ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਇਤਿਹਾਸਕ ਫੈਸਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ
Published : Nov 11, 2019, 7:43 pm IST
Updated : Nov 11, 2019, 7:43 pm IST
SHARE ARTICLE
Captain Amarinder Singh
Captain Amarinder Singh

ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪੂਰੇ ਦੇਸ਼ ਦੁਨੀਆਂ ਵਿੱਚ ਪਿਆਰ ਦੇ ਦਰਵਾਜ਼ੇ ਖੁੱਲ੍ਹੇ ਹਨ ਤੇ ਅਮਨ-ਸ਼ਾਂਤੀ ਦਾ ਸੁਨੇਹਾ ਗਿਆ ਹੈ।

9 ਨਵੰਬਰ 2019 ਦਾ ਇਤਿਹਾਸ ਦੇ ਪੰਨ੍ਹਿਆਂ ਉੱਤੇ ਸ਼ਾਨਦਾਰ ਅੱਖਰਾਂ ਵਿੱਚ ਉਕਰਿਆ ਗਿਆ ਹੈ। ਇਹ ਉਹ ਦਿਨ ਉਹ ਪਲ ਸੀ ਜਦੋਂ ਸਾਡੀਆਂ 72 ਸਾਲਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ। 1947 ਦੀ ਵੰਡ ਤੋਂ ਬਾਅਦ ਸਾਡੇ ਕੁੱਝ ਗੁਰਦੁਆਰੇ, ਗੁਰਧਾਮ ਸਰਹੱਦ ਦੇ ਉਸ ਪਾਰ ਰਹਿ ਗਏ ਤੇ ਅਸੀਂ 72 ਸਾਲਾਂ ਤੋਂ ਆਪਣੀ ਅਰਦਾਸ ਵਿਚ ਅਰਜ਼ ਕਰਦੇ ਹਾਂ ਕਿ ਸਾਨੂੰ ਸਾਡੇ ਤੋਂ ਵਿਛੜੇ ਗੁਰਦੁਆਰੇ, ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਬਲ ਬਖਸ਼ੋ। ਆਖਿਰਕਾਰ 9 ਨਵੰਬਰ ਨੂੰ ਉਹ ਦਿਨ ਆ ਹੀ ਗਿਆ ਜਦੋਂ ਸਾਡੀਆਂ ਅਰਦਾਸਾਂ ਨੂੰ ਬੂਰ ਪਿਆ ਤੇ ਡੇਰਾ ਬਾਬਾ ਨਾਨਕ ਤੋਂ ਗੁ. ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਚਾਲੇ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ।  

Kartarpur Sahib Kartarpur Corridor

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਰਤਾਰਪਰ ਲਾਂਘਾ ਕੈਪਟਨ ਅਮਰਿੰਦਰ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਖੁੱਲ੍ਹਿਆ ਹੈ, ਹਰ ਕਿਸੇ ਦੀ ਮੰਗ ਸੀ ਕਿ ਕਰਤਾਰਪੁਰ ਲਾਂਘਾ ਖੁੱਲ੍ਹੇ ਤੇ ਡੇਰਾ ਬਾਬਾ ਨਾਨਕ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੀਏ। ਸਾਲ 2005 ਵਿੱਚ ਜਦੋਂ ਉਹ ਪਾਕਿਸਤਾਨ ਦੇ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਦੇ ਪਾਕਿਸਤਾਨ ਦੇ ਹੁਕਮਰਾਨ ਪਰਵੇਜ਼ ਮੁਸ਼ਰਫ ਜੀ ਅੱਗੇ ਕਰਤਾਰਪੁਰ ਲਾਂਘਾ ਖੋਲੇ ਜਾਣ ਦਾ ਪ੍ਰਸਤਾਵ ਰੱਖਿਆ ਸੀ ਤੇ ਇਹ ਗੱਲ ਫਿਰ ਉਨ੍ਹਾਂ ਦੇ ਹੀ ਮੌਜੂਦਾ ਕਾਰਜਕਾਲ ਦੌਰਾਨ ਸਿਰੇ ਚੜ੍ਹੀ। 

Kartarpur Sahib Kartarpur Sahib

ਕਰਤਾਰਪੁਰ ਸਾਹਿਬ ਦਾ ਪਟਿਆਲਾ ਦੇ ਰਿਆਸਤੀ ਪਰਿਵਾਰ ਨਾਲ ਗਹਿਰਾ ਸਬੰਧ ਹੈ। ਇਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਮੌਜੂਦਾ ਇਮਾਰਤ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਵੱਲੋਂ ਉਸ ਸਮੇਂ 1,35,600 ਰੁਪਏ ਦੀ ਰਾਸ਼ੀ ਨਾਲ ਬਣਵਾਈ ਗਈ ਸੀ। 

Kartarpur Sahib Kartarpur Sahib

ਆਖਿਰਕਾਰ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘਾ ਖੁੱਲਿਆ ਤਾਂ ਇਹ ਬਹੁਤ ਹੀ ਜ਼ਜਬਾਤੀ ਤੇ ਇਤਿਹਾਸਕ ਪਲ ਸਨ ਤੇ ਇਨ੍ਹਾਂ ਪਲਾਂ 'ਤੇ ਭਾਵੁਕ ਹੋਣਾ ਲਾਜ਼ਮੀ ਸੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਕਰਤਾਰਪੁਰ ਲਾਂਘਾ ਦੇ ਉਦਘਾਟਨ ਸਮਾਰੋਹ ਵਿੱਚ ਉੱਥੇ ਆਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹ ਭਾਵੁਕ ਵੀ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ, ਇਹ ਪਲ ਸਾਡੇ ਸਾਰਿਆਂ ਲਈ ਬਹੁਤ ਮਾਅਨੇ ਰੱਖਦੇ ਹਨ, ਸਾਡੀ 72 ਸਾਲ ਬਾਅਦ ਅਰਦਾਸ ਸੁਣੀ ਗਈ ਹੈ ਤੇ ਅਸੀਂ ਉਸ ਵਾਹਿਗੁਰੂ ਦੇ ਧੰਨਵਾਦੀ ਹਾਂ।

CaptainCaptain Amarinder Singh

ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪੂਰੇ ਦੇਸ਼ ਦੁਨੀਆਂ ਵਿੱਚ ਪਿਆਰ ਦੇ ਦਰਵਾਜ਼ੇ ਖੁੱਲ੍ਹੇ ਹਨ ਤੇ ਅਮਨ-ਸ਼ਾਂਤੀ ਦਾ ਸੁਨੇਹਾ ਗਿਆ ਹੈ ਪਰ ਇਸਦੇ ਨਾਲ ਹੀ ਜਿੱਥੇ ਉਹ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਭਾਵੁਕ ਹੋਏ ਉੱਥੇ ਹੀ ਉਨ੍ਹਾਂ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਵੀ ਫਰਜ਼ ਅਦਾ ਕੀਤਾ ਤੇ ਜੋ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਸਨੂੰ ਅੱਖੋਂ-ਪਰੋਖੇ ਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਲਾਂਘੇ ਦੇ ਖੁੱਲ੍ਹਣ ਨਾਲ ਪੂਰੀ ਦੁਨੀਆਂ ਵਿੱਚ ਇੱਕ ਸਕਰਾਤਮਕ ਸੁਨੇਹਾ ਗਿਆ ਹੈ, ਉਸੇ ਤਰ੍ਹਾਂ ਚਾਹੁੰਦੇ ਹਾਂ ਕਿ ਪਾਕਿਸਤਾਨ ਸਰਹੱਦਾਂ 'ਤੇ ਤਾਇਨਾਤ ਸਾਡੇ ਫੌਜੀ ਵੀਰਾਂ ਨੂੰ ਨਾ ਮਾਰੋ ਤੇ ਨਾ ਹੀ ਅੱਤਵਾਦ ਨੂੰ ਹੁਲਾਰਾ ਦਿਓ, ਇਸ 'ਤੇ ਅਮਲ ਕਰਨਾ ਹੀ ਬਾਬੇ ਨਾਨਕ ਦੇ ਦੱਸੇ ਰਾਹਾਂ 'ਤੇ ਚੱਲਣ ਦੇ ਬਰਾਬਰ ਹੋਵੇਗਾ।

Kartarpur Sahib Kartarpur Sahib

ਉਨ੍ਹਾਂ ਕਿਹਾ ਕਿ ਇਸ ਮੌਕੇ ਨੇ ਸਿੱਖ ਕੌਮ ਨੂੰ ਉਸ ਪਵਿੱਤਰ ਸਥਾਨ ਨਾਲ ਮੁੜ ਜੋੜ ਦਿੱਤਾ ਹੈ ਜਿਸ ਨੂੰ 1947 ਦੀ ਵੰਡ ਦੇ ਦੁਖਾਂਤ ਨੂੰ ਕੌਮ ਤੋਂ ਵਿਛੋੜ ਦਿੱਤਾ ਸੀ। ਉਨਾਂ ਦੱਸਿਆ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਉਨਾਂ ਨੂੰ ਦੋ ਵਾਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਇੱਕ ਵਾਰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਉਨਾਂ ਦੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਵਾਤਾਵਰਣ ਸੰਭਾਲ ਸਬੰਧੀ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਾਨੂੰ ਸਭ ਕੁਝ ਗੁਰੂ ਸਾਹਿਬ ਦੀ ਮਿਹਰ ਸਦਕਾ ਮਿਲਿਆ ਹੈ ਅਤੇ ਜੇਕਰ ਅਸੀਂ ਆਪਣੇ ਆਲੇ ਦੁਆਲੇ ਦੀ ਸੰਭਾਲ ਨਹੀਂ ਕਰਦੇ ਤਾਂ ਇਹ ਪ੍ਰਮਾਤਮਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਵਿਚਲੀ ਕੁਤਾਹੀ ਹੋਵੇਗੀ।

captain amrinder SinghCaptain Amarinder Singh

ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਲਾਂਘਾ ਦਾ ਖੁੱਲ੍ਹਣਾ ਇੱਕ ਸ਼ੁਰੂਆਤ ਹੈ, ਅੱਗੇ ਜਾ ਕੇ ਦੋਵੇਂ ਸਰਕਾਰਾਂ ਆਪਸ ਵਿੱਚ ਗੱਲਬਾਤ ਕਰਨਗੀਆਂ ਤੇ ਹੋਰ ਗੁਰਦੁਆਰਾ ਸਾਹਿਬਾਨ ਵੀ ਇਸ ਵਿੱਚ ਸ਼ਾਮਲ ਕੀਤੇ ਜਾਣਗੇ ਤਾਂ ਜੋ ਇੱਧਰ ਰਹਿੰਦੀਆਂ ਸਾਰੀਆਂ ਸੰਗਤਾਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣ। - ਦਮਨਜੀਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement