ਫ਼ੌਜ ਰਾਜਨੀਤਿਕ ਜ਼ਰੂਰਤਾਂ ਦੇ ਲਈ ਨਹੀਂ : ਲੇੈ. ਜਨਰਲ ਹੁੱਡਾ
Published : Dec 8, 2018, 1:53 pm IST
Updated : Dec 8, 2018, 1:54 pm IST
SHARE ARTICLE
Army operations are not for political needs
Army operations are not for political needs

ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸੈਸ਼ਨ ਵਿਚ ਸਰਜੀਕਲ ਸਟਰਾਈਕ ਬਾਰੇ...

ਚੰਡੀਗੜ੍ਹ (ਸਸਸ) : ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸੈਸ਼ਨ ਵਿਚ ਸਰਜੀਕਲ ਸਟਰਾਈਕ ਬਾਰੇ ਉੱਤਰੀ ਕਮਾਂਡ ਦੇ ਸਾਬਕਾ ਕਮਾਂਡਰ ਲੇ. ਜਨਰਲ ਡੀਐਸ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਉਰੀ ਹਮਲੇ ਤੋਂ ਬਾਅਦ ਜਦੋਂ ਮੈਂ ਅਤੇ ਆਰਮੀ ਚੀਫ਼ ਉਸ ਕੈਂਪ ਦਾ ਦੌਰਾ ਕਰਨ ਗਏ ਤਾਂ ਉਥੇ ਸਭ ਕੁੱਝ ਸੜ ਚੁੱਕਿਆ ਸੀ। 19 ਫ਼ੌਜੀ ਮਾਰੇ ਜਾ ਚੁੱਕੇ ਸਨ। ਅਸੀ ਤਿੰਨ ਇੰਚ ਮੋਟੀ ਰਾਖ ਦੀ ਸਤ੍ਹਾ ਉਤੇ ਚੱਲ ਰਹੇ ਸੀ। ਇਹੀ ਉਹ ਸਮਾਂ ਸੀ, ਜਦੋਂ ਸਾਡੇ ਮਨ ਵਿਚ ਪਾਕਿਸਤਾਨ ਨੂੰ ਇਸ ਦਾ ਜਵਾਬ ਦੇਣ ਦੀ ਗੱਲ ਆਈ।’

Army Literature FestivalMilitary Literature Festivalਉਨ੍ਹਾਂ ਨੇ ਦੱਸਿਆ, ‘ਪੂਰਾ ਦੇਸ਼ ਇਸ ਘਟਨਾ ਤੋਂ ਬਾਅਦ ਗ਼ੁੱਸੇ ਵਿਚ ਸੀ। ਅਸੀਂ ਜਦੋਂ ਇਸ ਸਟਰਾਈਕ ਦੇ ਬਾਰੇ ਯੋਜਨਾ ਬਣਾਈ। ਮੇਰੀ ਗੱਲ ਆਰਮੀ ਚੀਫ਼ ਨਾਲ ਹੋਈ ਸੀ ਅਤੇ ਬਾਅਦ ਵਿਚ ਮੈਨੂੰ ਦੱਸਿਆ ਕਿ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਓਕੇ ਕੀਤਾ ਸੀ।’ ਸਰਜੀਕਲ ਸਟਰਾਈਕ ਉਤੇ ਚਰਚਾ ਦੇ ਬਾਅਦ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, ‘ਇਹ ਗੱਲ ਠੀਕ ਹੈ ਕਿ ਇਸ ਆਪਰੇਸ਼ਨ ਦੀ ਚਰਚਾ ਬਹੁਤ ਜ਼ਿਆਦਾ ਹੋ ਗਈ। ਬਿਹਤਰ ਹੁੰਦਾ ਕਿ ਇਹ ਸਭ ਚੁੱਪਚਾਪ ਹੀ ਕੀਤਾ ਜਾਂਦਾ।’ 

2016 ਵਿਚ ਉਰੀ ਹਮਲੇ ਤੋਂ ਬਾਅਦ ਭਾਰਤੀ ਸੈਨਾਵਾਂ ਨੇ ਪਾਕਿਸਤਾਨ ਦੀ ਸੀਮਾ ਵਿਚ ਵੜ ਕੇ ਇਸ ਰੇਡ ਨੂੰ ਅੰਜਾਮ ਦਿਤਾ ਸੀ, ਜਿਸ ਵਿਚ 70 ਤੋਂ 80 ਅਤਿਵਾਦੀ ਮਾਰੇ ਗਏ ਸਨ। ਉਸ ਤੋਂ ਕੁੱਝ ਸਮੇਂ ਬਾਅਦ ਹੀ ਯੂਪੀ ਵਿਚ ਚੋਣਾਂ ਸਨ ਅਤੇ ਉਸ ਦੌਰਾਨ ਇਸ ਸਟਰਾਈਕ ਨੂੰ ਇਕ ਟਰੰਪ ਕਾਰਡ ਦੇ ਵੱਲ ਇਸਤੇਮਾਲ ਕੀਤਾ ਗਿਆ ਸੀ। ਸੈਸ਼ਨ ਵਿਚ ਗੱਲਬਾਤ ਦੇ ਦੌਰਾਨ ਇਹ ਮੁੱਦਾ ਵੀ ਉਠਿਆ ਕਿ ਰਾਜਨੀਤਿਕ ਪਾਰਟੀ ਆਰਮੀ ਆਪਰੇਸ਼ਨ ਨੂੰ ਜੇਕਰ ਇਸ ਤਰ੍ਹਾਂ ਅਪਣੇ ਹੱਕ ਵਿਚ ਇਸਤੇਮਾਲ ਕਰਦੀ ਰਹੀ ਤਾਂ ਅਜਿਹਾ ਨਾ ਹੋਵੇ ਕਿ ਇਹ ਇਕ ਰੂਟੀਨ ਬਣ ਜਾਵੇ?

ਇਸ ਉਤੇ ਜਨਰਲ ਹੁੱਡਾ ਦਾ ਜਵਾਬ ਦਿੰਦੇ ਹੋਏ ਕਿਹਾ, ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਆਰਮੀ ਦੀ ਲੀਡਰਸ਼ਿਪ ਨੂੰ ਰੈਜਿਸਟ ਕਰਨਾ ਪਵੇਗਾ। ਆਰਮੀ ਆਪਰੇਸ਼ਨ ਰਾਜਨੀਤਿਕ ਜ਼ਰੂਰਤਾਂ ਲਈ ਨਹੀਂ ਕੀਤੇ ਜਾ ਸਕਦੇ। ਇਸ ਸੈਸ਼ਨ ਦੌਰਾਨ ਮੀਡੀਆ ਵਲੋਂ ਇਹ ਵੀ ਸਵਾਲ ਕੀਤਾ ਗਿਆ ਕਿ ਆਮ ਤੌਰ ‘ਤੇ ਆਰਮੀ ਅਜਿਹੀਆਂ ਰੇਡਸ ਕਰਦੀ ਰਹਿੰਦੀ ਹੈ। ਤਾਂ ਫਿਰ ਕੀ ਵਜ੍ਹਾ ਸੀ ਕਿ ਸਟਰਾਇਕ ਲਈ ਪੀਏਮ ਦੀ ਸਹਿਮਤੀ ਲੈਣੀ ਪਈ?

ਇਸ ਸਵਾਲ ਦੇ ਜਵਾਬ ਵਿਚ ਜਨਰਲ ਹੁਡ‌ਡਾ ਨੇ ਕਿਹਾ, ‘ਇਸ ਸਟਰਾਈਕ ਦਾ ਪੱਧਰ ਵੱਡਾ ਸੀ। ਅਸੀ ਦੂਜੇ ਦੇਸ਼ ਦੀ ਸਰਹੱਦ ਵਿਚ ਫ਼ੌਜੀ ਭੇਜ ਰਹੇ ਸੀ। ਇਸ ਦੀ ਜਾਣਕਾਰੀ ਤਾਂ ਦੇਣੀ ਜ਼ਰੂਰੀ ਹੀ ਸੀ। ਇਸ ਸੈਸ਼ਨ ਵਿਚ ਲੇ. ਜਨਰਲ ਐਨਐਸ ਬਰਾੜ, ਲੇ. ਜਨਰਲ ਜੇਐਸ ਚੀਮਾ ਅਤੇ ਕਰਨਲ ਅਜੈ ਸ਼ੁਕਲਾ ਨੇ ਹਿੱਸਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement