
ਮੈਨੂੰ ਖੁਸ਼ੀ ਹੈ ਮੈਨੂੰ ਚੁਣਿਆ ਗਿਆ ਪਰ ਮੈਂ ਰਾਜਨੀਤੀ ਲਈ ਨਹੀਂ ਬਣਿਆ,
ਚੰਡੀਗੜ੍ਹ - ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਵੱਖ ਵੱਖ ਖੇਤਰਾਂ ਵਿਚ ਅਨੁਭਵ ਰੱਖਣ ਵਾਲੀਆਂ ਚਾਰ ਸ਼ਖ਼ਸੀਅਤਾਂ ਨੂੰ ਅਪਣੇ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਸੀ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੋਂ ਇਲਾਵਾ ਡਾ. ਅਮਰ ਸਿੰਘ, ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਦਾ ਨਾਂ ਸ਼ਾਮਲ ਹੈ ਪਰ ਇਹ ਚਾਰ ਸਲਾਹਕਾਰ ਬਣਾਏ ਜਾਣ ਤੋਂ ਕੁਝ ਦੇਰ ਬਾਅਦ ਹੀ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਆਪਣਾ ਨਾਂਅ ਵਾਪਸ ਲੈ ਲਿਆ ਹੈ।
ਮੁਹੰਮਦ ਮੁਸਤਫ਼ਾ ਦਾ ਕਹਿਣਾ ਹੈ ਕਿ ‘’ਉੁਹ ਕਿਸੇ ਸਿਆਸੀ ਅਹੁਦੇ ਲਈ ਕੰਮ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਉਹ ਕਿਸੇ ਸਿਆਸੀ ਅਹੁਦੇ ਲਈ ਬਣੇ ਹਨ। ਉਹਨਾਂ ਨੇ ਨਵਜੋਤ ਸਿੱਧੂ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਮੈਨੂੰ ਆਪਣੇ ਸਲਾਹਕਾਰ ਵਜੋਂ ਜਗ੍ਹਾ ਦਿੱਤੀ। ਉਹਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਢੇ 4 ਸਾਲਾਂ 'ਚ ਕਿਸੇ ਨੂੰ ਤਾਂ ਮੇਰੀ ਯਾਦ ਆਈ, ਮੈਂ ਦਿਲੋਂ ਚਾਹੁੰਦਾ ਹਾਂ ਕਿ ਅਗਲੇ ਮੁੱਖ ਮੰਤਰੀ ਨਵਜੋਤ ਸਿੱਧੂ ਹੋਣ’’
Navjot Sidhu
ਦੱਸ ਦਈਏ ਕਿ ਮੁਸਫ਼ਤਾ ਨੂੰ ਸਲਾਹਕਾਰ ਲਾਏ ਜਾਣ ਤੋਂ ਬਾਅਦ ਇਤਰਾਜ਼ ਵੀ ਹੋਣ ਲੱਗ ਪਿਆ ਸੀ ਉਨ੍ਹਾਂ ਦੇ ਸਲਾਹਕਾਰ ਬਣਾਏ ਜਾਣ ’ਤੇ ਸਵਾਲ ਖੜੇ ਕੀਤੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਕੱਲ੍ਹ ਵੱਖ ਵੱਖ ਖੇਤਰਾਂ ਵਿਚ ਅਨੁਭਵ ਰੱਖਣ ਵਾਲੀਆਂ ਚਾਰ ਸ਼ਖ਼ਸੀਅਤਾਂ ਨੂੰ ਅਪਣੇ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਸੀ। ਇਸ ਬਾਰੇ ਕੱਲ੍ਹ ਉਨ੍ਹਾਂ ਬਕਾਇਦਾ ਇਕ ਲਿਖਤੀ ਪੱਤਰ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ।
ਜਿਹੜੇ ਚਾਰ ਸਲਾਹਕਾਰ ਸਿੱਧੂ ਨੇ ਬਣਾਏ ਹਨ ਉਨ੍ਹਾਂ ਵਿਚ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ, ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਸ਼ਾਮਲ ਹਨ। ਡੀ.ਜੀ.ਪੀ. ਰਹੇ ਮੁਹੰਮਦ ਮੁਸਤਫ਼ਾ ਦਾ ਨਾਂ ਸੱਭ ਨੂੰ ਹੈਰਾਨ ਕਰਨ ਵਾਲਾ ਹੈ।