
ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋਣ...
ਅੰਮ੍ਰਿਤਸਰ: ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਪਿਉ-ਪੁੱਤਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਅੱਜ ਟਕਸਾਲੀਆਂ ਦਾ ਪੱਲਾ ਛੱਡ ਕੇ ਸੁਖਬੀਰ ਬਾਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।
Ajnala and Sukhbir Badal
ਬੋਨੀ ਅਜਨਾਲਾ ਅੱਜ ਰਾਜਾਸਾਂਸੀ ਵਿਖੇ ਅਕਾਲੀ ਦਲ ਦੀ ਹੋਣ ਜਾ ਰਹੀ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨਾਲ ਬੈਠਣਗੇ, ਜਦ ਕਿ ਰਤਨ ਅਜਨਾਲਾ ਅਜੇ ਸਿਹਤ ਠੀਕ ਨਾ ਹੋਣ ਕਾਰਨ ਸ਼ਾਮਲ ਨਹੀਂ ਹੋਣਗੇ।
Ajnala and Sukhbir Badal
ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਇਸ ਤੋਂ ਪਹਿਲਾਂ ਟਕਸਾਲੀ ਅਕਾਲੀ ਦਲ ਨੂੰ ਛੱਡਣ ਦੀਆਂ ਖਬਰਾਂ ਦਾ ਖੰਡਣ ਵੀ ਕਰ ਚੁੱਕੇ ਹਨ। ਅੱਜ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਅਤੇ ਆਪਣੀ ਸਾਲਾਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਵੀਕਾਰਿਆ ਹੈ।
Ajnala and Sukhbir Badal
ਇਹ ਵੀ ਦੱਸ ਦੇਈਏ ਬੀਤੇ ਸਮੇਂ ਤੋਂ ਦੋਹਾਂ ਪਿਉ-ਪੁੱਤ ਨੇ ਟਕਸਾਲੀ ਅਕਾਲੀਆਂ ਤੋਂ ਦੂਰੀ ਬਣਾਈ ਹੋਈ ਸੀ ਅਤੇ ਅੰਦਰਖਾਤੇ ਅਕਾਲੀ ਦਲ ਨਾਲ ਸਾਂਝ ਬਣਾਉਣ ਦੀ ਰਣਨੀਤੀ ਬਣਾਈ ਰੱਖੇ ਸੀ।