
ਬਰਸਾਤ ਦਾ ਮੌਸਮ ਹੋਣ ਕਰਕੇ ਸੜਕਾਂ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ...
ਜਲੰਧਰ: ਬਰਸਾਤ ਦਾ ਮੌਸਮ ਹੋਣ ਕਰਕੇ ਸੜਕਾਂ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ ਅਤੇ ਸੜਕਾਂ ਦੇ ਦੋਵੋਂ ਪਾਸਿਆਂ ਤੋਂ ਮਿੱਟੀ ਖੁਰਨ ਨਾਲ ਵਾਹਨਾਂ ਦਾ ਸੰਤੁਲਨ ਵਿਗੜ ਰਿਹਾ ਹੈ ਜਿਸ ਕਾਰਨ ਵਾਹਨ ਸੰਤੁਲਨ ਵਿਗੜਨ ਨਾਲ ਪਲਟ ਰਹੇ ਹਨ। ਇਸ ਕਾਰਨ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਜਾਨੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਹੋਇਆ ਹੈ।
Accident
ਮੰਗਲਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲਿਜਾ ਜਾ ਰਹੇ ਸੇਂਟ ਕਾਰਮਲ ਸਕੂਲ ਕਟਲੀ ਦੀ ਬੱਸ (ਪੀਬੀ 11 ਬੀ-ਐਫ 5644) ਪਿੰਡ-ਮਾਜਰੀ ਜੱਟਾਂ-ਗਰੇਵਾਲ ਸੜਕ 'ਤੇ ਸੰਤੁਲਨ ਵਿਗੜਨ ਨਾਲ ਝੋਨੇ ਦੇ ਖੇਤਾਂ 'ਚ ਪਲਟ ਗਈ। ਬੱਸ 'ਚ ਸਵਾਰ 24 ਬੱਚਿਆਂ ਦਾ ਬਚਾਅ ਹੋ ਗਿਆ ਅਤੇ ਬੱਸ ਡਰਾਈਵਰ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
Accident
ਬੱਸ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਦੋਂ ਪਿੰਡ ਗਰੇਵਾਲ ਜਾ ਰਿਹਾ ਸੀ ਤਾਂ ਸਾਹਮਣਿਓਂ ਇਕ ਸਕੂਟਰ ਚਾਲਕ ਆ ਗਿਆ ਅਤੇ ਬੱਸ ਦਾ ਸੰਤੁਲਨ ਵਿਗੜਨ ਕਰ ਕੇ ਬੱਸ ਖੇਤਾਂ ਵੱਲ ਪਲਟ ਗਈ ਅਤੇ ਬੱਸ ਮਾਲਕ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਕਿਹਾ ਕਿ ਮਾਜਰੀ ਜੱਟਾਂ ਤੋਂ ਗਰੇਵਾਲ ਜਾਣ ਵਾਲੀ ਸੜਕ ਬਹੁਤ ਛੋਟੀ ਬਣਾਈ ਗਈ ਹੈ ਅਤੇ ਵੱਡੀ ਗੱਡੀ ਨਿਕਲ ਨਹੀਂ ਸਕਦੀ।
ਬਰਸਾਤ ਹੋਣ ਕਰਕੇ ਸੜਕ ਦੀਆਂ ਬਰਮਾਂ ਦੀ ਹਾਲਤ ਮਾੜੀ ਹੋ ਚੁੱਕੀ ਹੈ ਅਤੇ ਸਾਈਡਾਂ 'ਤੇ ਮਿੱਟੀ ਨਾ ਹੋਣ ਕਰਕੇ ਵੀ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਸੜਕ ਦੀਆਂ ਬਰਮਾਂ ਠੀਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ 'ਚ ਅਜਿਹੇ ਹਾਦਸੇ ਨਾ ਹੋ ਸਕਣ।