
ਸਿੱਖਾਂ 'ਚ ਕਾਫ਼ੀ ਰੋਸ ਦੇਖਿਆ ਜਾ ਰਿਹਾ ਹੈ।
ਚੰਡੀਗੜ੍ਹ - ਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐੱਸ. ਅਫ਼ਸਰ ਕਿਰਨ ਬੇਦੀ ਨੇ ਅੱਜ ਸਵੇਰੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਿਰਨ ਬੇਦੀ ਦੀ ਟਿੱਪਣੀ ਨੂੰ ਲੈ ਕੇ ਸਿੱਖਾਂ 'ਚ ਕਾਫ਼ੀ ਰੋਸ ਦੇਖਿਆ ਜਾ ਰਿਹਾ ਹੈ। ਇਸ ਟਿੱਪਣੀ ਨੂੰ ਲੈ ਕੇ ਸਿਆਸੀ ਲੀਡਰ ਵੀ ਟਵੀਟ ਕਰ ਰਹੇ ਹਨ।
ਹਰਜੋਤ ਬੈਂਸ ਦਾ ਟਵੀਟ
ਜੇਲ੍ਹ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ - “ਤੁਹਾਡੀ ਸੋਚ ’ਤੇ ਸ਼ਰਮ ਆ ਰਹੀ ਹੈ। ਸਿੱਖਾਂ ਦੇ ਇਤਿਹਾਸ ਅਤੇ ਦੇਸ਼ ਲਈ ਉਹਨਾਂ ਦੇ ਯੋਗਦਾਨ ਬਾਰੇ ਪੜ੍ਹੋ। ਭਾਜਪਾ ਚੁੱਪ ਕਿਉਂ ਹੈ? ਮੈਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਕਿਰਨ ਬੇਦੀ ਵਿਰੁੱਧ ਤੁਰੰਤ FIR ਦਰਜ ਕਰਨ ਦੀ ਅਪੀਲ ਕਰਦਾ ਹਾਂ”
ਜਰਨੈਲ ਸਿੰਘ ਦਾ ਬਿਆਨ
“ਜਦੋਂ ਮੁਗ਼ਲ ਧੀਆਂ- ਭੈਣਾਂ ਨੂੰ ਅਗਵਾ ਕਰ ਕੇ ਲੈ ਕੇ ਜਾਂਦੇ ਸਨ ਤਾਂ ਸਿਰਫ਼ ਸਿੱਖ ਹੀ ਉਹਨਾਂ ਨਾਲ ਡਟ ਕੇ ਲੜਦੇ ਸਨ ਅਤੇ ਧੀਆਂ- ਭੈਣਾਂ ਦੀ ਰੱਖਿਆ ਕਰਦੇ ਸਨ। 12 ਵਜੇ ਮੁਗਲਾਂ ’ਤੇ ਹਮਲਾ ਕਰਨ ਦਾ ਸਮਾਂ ਸੀ । ਇਹ ਹੈ 12 ਵਜੇ ਦਾ ਇਤਿਹਾਸ। ਭਾਜਪਾ ਦੇ ਛੋਟੀ ਸੋਚ ਵਾਲੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਨ”