Punjab News: ਪੰਜਾਬ ਦੀ ਦੋ ਧੀਆਂ ਨੇ ਇਟਲੀ ’ਚ ਚਮਕਾਇਆ ਨਾਂ

By : BALJINDERK

Published : Apr 11, 2024, 6:43 pm IST
Updated : Apr 11, 2024, 6:43 pm IST
SHARE ARTICLE
ਅਰਸ਼ਪ੍ਰੀਤ, ਜਸਕਿਰਨ ਕੌਰ
ਅਰਸ਼ਪ੍ਰੀਤ, ਜਸਕਿਰਨ ਕੌਰ

Punjab News: ਅਰਸ਼ਪ੍ਰੀਤ ਨੇ ਪੜ੍ਹਾਈ ’ਚ ਦੁਨੀਆਂ ਦੇ ਸੱਤਵੇਂ ਨੰਬਰ ਤੇ ਯੂਰਪ ਦੀ ਦੂਜੇ ਨੰਬਰ ਮੁਕਾਮ ਕੀਤਾ ਹਾਸਲ

Punjab News: ਰੋਮ - ਇਟਲੀ ਵਿੱਚ ਭਾਰਤੀ ਭਾਈਚਾਰੇ ਦੀਆਂ ਧੀਆਂ ਆਪਣੀ ਕਾਬਲੀਅਤ ਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਆਕ ਖੇਤਰਾਂ ਵਿੱਚ ਅਜਿਹੀਆਂ ਲੀਹਾਂ ਪਾ ਰਹੀਆਂ ਹਨ ਜਿਹਨਾਂ ਉਪੱਰ  ਤੁਰਨਾ ਸ਼ਾਇਦ ਹੋਰ ਦੇਸ਼ਾਂ ਦੀਆਂ ਕੁੜੀਆਂ ਦੇ ਵੀ ਵੱਸ ਦੀ ਗੱਲ ਨਹੀਂ। ਇਟਲੀ ਵਿਚ ਭਾਰਤੀ ਧੀਆਂ ਦੀ ਕਾਮਯਾਬੀ ਨੂੰ ਦੇਖ ਕੇ ਇਟਾਲੀਅਨ ਲੋਕ ਹੈਰਾਨ ਹੁੰਦੇ ਹਨ। ਉਹ ਆਪਣੇ ਬੱਚਿਆਂ ਨੂੰ ਉਦਾਹਰਣਾ ਦੇਕੇ ਕਹਿੰਦੇ ਹਨ ਸੱਚ ਵਿਚ ਭਾਰਤੀ ਲੋਕ ਚਾਹੇ ਉਹ ਬੱਚੇ ਹਨ ਜਾਂ ਵੱਡੇ ਕੁਝ ਵੀ ਕਰ ਸਕਦੇ ਹਨ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ।

ਇਹ ਵੀ ਪੜੋ:Gurdaspur News: ਗੁਰਦਾਸਪੁਰ 'ਚ ਭਗੌੜਾ ਹੈ ਸਾਬਕਾ ਮੰਤਰੀ ਦਾ ਲੜਕਾ; ਪ੍ਰਕਾਸ਼ ਸਿੰਘ ਲੰਗਾਹ 'ਤੇ ਕਈ ਮਾਮਲੇ ਦਰਜ

ਅਜਿਹੀਆਂ ਹੀ ਦੋ ਪੰਜਾਬ ਦੀਆਂ ਧੀਆਂ ਨੂੰ ਅਸੀਂ ਆਪਣੇ ਪਾਠਕਾਂ ਨੂੰ ਮਿਲਾਉਣ ਜਾ ਰਹੇ ਹਨ ਜਿਹਨਾਂ ਨੇ ਵਿੱਦਿਆਦਕ ਖੇਤਰ ਵਿਚ ਕਾਮਯਾਬੀ ਦੇ ਝੰਡੇ ਗੱਡੇ ਅਤੇ ਇਹਨਾਂ ਨੂੰ ਵੱਖ-ਵੱਖ ਕੰਪਨੀਆਂ ਨੇ ਕੰਮ ਲਈ ਵੀ ਸੱਦੇ ਪੱਤਰ ਵੀ ਭੇਜੇ ਹਨ। ਪੰਜਾਬ ਦਾ ਮਾਣ ਵਧਾਉਣ ਵਾਲੀਆਂ ਇਹ ਧੀਆਂ ਹਨ ਪਿੰਡ ਨਡਾਲਾ (ਕਪੂਰਥਲਾ) ਦੇ ਸਰਵਣ ਸਿੰਘ ਤੇ ਜਤਿੰਦਰ ਕੌਰ ਦੀ ਲਾਡਲੀਆਂ ਸੰਤਾਨਾਂ ਅਰਸ਼ਪ੍ਰੀਤ ਕੌਰ (22) ਅਤੇ ਜਸਕਿਰਨ ਕੌਰ (20)।  ਜਿਹੜੀਆਂ ਬਚਪਨ ਵਿੱਚ ਹੀ ਇਟਲੀ ਪਰਿਵਾਰ ਨਾਲ ਆ ਵਸੀਆਂ ਸਨ।

ਇਹ ਵੀ ਪੜੋ:Haryanan News: ਕਰਨਾਲ ’ਚ ਨੌਜਵਾਨ ਨੂੰ ਅਗਵਾ ਕਰ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਅਰਸ਼ਪ੍ਰੀਤ ਕੌਰ ਪੜ੍ਹਾਈ ਦੇ ਖੇਤਰ ਵਿੱਚ ਮਸ਼ਹੂਰ ਜਾਣੀ ਜਾਂਦੀ ਹੈ। ਅਰਸ਼ਪ੍ਰੀਤ ਕੌਰ ਨੇ ਦੁਨੀਆ ਦੀ ਸੱਤਵੇਂ ਨੰਬਰ ਅਤੇ ਯੂਰਪ ਦੀ ਦੂਜੇ ਨੰਬਰ ਦੀ ਇਟਲੀ ਦੀ ਰਾਜਧਾਨੀ ਰੋਮ ’ਚ ਸਥਿਤ ਯੂਨੀਵਰਸਿਟੀ ਸਪੀਐਨਸਾ ਰੋਮ (ਲਾਤੀਨਾ) ਤੋਂ ਮੈਨੇਜਮੈਂਟ ਬਿਜਨਸ ਲਾਅ ਦੀ ਪੜ੍ਹਾਈ ਕੀਤੀ ਹੈ । ਅਰਸ਼ਪ੍ਰੀਤ ਕੌਰ ਨੇ ਟਾਪ ਕਰਕੇ ਮਾਪਿਆਂ ਦੇ ਨਾਲ ਭਾਰਤ ਦੇਸ਼ ਦਾ ਨਾਮ ਵੀ ਦੁਨੀਆ ਭਰ ਵਿੱਚ ਰੁਸ਼ਨਾ ਦਿੱਤਾ ਹੈ।

ਇਹ ਵੀ ਪੜੋ:Vietnam Biggest Fraud Case : ਵੀਅਤਨਾਮ ਦੇ ਵੱਡੇ ਧੋਖਾਧੜੀ ਦੇ ਕੇਸ ’ਚ ਅਰਬਪਤੀ ਔਰਤ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ 

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਅਰਸ਼ਪ੍ਰੀਤ ਕੌਰ ਨੇ ਪੜ੍ਹਾਈ ਖੇਤਰ ਵਿੱਚ ਇਸ ਮੁਕਾਮ ਤੱਕ ਪਹੁੰਚਾਉਣ ਲਈ ਆਪਣੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਹਨਾਂ ਦੀ ਬਦੌਲਤ ਉਹ ਤੇ ਉਸ ਦੀ ਛੋਟੀ ਭੈਣ ਜਸਕਿਰਨਪ੍ਰੀਤ ਕੌਰ ਨੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਉਸ ਨਾਲ ਕੰਮ ਕਰਨ ਲਈ ਕਈ ਕੰਪਨੀਆਂ ਵੱਲੋਂ ਸਪੰਰਕ ਕੀਤਾ ਗਿਆ ਹੈ। ਉਸ ਦਾ ਕੰਮ ਦੇ ਨਾਲ-ਨਾਲ ਅੱਗੇ ਬਿਜਨੈੱਸ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਦੀ ਤਿਆਰੀ ਵੀ ਹੈ। ਇਸ ਮੌਕੇ ਪ੍ਰੈੱਸ ਕਲੱਬ ਨਾਲ ਜਸਕਿਰਨਪ੍ਰੀਤ ਕੌਰ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋਨੋਂ ਭੈਣਾਂ ਕਰਮਾਂ ਵਾਲੀਆਂ ਹਨ ਜਿਹਨਾਂ ਨੂੰ ਅਗਾਂਹ ਵਧੂ ਸੋਚ ਦੇ ਧਾਰਨੀ ਮਾਪਿਆਂ ਨੇ ਸਹੀ ਦਿਸ਼ਾ ਨਿਰਦੇਸ਼ ਦੇਕੇ ਇੱਥੋ ਤੱਕ ਪਹੁੰਚਾਇਆ।

ਇਹ ਵੀ ਪੜੋ:Haryana Murder News :ਹਰਿਆਣਾ ’ਚ ਵਪਾਰੀ ਦਾ ਕਤਲ, ਤਿੰਨ ਖ਼ਿਲਾਫ਼ ਮਾਮਲਾ ਦਰਜ 

ਉਸ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਵਿਸ਼ੇਸ਼ ਕੋਰਸ ਕਰ ਰਾਜਧਾਨੀ ਰੋਮ ਦੇ ਅੰਤਰਾਸ਼ਟਰੀ ਏਅਰਪੋਰਟ ਲਿਓਨਾਰਦੋ ਦਾ ਵਿਨਚੀ ਫਿਊਮੀਚਿਨੋ ਵਿਖੇ ਚੈੱਕ ਇੰਨ ਡਿਸਕ ’ਤੇ ਨੌਕਰੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੋਨਾਂ ਕੁੜੀਆਂ ਨੇ ਇਟਲੀ ਪਰਿਵਾਰਾਂ ਨਾਲ ਆਉਣ ਵਾਲੀਆਂ ਕੁੜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਟਲੀ ਆ ਕੇ ਪੜ੍ਹਾਈ ਵੱਲ ਉਚੇਚਾ ਧਿਆਨ ਜ਼ਰੂਰ ਦੇਣ ਕਿਉਂਕਿ ਉਹਨਾਂ ਦੇ ਪੜ੍ਹਨ ਨਾਲ ਇੱਕਲੀਆਂ ਉਹੀ ਨਹੀਂ ਸਗੋਂ ਕਈ ਪਰਿਵਾਰ ਪੜ੍ਹ ਜਾਂਦੇ ਹਨ। ਸਰਵਣ ਸਿੰਘ ਤੇ ਬੀਬੀ ਜਤਿੰਦਰ ਕੌਰ ਜਿਹੜੇ ਕਿ  ਲਾਸੀਓ ਸੂਬੇ ਦੇ ਮਿੰਨੀ ਪੰਜਾਬ ਇਲਾਕੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਵਿਖੇ ਰਹਿੰਦੇ ਹਨ ਉਹਨਾਂ ਨੂੰ ਧੀਆਂ ਦੀ ਮਾਣਮੱਤੀ ਕਾਮਯਾਬੀ ਲਈ ਭਾਈਚਾਰੇ ਤੇ ਇਟਾਲੀਅਨ ਲੋਕਾਂ ਵੱਲੋਂ ਵਿਸ਼ੇਸ਼ ਵਧਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜੋ:Andhra Pradesh News: ਆਂਧਰਾ ਪ੍ਰਦੇਸ਼ ’ਚ ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ 

 (For more news apart from Two daughters of Punjab made a name for themselves in Italy News in Punjabi, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement