ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਨਾਂ ’ਤੇ ਡਾਕ ਟਿਕਟ ਜਾਰੀ
Published : Jul 11, 2022, 8:01 am IST
Updated : Jul 11, 2022, 8:01 am IST
SHARE ARTICLE
Postage stamp issued in the name of rocket scientist Harjit Singh
Postage stamp issued in the name of rocket scientist Harjit Singh

ਇਸਰੋ ’ਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ ਕਰ ਰਹੇ ਹਨ ਖੋਜ ਕਾਰਜ

 

ਮੋਗਾ/ ਬੱਧਨੀ ਕਲਾਂ (ਔਲਖ): ਜ਼ਿਲ੍ਹਾ ਮੋਗਾ ਦੇ ਪਿੰਡ ਮੀਨੀਆਂ ’ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਹਰਜੀਤ ਸਿੰਘ ਪੁੱਤਰ ਮਾਸਟਰ ਸੁਰਿੰਦਰ ਸਿੰਘ ਨੂੰ ਇਸਰੋ ਵਲੋਂ ਉਸ ਦੇ ਨਾਂ ’ਤੇ ਡਾਕ ਟਿਕਟ ਜਾਰੀ ਕਰ ਕੇ ਸਨਮਾਨਤ ਕੀਤਾ ਗਿਆ। ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਯੋਗਦਾਨ ਸਦਕਾ ਇਸਰੋ ਨੇ ਡਾਕ ਟਿਕਟ ਜਾਰੀ ਕਰਨਾ ਮੋਗਾ ਜ਼ਿਲ੍ਹਾ ਲਈ ਬੜੇ ਮਾਣ ਵਾਲੀ ਗੱਲ ਹੈ।

ISRO to launch earth observation satellite EOS-01 on November 7ISRO

ਹਰਜੀਤ ਸਿੰਘ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ’ਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ ਖੋਜ ਕਾਰਜ ਕਰ ਰਹੇ ਹਨ। ਸਾਲ 2017 ਵਿਚ ਪਹਿਲਾਂ ਉਨ੍ਹਾਂ ਨੂੰ ਸ਼ਾਨਦਾਰ ਕੰਮ ਬਦਲੇ ਇਸਰੋ ਨੇ ‘ਟੀਮ ਐਕਸੀਲੈਂਸ ਐਵਾਰਡ’ ਦਿਤਾ ਤੇ ਸਾਲ 2018 ਦਾ ‘ਯੰਗ ਸਾਇੰਟਿਸਟ’ ਐਵਾਰਡ ਉਨ੍ਹਾਂ ਦੇ ਪਾਏ ਯੋਗਦਾਨ ਸਦਕਾ ਸਾਲ 2019 ਵਿਚ ਦਿਤਾ ਜਿਸ ਵਿਚ ਐਵਾਰਡ ਨਾਲ ਪੰਜਾਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ। ਉਸ ਤੋਂ ਬਾਅਦ ਦੇ ਕੰਮ ਦਾ ਮੁਲਾਂਕਣ ਕਰਦਿਆਂ ਹੁਣ ਇਸਰੋ ਨੇ ਹਰਜੀਤ ਸਿੰਘ ਦੀ ਫ਼ੋਟੋ ਵਾਲਾ ਡਾਕ ਟਿਕਟ ਜਾਰੀ ਕਰ ਕੇ ਉਨ੍ਹਾਂ ਨੂੰ ਸ਼ਾਨਦਾਰ ਕਾਰਜ ਬਦਲੇ ਸਨਮਾਨਤ ਕੀਤਾ ਹੈ। ਇਸ ਸਨਮਾਨ ਨਾਲ ਉਨ੍ਹਾਂ ਦੇ ਪ੍ਰਵਾਰ ਸਮੇਤ ਦੋਸਤਾਂ ਮਿੱਤਰਾਂ ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Postage stamp issued in the name of rocket scientist Harjit SinghPostage stamp issued in the name of rocket scientist Harjit Singh

ਉਮੀਦ ਹੈ ਕਿ ਭਵਿੱਖ ਵਿਚ ਹੋਣਹਾਰ ਵਿਗਿਆਨੀ ਹਰਜੀਤ ਸਿੰਘ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰੇਗਾ। ਉਸ ਦੇ ਪਿਤਾ ਸੁਰਿੰਦਰ ਸਿੰਘ ਮੀਨੀਆਂ ਸੇਵਾ-ਮੁਕਤ ਅਧਿਆਪਕ ਤੇ ਮਾਤਾ ਗੁਰਸ਼ਰਨ ਕੌਰ ਵੀ ਸੇਵਾ-ਮੁਕਤ ਅਧਿਆਪਕ ਤੇ ਲੇਖਕ ਹਨ। ਉਸ ਦਾ ਛੋਟਾ ਭਰਾ ਡਾ. ਨਵਜੋਤ ਪਾਲ ਸਿੰਘ ਮੈਨੂਫੈਕਚਰਿੰਗ ਇੰਜੀਨੀਅਰ ਯੂਐੱਸਏ ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਮਾਸਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਅਸੀਂ ਮੋਗਾ ’ਚ ਰਹਿ ਰਹੇ ਹਾਂ ਪਰ ਸਾਡੀਆਂ ਭਾਵਨਾ ਅਪਣੀ ਮਿੱਟੀ ਨਾਲ ਜੁੜੀਆਂ ਹੋਈਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement