ਸੰਵਿਧਾਨ ਦੀਆਂ ਧਾਰਾਵਾਂ 25 ਤੇ 14 ਅਨੁਸਾਰ ਹਿਜਾਬ ’ਤੇ ਪਾਬੰਦੀ ਲਗਾਉਣੀ ਬੇਮਾਅਨੀ ਹੈ : ਬਾਬਾ
Published : Feb 14, 2022, 12:07 am IST
Updated : Feb 14, 2022, 12:07 am IST
SHARE ARTICLE
image
image

ਸੰਵਿਧਾਨ ਦੀਆਂ ਧਾਰਾਵਾਂ 25 ਤੇ 14 ਅਨੁਸਾਰ ਹਿਜਾਬ ’ਤੇ ਪਾਬੰਦੀ ਲਗਾਉਣੀ ਬੇਮਾਅਨੀ ਹੈ : ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 13 ਫ਼ਰਵਰੀ (ਪੱਤਰ ਪ੍ਰੇਰਕ): ਕਰਨਾਟਕ ਦੇ ਕੁੰਦਾਪੁਰ ਕਾਲਜ ਵਿਚ ਇਕ ਮੁਸਲਮਾਨ ਵਿਦਿਆਰਥਣ ਨੂੰ ਹਿਜਾਬ ਪਾ ਕੇ ਆਉਣ ਬਾਰੇ ਛਿੜੇ ਵਿਵਾਦ ਤੇ ਟਿਪਣੀ  ਕਰਦਿਆਂ  ਸ਼੍ਰੋਮਣੀ  ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਹਿਜ਼ਾਬ ’ਤੇ ਪਾਬੰਦੀ  ਬੇਮਤਲਬੀ ਹੈ। ਉਨ੍ਹਾਂ ਕਿਹਾ ਹਿਜਾਬ ਖਿਮਾਰ ਬੁਰਕਾ ਪਰਦਾ ਆਦਿ ਇਸਲਾਮੀ ਧਰਮ ਵਿਚ ਰਵਾਇਤ ਦਾ ਗੂੜ੍ਹਾ ਹਿੱਸਾ ਹੈ। ਹਿਜ਼ਾਬ ਤੇ ਕਾਨੂੰਨੀ ਪਾਬੰਦੀ ਲੱਗਣੀ ਮੰਦਭਾਗੀ ਅਤੇ ਸੰਵਿਧਾਨਕ ਮੱਦਾਂ ਦੀ ਉਲੰਘਣਾ ਹੈ। ਅਜਿਹੀਆਂ ਰੋਕਾਂ ਬਹੁਭਾਂਤੀ ਫ਼ਿਰਕਿਆਂ ਵਾਲੇ ਦੇਸ਼ ਲਈ ਘਾਤਕ ਹਨ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਪਣੇ ਧਾਰਮਕ ਖੇਤਰੀ ਜਾਂ ਸਭਿਆਚਾਰਕ ਵਿਸ਼ਵਾਸਾਂ ਅਨੁਸਾਰ ਲਿਬਾਸ ਪਹਿਨਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 25 ਧਾਰਮਕ ਆਜ਼ਾਦੀ ਦੇ ਅਧਿਕਾਰ ਨੂੰ ਯਕੀਨੀ ਬਣਾਉਂਦੀ ਹੈ। ਲਿਬਾਸ ਤੋਂ ਹੀ ਬੰਦੇ ਦੀ ਧਰਤ ਤੇ ਧਰਮ ਦਾ ਪਤਾ ਲਗਦਾ ਹੈ। ਭਾਰਤ ਵਿਚ ਬਹੁਤ ਸਾਰੇ ਫ਼ਿਰਕੇ ਹਨ। ਉਨ੍ਹਾਂ ਦੀਆਂ ਅਪਣੀਆਂ ਰਵਾਇਤਾਂ ਪ੍ਰੰਪਰਾਵਾਂ ਹਨ। ਉਨ੍ਹਾਂ ਕਿਹਾ ਲਿਬਾਸ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਗਾਉਣੀ ਬੇਮਾਅਨੀ ਹੈ। ਅਜਿਹੀਆਂ ਪਾਬੰਦੀਆਂ ਘੱਟ ਗਿਣਤੀਆਂ ਅੰਦਰ ਡਰ ਸਹਿਮ ਤੇ ਧੱਕੋਜ਼ੋਰੀ ਦਾ ਮਹੌਲ ਸਿਰਜੀਆਂ ਹਨ। ਉਨ੍ਹਾਂ ਕਿਹਾ ਕਿਸੇ ਇਕ ਤਰ੍ਹਾਂ ਦੇ ਲਿਬਾਸ ’ਤੇ ਪਾਬੰਦੀ ਲਗਾਉਣਾ ਸੰਵਿਧਾਨ ਦੀ ਧਾਰਾ 14 (ਬਰਾਬਰੀ ਦੇ ਅਧਿਕਾਰ) ਦੀ ਉਲੰਘਣਾ ਹੈ। 

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement