
ਧੜੱਲੇ ਨਾਲ ਹੋ ਰਹੀ ਪਾਲੀਥੀਨ ਬੈਗ ਦੀ ਵਰਤੋਂ
ਜਲੰਧਰ: ਪਲਾਸਟਿਕ ਦੇ ਪਾਲੀਥੀਨ ਸੀਵਰੇਜ ਜਾਮ ਦਾ ਸਭ ਤੋਂ ਵੱਡਾ ਕਾਰਨ ਹਨ ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ। ਇਸ ਤੋਂ ਇਲਾਵਾ ਇਹ ਕਦੇ ਖਰਾਬ ਨਹੀਂ ਹੁੰਦੇ। ਇਹਨਾਂ ਨੂੰ ਸਾੜਿਆ ਵੀ ਨਹੀਂ ਜਾ ਸਕਦਾ ਕਿਉਂ ਕਿ ਇਸ ਨੂੰ ਸਾੜਨ ਤੇ ਇਸ ਵਿਚੋਂ ਨਿਕਲਣ ਵਾਲਾ ਗੰਦਾ ਧੂੰਆਂ ਕੁਦਰਤ, ਮਨੁੱਖ ਅਤੇ ਜਾਨਵਾਰਾਂ ਲਈ ਖਤਰਨਾਕ ਹੁੰਦਾ ਹੈ। ਇਸ ਵਿਚੋਂ ਨਿਕਲਣ ਵਾਲਾ ਧੂੰਆਂ ਬਹੁਤ ਜ਼ਹਿਰੀਲਾ ਹੁੰਦਾ ਹੈ।
Polythene
ਸਰਕਾਰ ਨੇ ਐਲਾਨ ਕੀਤਾ ਸੀ ਕਿ ਪਾਲੀਥੀਨ ਬੈਗ ਤੇ ਪਾਬੰਦੀ ਲਗਾਈ ਜਾਵੇਗੀ ਪਰ ਇਸ ਤੇ ਪਾਬੰਦੀ ਲਗਾਉਣ ਦੇ ਨਗਰ ਨਿਗਮ ਦੇ ਦਾਅਵੇ ਕਾਗਜ਼ੀ ਸਾਬਤ ਹੋ ਰਹੇ ਹਨ। ਅਜੇ ਵੀ ਬਜ਼ਾਰਾਂ ਵਿਚ ਦੁਕਾਨਦਾਰ ਪਾਲੀਥੀਨ ਕੈਰੀ ਬੈਗ ਵਿਚ ਵੀ ਸਮਾਨ ਦੇ ਰਹੇ ਹਨ। ਨਿਗਮ ਪਿਛਲੇ 3 ਸਾਲਾਂ ਤੋਂ ਪਾਲੀਥੀਨ ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਕ ਵਾਰ ਵੀ ਇਸ ਮੁਹਿੰਮ ਨੂੰ ਲੰਬਾ ਨਹੀਂ ਚਲਾ ਸਕਿਆ।
Polythene ਇਸ ਮੁਹਿੰਮ ਵਿਚ ਵਾਰ ਵਾਰ ਆ ਰਹੀ ਰੁਕਾਵਟ ਨਾਲ ਨਤੀਜੇ ਇਹ ਨਿਕਲੇ ਹਨ ਕਿ ਲੋਕ ਨਿਗਮ ਦੀ ਛਾਪੇਮਾਰੀ ਨੂੰ ਵੀ ਗੰਭੀਰਤਾ ਨਹੀਂ ਲੈ ਰਹੀ। ਇਕ ਦਿਨ ਛਾਪੇਮਾਰੀ ਕਰ ਕੇ ਨਿਗਮ ਅਫ਼ਸਰ ਚੁੱਪ ਹੋ ਜਾਂਦੇ ਹਨ ਅਤੇ ਦੁਕਾਨਦਾਰ ਪਾਲੀਥੀਨ ਇਸਤੇਮਾਲ ਨੂੰ ਜਾਰੀ ਰੱਖਦੇ ਹਨ। ਕੇਂਦਰ ਸਰਕਾਰ ਨੇ 2 ਅਕਤੂਬਰ ਨੂੰ ਪਾਲੀਥੀਨ ਬੈਨ ਤੇ ਸਖ਼ਤੀ ਕੀਤੀ ਸੀ ਅਤੇ ਐਲਾਨ ਵੀ ਕੀਤਾ ਸੀ ਕਿ ਦੀਵਾਲੀ ਤਕ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣਾ ਹੈ।
Polythene
ਪਾਲੀਥੀਨ ਦੇ ਇਸਤੇਮਾਲ ਨਾਲ ਸਾਹ ਅਤੇ ਚਮੜੀ ਸਬੰਧੀ ਰੋਗ ਤੇਜ਼ੀ ਨਾਲ ਵਧ ਰਹੇ ਹਨ। ਇਸ ਤੋਂ ਲੋਕਾਂ ਵਿਚ ਕੈਂਸਰ ਦਾ ਵੀ ਖ਼ਤਰਾ ਵਧ ਰਿਹਾ ਹੈ। ਨਸ਼ਟ ਨਾ ਹੋਣ ਕਰ ਕੇ ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਖ਼ਤਮ ਕਰ ਰਹੀ ਹੈ। ਜੇ ਇਸ ਨੂੰ ਜ਼ਮੀਨ ਵਿਚ ਦਬਾ ਕੇ ਰੱਖਿਆ ਜਾਵੇ ਤਾਂ ਵੀ ਨਹੀਂ ਗਲਦੀ। ਹੁਣ ਤਕ ਸੈਂਕੜਿਆਂ ਦੀ ਗਿਣਤੀ ਵਿਚ ਗਊਆਂ ਦੀ ਮੌਤ ਪਾਲੀਥੀਨ ਖਾਣ ਨਾਲ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।