮੇਤ ਬੈਠੇ ਫਲ ਵਗੈਰਾ ਖਾ ਰਹੇ ਸਨ। ਮੈਨੂੰ ਅਤੇ ਪੀੜਤ ਪਰਵਾਰ ਨੂੰ ਕਮਰੇ ਅੰਦਰ ਵੇਖ ਡੀਸੀ ਸਾਹਿਬ ਨੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਕਿਸ ਨੇ ਅੰਦਰ ਆਉਣ ਦਿੱਤਾ। ਕਮਰੇ ਤੋਂ ਬਾਹਰ ਚੱਲੋ। ਮੈਨੂੰ ਹੈਰਾਨੀ ਹੋਈ ਕਿ ਡੀਸੀ ਵੱਲੋਂ ਅਤਿ ਦੁਖਦਾਈ ਸਮੇਂ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਦਾ ਨਿਰਾਦਰ ਹੀ ਨਹੀਂ, ਸਗੋਂ ਹਾਦਸੇ 'ਚ ਮਾਰੇ ਗਏ ਵਿਅਕਤੀ ਦੇ ਪੀੜਤ ਪਰਵਾਰ ਨੂੰ ਵੀ ਬੁਰੀ ਤਰ੍ਹਾਂ ਜਲੀਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਫਿਰ ਮੈਨੂੰ ਮਜਬੂਰੀ 'ਚ ਡੀਸੀ ਸਾਹਿਬ ਨੂੰ ਕਹਿਣਾ ਪਿਆ ਕਿ ਇਹ ਕਮਰਾ ਸਰਕਾਰੀ ਹੈ, ਕਿਸੇ ਦੇ ਬਾਪ ਦਾ ਨਹੀਂ।"

Simarjit Singh Bains send complaint letter to speaker PunjabSimarjit Singh Bains send complaint letter to speaker Punjab

ਬੈਂਸ ਨੇ ਸ਼ਿਕਾਇਤ ਕੀਤੀ ਹੈ ਕਿ ਡੀਸੀ ਵੱਲੋਂ ਆਪਣੇ ਸਰਕਾਰੀ ਰੁਤਬੇ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਉਨ੍ਹਾਂ ਸਮੇਤ 20 ਲੋਕਾਂ ਵਿਰੁਧ ਸਿਟੀ ਬਟਾਲਾ ਦੇ ਥਾਣੇ ਵਿਚ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮਤਲਬ ਹੈ ਕਿ ਆਮ ਲੋਕਾਂ ਦਾ ਰਾਜ। ਆਮ ਪੀੜਤ ਲੋਕਾਂ ਨਾਲ ਇਕ ਅਫ਼ਸਰ ਵੱਲੋਂ ਇਸ ਤਰੀਕੇ ਨਾਲ ਘਟੀਆ ਵਿਵਹਾਰ ਸਖ਼ਤ ਕਾਰਵਾਈ ਕਰਨ ਯੋਗ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਅਫ਼ਸਰ ਲੋਕਾਂ ਅਤੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਨਿਰਾਦਰ ਕਰਨ ਦਾ ਹੌਸਲਾ ਨਾ ਕਰ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement