
ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਜੱਥੇਦਾਰ ਸੰਤੌਖ ਸਿੰਘ ਨੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਰਾਗੀ ਦੇ ਅਚਨਚੇਤ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ
ਨਵੀਂ ਦਿੱਲੀ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਜੱਥੇਦਾਰ ਸੰਤੌਖ ਸਿੰਘ ਨੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਰਾਗੀ ਦੇ ਅਚਨਚੇਤ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਮਰਨਾ ਇਕ ਅਟੱਲ ਸਚਾਈ ਹੈ ਪਰ ਇਕ ਅਜਿਹੀ ਸ਼ਖ਼ਸੀਅਤ ਦਾ ਅਚਾਨਕ ਜਾਣਾ ਜੋ ਕੌਮ ਤੇ ਆਉਣ ਵਾਲੀ ਪਨੀਰੀ ਲਈ ਬਹੁਤ ਵੱਡਾ ਘਾਟਾ ਹੈ।
File photo
ਜਥੇ. ਸੰਤੌਖ ਸਿੰਘ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਭਾਈ ਸਾਹਿਬ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਗੁਰੂ ਰਾਮਦਾਸ ਸੰਗੀਤ ਵਿਦਿਆਲਾ ਅੰਮ੍ਰਿਤਸਰ ਤੋਂ ਵਿਦਿਆ ਹਾਸਲ ਕੀਤੀ, ਜਿਥੇ ਪ੍ਰਿੰਸੀਪਲ ਅਵਤਾਰ ਸਿੰਘ ਨਾਜ ਭਾਈ ਸਾਹਿਬ ਦੇ ਉਸਤਾਦ ਰਹੇ, ਜੋ ਕਿ 1955-56 ਦੋਰਾਨ ਇਸੇ ਕਾਲੇਜ 'ਚ ਦਾਸ ਦੇ ਸਹਿਪਾਠੀ ਰਹੇ ਸਨ। ਜਥੇ. ਸੰਤੌਖ ਸਿੰਘ ਨੇ ਭਾਈ ਸਾਹਿਬ ਦੇ ਪਰਵਾਰ ਨਾਲ ਡੂੰਘੀ ਹਮਦਰਦੀ ਰਖਦਿਆਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮ ਕਲਿਆਣਤਾ ਦੀ ਅਰਦਾਸ ਕੀਤੀ।