
ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਤੋਂ ਬਾਅਦ ਵਾਲਾਂ ਤੋਂ ਘਸੀਟ ਕੇ ਕੁੱਟਮਾਰ ਕੀਤੇ ਜਾਣ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਹਨ.......
ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਤੋਂ ਬਾਅਦ ਵਾਲਾਂ ਤੋਂ ਘਸੀਟ ਕੇ ਕੁੱਟਮਾਰ ਕੀਤੇ ਜਾਣ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਹਨ । ਜਿਥੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ 'ਤੇ ਮੈਡੀਕਲ ਕੈਂਪ ਲਗਾਉਣ ਲਈ ਆਏ ਸਿੱਖ ਕਰਮਚਾਰੀ ਦੀ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।
ਇੰਨਾ ਹੀ ਨਹੀਂ... ਇਸ ਦੌਰਾਨ ਜਦੋਂ ਪੀੜਤ ਦੇ ਪੁੱਤਰ ਦੀ ਵੀ ਕੇਸਾਂ ਤੋਂ ਘੜੀਸ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ....ਦੋਸ਼ ਇਹ ਵੀ ਹਨ ਕਿ ਸੇਵਾਦਾਰਾਂ ਨੇ ਕੈਂਪ ਲਾਉਣ ਆਈਆਂ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ....ਉਨ੍ਹਾਂ ਨਾਲ ਵੀ ਖਿੱਚ-ਧੂਹ ਕੀਤੀ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਤੋਂ ਬਾਅਦ ਜਿੱਥੇ ਪੀੜਤ ਪੱਖ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਉਥੇ ਹੀ ਗੁਰਦੁਆਰਾ ਸਾਹਿਬ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਸਬੰਧੀ ਸਪੱਸ਼ਟੀਕਰਨ ਦੇਣ ਲਈ ਮੀਡੀਆ ਸਾਹਮਣੇ ਨਹੀਂ ਆਇਆ।
ਭਾਵੇਂ ਕਿ ਪੁਲਿਸ ਨੇ ਦੋਵੇਂ ਪੱਖਾਂ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਨ ਦਾ ਦੋਸ਼ ਦਿਵਾਇਆ ਏ.... ਖ਼ੈਰ...ਮਾਮਲਾ ਭਾਵੇਂ ਕੁੱਝ ਵੀ ਹੋਵੇ...ਇਸ ਤਰ੍ਹਾਂ ਕਾਨੂੰਨ ਨੂੰ ਹੱਥ ਵਿਚ ਲੈ ਕੇ ਕਿਸੇ ਦੀ ਕੁੱਟਮਾਰ ਕੀਤੇ ਜਾਣ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ...ਉਹ ਵੀ ਕਿਸੇ ਧਾਰਮਿਕ ਅਸਥਾਨ 'ਤੇ...। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਆਪੇ ਤੋਂ ਬਾਹਰ ਹੋ ਕੇ ਕਿਸੇ ਸਿੱਖ ਨਾਲ ਕੁੱਟਮਾਰ ਕਰਨ ਅਤੇ ਕੇਸਾਂ ਤੇ ਪੱਗ ਦੀ ਬੇਅਦਬੀ ਦੀ ਇਸ ਮੰਦਭਾਗੀ ਘਟਨਾ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ।