
ਮਹਾਂਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸ੍ਰੀ ਸੁਭਾਸ਼ ਜੀ ਦੇਸ਼ਮੁੱਖ ਅਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ...
ਚੰਡੀਗੜ੍ਹ (ਸਸਸ) : ਮਹਾਂਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸ੍ਰੀ ਸੁਭਾਸ਼ ਜੀ ਦੇਸ਼ਮੁੱਖ ਅਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਇਥੇ ਸੈਕਟਰ 22 ਸਥਿਤ ਮਾਰਕਫੈਡ ਬਜ਼ਾਰ ਵਿਖੇ ਮਹਾ ਫੈਡ (ਮਹਾਂਰਾਸ਼ਟਰ) ਦੇ ਉਤਪਾਦਾਂ ਦੀ ਵਿਕਰੀ ਲਈ ਬਣਾਏ ਕੇਂਦਰ ਦਾ ਉਦਘਾਟਨ ਕੀਤਾ ਗਿਆ। 65ਵੇਂ ਸਰਵ ਭਾਰਤੀ ਸਹਿਕਾਰਤਾ ਸਪਤਾਹ ਦੇ ਉਦਘਾਟਨ ਲਈ ਪੰਜਾਬ ਦੇ ਸਹਿਕਾਰਤਾ ਮੰਤਰੀ ਦੇ ਸੱਦੇ ‘ਤੇ ਉਚੇਚੇ ਤੌਰ 'ਤੇ ਆਏ ਸ਼੍ਰੀ ਦੇਸ਼ਮੁੱਖ ਨੇ ਕਿਹਾ
ਕਿ ਪੰਜਾਬ ਤੇ ਮਹਾਂਰਾਸ਼ਟਰ ਦੋਵੇਂ ਸੂਬੇ ਕਿਸਾਨੀ ਪ੍ਰਧਾਨ ਵਾਲੇ ਹਨ ਜਿਥੇ ਸਹਿਕਾਰਤਾ ਖੇਤਰ ਦਾ ਬਹੁਤ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਸਹਿਕਾਰਤਾ ਖੇਤਰ ਦਾ ਆਪਸੀ ਸਹਿਯੋਗ ਕਿਸਾਨਾਂ ਤੇ ਕਿਸਾਨੀ ਦੇ ਭਲੇ ਲਈ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਦੀ ਅਗਵਾਈ ਵਿਚ ਮਾਰਕਫੈਡ ਦੇ ਉਚ ਪੱਧਰੀ ਵਫਦ ਵਲੋਂ ਜੁਲਾਈ ਮਹੀਨੇ ਮੁੰਬਈ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਮਾਰਕਫੈਡ ਤੇ ਮਹਾ ਫੈਡ ਦੇ ਉਤਪਾਦ ਇਕ-ਦੂਜੇ ਸੂਬਿਆਂ ਦੇ ਵਿਕਰੀ ਕੇਂਦਰਾਂ ਉਤੇ ਵੇਚੇ ਜਾਇਆ ਕਰਨਗੇ।
Sukhjinder Singh Randhawaਸ. ਰੰਧਾਵਾ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਹਿਕਾਰਤਾ ਖੇਤਰ ਵਿਚ ਮੋਹਰੀ ਸੂਬੇ ਮਹਾਂਰਾਸ਼ਟਰ ਨੲਲ ਪੰਜਾਬ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਮਹਾਂਰਾਸ਼ਟਰ ਦੇ ਅਪਣੇ ਹਮਰੁਤਬਾ ਦਾ ਪੰਜਾਬ ਆਉਣ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਕੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਪੂਨੇ ਤੇ ਨਾਗਪੁਰ ਵਿਖੇ ਮਾਰਕਫੈਡ ਦੇ ਉਤਪਾਦਾਂ ਦੇ ਵਿਕਰੀ ਕੇਂਦਰਾਂ ਦੀ ਸ਼ੁਰੂਆਤ ਹੋ ਜਾਵੇਗੀ।
Mahafed Productsਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਖਾਣ ਵਾਲੇ ਉਤਪਾਦਾਂ ਦੀ ਪੰਜਾਬ ਤੋਂ ਬਾਹਰ ਵੱਡੀ ਮੰਗ ਹੈ ਜਿਸ ਨਾਲ ਹੁਣ ਇਹ ਮੰਗ ਪੂਰੀ ਹੋ ਜਾਇਆ ਕਰੇਗੀ। ਇਸ ਮੌਕੇ ਦੋਵੇਂ ਮੰਤਰੀਆਂ ਵਲੋਂ ਮਾਰਕਫੈਡ ਬਜ਼ਾਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਮਹਾਂਰਾਸ਼ਟਰ ਤੋਂ ਸਹਿਕਾਰਤਾ ਮੰਤਰੀ ਨਾਲ ਆਏ ਸ਼ਾਗਲੀ ਦੇ ਸੰਸਦ ਮੈਂਬਰ ਸ੍ਰੀ ਸੰਜੇ ਕਾਕਾ ਪਾਟਿਲ, ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਡਾ ਰਾਜਾਰਾਮ ਦਿਘੇ ਤੇ ਐਮ.ਸੀ.ਡੀ.ਸੀ. ਸ੍ਰੀ ਮਿਲਿੰਦ ਆਕਰੇ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਤੇ ਡਿਪਟੀ ਚੀਫ਼ ਮੈਨੇਜਰ ਸ੍ਰੀ ਸੰਜੀਵ ਮਾਣਕਤਾਲਾ ਵੀ ਹਾਜ਼ਰ ਸਨ।