
ਸੜਕ ਹਾਦਸੇ ਵਿਚ ਇਕ ਦੀ ਮੌਤ
ਗਿੱਦੜਬਾਹਾ, 13 ਫ਼ਰਵਰੀ (ਪਪ): ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ ਉਤੇ ਪਿੰਡ ਭਾਰੂ ਅਤੇ ਪਿੰਡ ਕੋਟਭਾਈ ਵਿਚਕਾਰ ਮੋਟਰਸਾਈਕਲਾਂ ਦੀ ਟੱਕਰ ਵਿਚ ਚੋਣ ਡਿਊਟੀ ਉਤੇ ਜਾ ਰਹੇ ਇਕ ਲੈਕਚਰਾਰ ਦੀ ਮÏਤ ਹੋ ਗਈ ਹੈ, ਜਦੋਂਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ ¢ ਗੁਰਮੇਲ ਸਿੰਘ ਵਾਸੀ ਮੱਲਣ ਜੋ ਕਿ ਸਰਕਾਰੀ ਲੈਕਚਰਾਰ ਹੈ ਤੇ ਚੋਣ ਡਿਊਟੀ ਦੇਣ ਲਈ ਮੱਲਣ ਤੋਂ ਮਲੋਟ ਨੂੰ ਜਾ ਰਿਹਾ ਕਿ ਪਿੰਡ ਕੋਟਭਾਈ ਦੇ ਪਿੰਡ ਭਾਰੂ ਦੇ ਵਿਚਕਾਰ ਗਿੱਦੜਬਾਹਾ ਤੋਂ ਕੋਟਭਾਈ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਪਿੰਡ ਕੋਟਭਾਈ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ¢ ਇਸ ਸੜਕ ਹਾਦਸੇ ਵਿਚ ਗੁਰਮੇਲ ਸਿੰਘ ਲੈਕਚਰਾਰ 50 ਸਾਲ ਦੀ ਮÏਤ ਹੋ ਗਈ, ਜਦੋਂਕਿ ਸੰਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਤੋਂ ਇਲਾਜ ਲਈ ਫ਼ਰੀਦਕੋਟ ਰੈਫ਼ਰ ਕਰ ਦਿਤਾ ਹੈ ¢