
‘ਆਪ’ ਵਿਧਾਇਕ ਸੋਮਨਾਥ ਭਾਰਤੀ ਦੀ ਜ਼ਮਾਨਤ ’ਤੇ ਸੁਣਵਾਈ ਅੱਜ
ਸੁਲਤਾਨਪੁਰ (ਯੂ ਪੀ), 13 ਜਨਵਰੀ: ਅਸ਼ਲੀਲ ਟਿਪਣੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੋਮਨਾਥ ਭਾਰਤੀ ਦੀ ਜ਼ਮਾਨਤ ਪਟੀਸ਼ਨ ’ਤੇ ਹੁਣ ਵੀਰਵਾਰ ਨੂੰ ਸੁਣਵਾਈ ਹੋਵੇਗੀ।
ਭਾਰਤੀ ਦੇ ਵਕੀਲ ਰੁਦਰ ਪ੍ਰਤਾਪ ਸਿੰਘ ਨੇ ਦਸਿਆ ਕਿ ਇਹ ਸੁਣਵਾਈ ਬੁਧਵਾਰ ਨੂੰ ਸੁਲਤਾਨਪੁਰ ਜ਼ਿਲ੍ਹੇ ਦੀ ਵਿਸ਼ੇਸ਼ ਐਮਪੀ-ਵਿਧਾਇਕ ਅਦਾਲਤ ਵਿਚ ਹੋਈ।
ਸਰਕਾਰੀ ਵਕੀਲ ਡੈਨ ਬਹਾਦੁਰ ਵਰਮਾ ਨੇ ਵਿਧਾਇਕ ਭਾਰਤੀ ਦੇ ‘ਅਪਰਾਧਿਕ ਰੀਕਾਰਡ’ ਨੂੰ ਇੱਕਠਾ ਕਰਨ ਲਈ ਸਮਾਂ ਮੰਗਿਆ।
ਉਨ੍ਹਾਂ ਕਿਹਾ ਕਿ ਰਾਏਬਰੇਲੀ ਜ਼ਿਲ੍ਹੇ ਦੇ ਜਾਇਸ ਥਾਣੇ ਵਿਚ ਇਤਰਾਜ਼ਯੋਗ ਟਿਪਣੀ ਕੇਸ ਵਿਚ ਬਿਆਨ ਦੇਣ ਦੇ ਦੋਸ਼ ਵਿਚ ਦਰਜ ਮੁਕੱਦਮੇ ਦੇ ਮਾਮਲੇ ਵਿਚ ਰਾਏਬਰੇਲੀ ਪੁਲਿਸ ਨੇ ਵਾਰੰਟ ਬੀ ਜ਼ਿਲ੍ਹਾ ਜੇਲ ਸੁਲਤਾਨਪੁਰ ਵਿਚ ਤਾਮਿਲ ਕਰਵਾਇਆ ਗਿਆ ਅਤੇ ਅਦਲਾਤ ਨੂੰ ਇਸ ਦੀ ਜਾਣਕਾਰੀ ਦਿਤੀ।
ਅਦਾਲਤ ਨੇ ਫ਼ੈਸਲਾ ਲਿਆ ਹੈ ਕਿ ਅਮੇਠੀ ਕੇਸ ਦੀ ਸੁਣਵਾਈ 14 ਅਤੇ ਰਾਏਬਰੇਲੀ ਮਾਮਲੇ ਦੀ ਸੁਣਵਾਈ 15 ਜਨਵਰੀ ਨੂੰ ਹੋਵੇਗੀ। (ਪੀਟੀਆਈ)