
12 ਨਵੰਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ
ਸੰਗਰੂਰ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਲਗਾਤਾਰ ਚੱਲ ਰਿਹਾ ਰਿਲਾਇੰਸ ਪੰਪ ਖੇੜੀ ਵਿਖੇ 43ਵੇਂ ਦਿਨ ਵੀ ਜਾਰੀ ਰਿਹਾ। ਇਸ ਲਗਾਤਾਰ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆਂ, ਗੁਰਦੀਪ ਸਿੰਘ ਕੰਮੋਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਤੌਰ ਤੇ ਘੇਰਾਬੰਦੀ ਕਰਨ ਲਈ 12 ਨਵੰਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਨਾਲ ਵਪਾਰੀਆਂ ਦੀ ਵਿਰੋਧੀ ਵੀ ਗਰਦਾਨਿਆ।
farmer protestਆਗੂਆਂ ਨੇ ਕਿਹਾ ਕਿ ਵੇ 60 ਵੇਂ ਦਹਾਕੇ ਵਿੱਚ ਅੰਨ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਇਆ ਅਤੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਨੇ ਦਿੱਤਾ। ਪੰਜਾਬ ਦੇ ਕਿਸਾਨਾਂ ਦੀ ਪਿੱਠ ਥਾਪੜਨ ਦੀ ਬਜਾਏ ਅੱਜ ਕੇਂਦਰ ਸਰਕਾਰ ਦੇ ਮੂੰਹ ਫੱਟ ਮੰਤਰੀ ਕਿਸਾਨਾਂ ਨੂੰ ਦਲਾਲ ਅਤੇ ਸ਼ਹਿਰੀ ਨਕਸਲੀ ਕਹਿ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਮਸਲਿਆਂ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਗੱਲਬਾਤ
PROTESTਕਰਨ ਦੀ ਬਜਾਏ ਹੈਂਕੜਬਾਜ਼ ਨੀਤੀ ਰਾਹੀਂ ਸੰਘਰਸ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦੇਣੀ ਪਰ ਸੈਂਟਰ ਨੂੰ ਇਹ ਚੰਗਾ ਨਹੀਂ ਲੱਗਦਾ ਕਿਉਕਿ ਇਨ੍ਹਾਂ ਨੇ ਤਾਂ ਪੰਜਾਬ ਦੇ ਕਿਸਾਨ, ਮਜ਼ਦੂਰਾਂ ਨੂੰ ਤੰਗ ਪ੍ਰਰੇਸ਼ਾਨ ਕਰਨਾ ਹੈ। ਪੰਜਾਬ ਵਿੱਚ ਐੱਸ ਵੇਲੇ ਕੇਂਦਰ ਸਰਕਾਰ ਵਿਰੋਧੀ ਲਹਿਰ ਪੂਰੇ ਜੋਰਾਂ 'ਤੇ ਚੱਲ ਰਹੀ ਹੈ ਕਿ ਬੇਸ਼ਕ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਦਾ ਜੋਰ ਸੀ ਪਰ ਕਿਸਾਨਾਂ ਵਿੱਚ ਇਨ੍ਹਾਂ ਰੋਸ ਸੀ ਕਿ ਸਾਰੇ ਧਰਨਿਆਂ ਵਿੱਚ ਵੱਧ ਤੋਂ ਵੱਧ ਕਿਸਾਨ ਅੌਰਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸ ਮੌਕੇ ਸਰੂਪ ਚੰਦ ਕਿਲਾ ਭਰੀਆਂ, ਗੁਰਬਾਜ ਸਿੰਘ ਲੌਂਗੋਵਾਲ, ਹਾਕਮ ਸਿੰਘ ਖੇੜੀ, ਮਹਿੰਦਰ ਸਿੰਘ, ਸੁਰਜੀਤ ਸਿੰਘ ਮੰਗਵਾਲ, ਹਰਬੰਸ ਸਿੰਘ ਸੋਹੀਆਂ, ਸਿੰਦਰ ਕੌਰ ਸੋਹੀਆਂ, ਮਨਜੀਤ ਕੌਰ ਅਤੇ ਰੇਸ਼ਮ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।