
ਟਰਾਂਸਪੋਰਟ ਮੰਤਰੀ ਨੇ ਵੀ ਕਿਹਾ- ਧੰਨਵਾਦ
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੇਸਬੁੱਕ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਹਾਈਕੋਰਟ 'ਚ ਮਹਿਲਾ ਵਕੀਲ ਰਾਜਾ ਵੜਿੰਗ ਨੂੰ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਸਕੀ ਅਤੇ ਭਾਵੁਕ ਹੋ ਗਈ।
Amrinder Singh Raja Warring
ਮਹਿਲਾ ਵਕੀਲ ਨੇ ਕਿਹਾ ਕਿ ਸ਼ੁਕਰ ਹੈ ਤੁਹਾਡੇ ਵਰਗੇ ਲੋਕ ਪੰਜਾਬ ਲਈ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਇਸ ਦੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
Amrinder Singh Raja Warring
ਉਨ੍ਹਾਂ ਕਿਹਾ ਕਿ ਤੁਹਾਡੇ ਇਹ ਸ਼ਬਦ ਮੈਨੂੰ ਹਮੇਸ਼ਾ ਹੌਸਲਾ ਦਿੰਦੇ ਹਨ। ਇੰਨਾ ਪਿਆਰ ਦੇਣ ਲਈ ਪੰਜਾਬੀਆਂ ਦਾ ਧੰਨਵਾਦ। ਇਸ ਦੇ ਨਾਲ ਹੀ ਲੋਕ ਉਹਨਾਂ ਦੇ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ।
Amrinder Singh Raja Warring
ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਐਕਸ਼ਨ ਮੋੜ 'ਚ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਬੱਸਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਵੱਲੋਂ ਬੁੱਧਵਾਰ ਸਵੇਰੇ ਮੋਹਾਲੀ 'ਚ ਇਕ ਨਿੱਜੀ ਬੱਸ ਨੂੰ ਜ਼ਬਤ ਕੀਤਾ ਗਿਆ। ਬੱਸ 'ਤੇ ਟੈਕਸ ਨਾ ਭਰਨ ਕਾਰਨ ਕਾਰਵਾਈ ਕੀਤੀ ਗਈ ਹੈ।
Amrinder Singh Raja Warring