Ram Rahim Parole News: ਬਲਾਤਕਾਰੀ ਸੌਦਾ ਸਾਧ ਨੇ ਫਿਰ ਮੰਗ ਪੈਰੋਲ, ਕਿਹਾ- ਪ੍ਰੋਗਰਾਮ ਵਿਚ ਜਾਣਾ ਹੈ
Published : Jun 14, 2024, 12:01 pm IST
Updated : Jun 14, 2024, 12:01 pm IST
SHARE ARTICLE
Ram Rahim
Ram Rahim

ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 2 ਜੁਲਾਈ ਤੈਅ ਕੀਤੀ ਹੈ

Ram Rahim Parole News in Punjabi  ਚੰਡੀਗੜ੍ਹ - ਡੇਰਾ ਸੱਚਾ ਸੌਦਾ ਦੇ ਮੁਖੀ ਬਲਾਤਕਾਰੀ ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ 'ਚ ਇਕ ਵਾਰ ਫਿਰ 21 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ। ਉਸ ਨੇ ਇਸ ਬਾਰੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਰਾਮ ਰਹੀਮ ਨੇ ਆਪਣੀ ਫਰਲੋ ਪਟੀਸ਼ਨ 'ਚ ਕਿਹਾ ਕਿ ਇਸ ਮਹੀਨੇ ਡੇਰਾ ਸੱਚਾ ਸੌਦਾ ਦਾ ਪ੍ਰੋਗਰਾਮ ਹੈ, ਜਿਸ 'ਚ ਉਸ ਨੂੰ ਸ਼ਾਮਲ ਹੋਣਾ ਹੈ। 

ਇਸ ਦੇ ਜਵਾਬ 'ਚ ਹਾਈ ਕੋਰਟ ਨੇ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਵੀ ਗੁੱਸੇ ਭਰੇ ਲਹਿਜੇ 'ਚ ਕਿਹਾ ਕਿ ਪਹਿਲਾਂ ਤੁਸੀਂ ਪ੍ਰੋਗਰਾਮ ਰੱਖ ਲੈਂਦੇ ਹੋ, ਫਿਰ ਅਦਾਲਤ ਆਉਂਦੇ ਹੋ ਅਤੇ ਪਟੀਸ਼ਨਕਰਤਾ 'ਤੇ ਇਸ 'ਚ ਸ਼ਾਮਲ ਹੋਣ ਲਈ ਦਬਾਅ ਪਾਉਂਦੇ ਹੋ। ਕਾਰਜਕਾਰੀ ਚੀਫ਼ ਜਸਟਿਸ ਦੀ ਬੈਂਚ ਹੁਣ ਇਸ ਅਰਜ਼ੀ 'ਤੇ ਜੁਲਾਈ 'ਚ ਸੁਣਵਾਈ ਕਰੇਗੀ, ਕਿਉਂਕਿ ਇਹ ਮਾਮਲਾ ਉਸੇ ਬੈਂਚ 'ਚ ਚੱਲ ਰਿਹਾ ਹੈ।

ਅਦਾਲਤ ਨੇ ਇਸ 'ਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 2 ਜੁਲਾਈ ਤੈਅ ਕੀਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਫਰਲੋ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ 14 ਦਿਨਾਂ ਦੀ ਫਰਲੋ ਦਾ ਹੱਕਦਾਰ ਹਾਂ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। 

ਸੌਦਾ ਸਾਧ ਨੂੰ 3 ਸਾਲ 'ਚ ਮਿਲੀ 10 ਵਾਰ ਪੈਰੋਲ 
ਪਹਿਲੀ ਵਾਰ-24 ਅਕਤਬੂਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ 
ਉਸ ਵੇਲੇ ਸੌਦਾ ਸਾਧ ਬਿਮਾਰ ਮਾਂ ਨੂੰ ਮਿਲਣ ਆਇਆ ਸੀ 
ਦੂਜੀ ਵਾਰ- 21 ਮਈ 2021 ਨੂੰ ਇਕ ਦਿਨ ਦੀ ਪੈਰੋਲ ਮਿਲੀ 

ਫਿਰ ਤੋਂ ਸੌਦਾ ਸਾਧ ਬਿਮਾਰ ਮਾਂ ਨੂੰ ਮਿਲਣ ਆਇਆ ਸੀ 
ਤੀਜੀ ਵਾਰ- 7 ਫਰਵਰੀ 2022 ਨੂੰ 21 ਦਿਨ ਦੀ ਪੈਰੋਲ 
ਚੌਥੀ ਵਾਰ- ਜੂਨ 2022 'ਚ ਇੱਕ ਮਹੀਨੇ ਦੀ ਪੈਰੋਲ 
ਪੰਜਵੀਂ ਵਾਰ- ਅਤਬੂਰ 2022 'ਚ 40 ਦਿਨ ਦੀ ਪੈਰੋਲ 
ਛੇਂਵੀਂ ਵਾਰ- 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ 
ਸੱਤਵੀਂ ਵਾਰ- 20 ਜੁਲਾਈ 2023 ਨੂੰ 30 ਦਿਨ ਦੀ ਪੈਰੋਲ 
8ਵੀਂ ਵਾਰ- 15 ਅਕਤੂਬਰ ਨੂੰ 40 ਦਿਨਾਂ ਲਈ ਪੈਰੋਲ ਮਿਲੀ
9ਵੀਂ ਵਾਰ- ਨਵੰਬਰ 2023 'ਚ 29 ਦਿਨ ਦੀ ਫਰਲੋ 
10ਵੀਂ ਵਾਰ- 19 ਜਨਵਰੀ 2024 ਨੂੰ 50 ਦਿਨ ਦੀ ਪੈਰੋਲ

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement