
ਇਸ ਸੁਖਵਿੰਦਰ ਸਿੰਘ ਗ੍ਰੰਥੀ ਨੇ ਅਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਪਣੇ...
ਅੰੰਮ੍ਰਿਤਸਰ: 16 ਅਗਸਤ 1604 ਈਸਵੀ ਵਿਚ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਵਜੋਂ ਸ਼੍ਰੀ ਦਰਬਾਰ ਸਾਹਿਬ ਨਿਯੁਕਤ ਕੀਤਾ ਸੀ। ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂਨੰਗਲ ਵਿਚ ਇਕ ਗ੍ਰੰਥੀ ਪਰਿਵਾਰ ਰਹਿੰਦਾ ਹੈ ਜੋ ਕਿ ਬਹੁਤ ਹੀ ਗਰੀਬ ਹੈ। ਉਹਨਾਂ ਦੀ ਹਾਲਤ ਦੇਖ ਕੇ ਹਰ ਕਿਸੇ ਨੂੰ ਤਰਸ ਆ ਜਾਵੇਗਾ।
Granthi
ਇਸ ਸੁਖਵਿੰਦਰ ਸਿੰਘ ਗ੍ਰੰਥੀ ਨੇ ਅਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਪਣੇ ਬੱਚਿਆਂ ਦੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਉਹਨਾਂ ਨਾਲ ਗੱਲਬਾਤ ਕਰਨ ਲਈ ਸਪੋਕਸਮੈਨ ਟੀਮ ਉੱਥੇ ਪਹੁੰਚੀ ਤੇ ਉਹਨਾਂ ਦੇ ਹਾਲਾਤ ਬਾਰੇ ਜਾਣਕਾਰੀ ਲਈ। ਉਹਨਾਂ ਦੀ ਇਕ ਬੱਚੀ ਵੀ ਹੈ ਜੋ ਕਿ ਦਿਮਾਗ਼ੀ ਅਤੇ ਮਾਨਸਿਕ ਤੌਰ ਤੇ ਪੀੜਤ ਹੈ।
Granthi
ਜਨਮ ਤੋਂ ਡੇਢ ਕੁ ਮਹੀਨੇ ਬਾਅਦ ਉਸ ਨੂੰ ਦੌਰਾ ਪਿਆ ਤਾਂ ਉਹ ਨੇੜਲੇ ਹਸਪਤਾਲ ਲੈ ਗਏ ਉੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਉਸ ਨੂੰ ਪੀਲੀਆ ਹੈ। ਉਹਨਾਂ ਨੇ ਡੇਢ ਤੋਂ 2 ਮਹੀਨਿਆਂ ਲਈ ਬੱਚੀ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਉਹ ਕਿਸੇ ਦਿਮਾਗ਼ ਵਾਲੇ ਡਾਕਟਰ ਹੁੰਦੇ ਹਨ ਉਹਨਾਂ ਤੋਂ ਇਸ ਬੱਚੀ ਦਾ ਇਲਾਜ ਕਰਵਾਓ। ਫਿਰ ਉਹ ਇਸ ਬੱਚੀ ਨੂੰ ਡਾ. ਪ੍ਰਭਜੀਤ ਸਿੰਘ ਕੋਲ ਲੈ ਕੇ ਗਏ ਉਹਨਾਂ ਨੇ ਦੁਬਾਰਾ ਟੈਸਟ ਕੀਤੇ।
Granthi
ਬੱਚੀ ਦੀ ਐਮਆਰਆਈ ਵੀ ਕੀਤੀ ਗਈ। ਫਿਰ ਉਹਨਾਂ ਕਿਹਾ ਕਿ ਉਹ ਬੱਚੀ ਨੂੰ ਗੁਰੂ ਘਰ ਵਿਚ ਇਸ਼ਨਾਨ ਕਰਵਾਉਣ ਤੇ ਨਾਲ ਹੀ ਬਾਣੀ ਪੜ੍ਹਨ ਦੀ ਗੱਲ ਆਖੀ। ਉਹਨਾਂ ਨੇ ਦਵਾਈ ਵੀ ਲਿੱਖ ਕੇ ਦਿੱਤੀ ਸੀ ਤੇ ਕਿਹਾ ਕਿ ਕੁੱਝ ਸਮੇਂ ਤਕ ਉਹ ਠੀਕ ਹੋ ਜਾਵੇਗੀ। ਉਹਨਾਂ ਨੇ ਇੰਨੇ ਮਾੜੇ ਹਾਲਾਤਾਂ ਵਿਚ ਵੀ ਕਦੇ ਪ੍ਰਮਾਤਮਾ ਦਾ ਲੜ ਨਹੀਂ ਛੱਡਿਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਵੀ ਮਦਦ ਦੀ ਅਪੀਲ ਕੀਤੀ ਸੀ ਪਰ ਉਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ।
Granthi
ਹੋਰ ਵੀ ਕਿਸੇ ਵਿਅਕਤੀ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਹਨਾਂ ਨੇ ਅਪਣੇ ਹਾਲਾਤਾਂ ਨੂੰ ਲੈ ਕੇ ਕਦੇ ਵੀ ਪ੍ਰਮਾਤਮਾ ਨੂੰ ਉਲਾਂਭਾ ਨਹੀਂ ਦਿੱਤਾ ਸਗੋਂ ਉਹਨਾਂ ਦੇ ਭਾਣੇ ਨੂੰ ਮਿੱਠਾ ਹੀ ਮੰਨਿਆ ਹੈ। ਉਹਨਾਂ ਨੂੰ ਲੋਕ ਸਲਾਹ ਦਿੰਦੇ ਹਨ ਕਿ ਉਹ ਗ੍ਰੰਥੀ ਹਨ ਤੇ ਉਹ ਘਰ ਘਰ ਜਾ ਕੇ ਮੰਗ ਕੇ ਖਾ ਸਕਦੇ ਹਨ। ਉਹਨਾਂ ਨੇ ਪਿੰਡ ਵਿਚ ਔਰਤਾਂ, ਬੱਚਿਆਂ ਤੇ ਹੋਰਨਾਂ ਲੋਕਾਂ ਨੂੰ ਗਤਕਾ, ਗੁਰਬਾਣੀ ਸਿਖਾਉਣਾ ਚਾਹਿਆ ਪਰ ਇਸ ਨੇਕ ਕਾਰਜ ਵਿਚ ਵੀ ਉਹਨਾਂ ਦਾ ਕਿਸੇ ਸਾਥ ਨਾ ਦਿੱਤਾ।
Poor Family
ਉਹਨਾਂ ਅੱਗੇ ਕਿਹਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਉਹਨਾਂ ਦਾ ਵੀ ਸਤਿਕਾਰ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਦੇ ਸਿੰਘਾਂ ਦਾ ਸਤਿਕਾਰ ਕੌਣ ਕਰੇਗਾ? ਉਹ ਇਹੀ ਅਰਦਾਸ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਵੇ ਤਾਂ ਹੀ ਗੁਰੂ ਦੇ ਸਿੱਖਾਂ ਦਾ ਆਦਰ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।