ਪੰਜਾਬ ਦੇ ਡੀ.ਆਈ.ਜੀ. ਜੇਲਾਂ ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਦਿਤਾ ਅਸਤੀਫ਼ਾ
Published : Dec 14, 2020, 12:56 am IST
Updated : Dec 14, 2020, 12:56 am IST
SHARE ARTICLE
image
image

ਪੰਜਾਬ ਦੇ ਡੀ.ਆਈ.ਜੀ. ਜੇਲਾਂ ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਦਿਤਾ ਅਸਤੀਫ਼ਾ

ਚੰਡੀਗੜ੍ਹ, ਬਠਿੰਡਾ, 13 ਦਸੰਬਰ (ਨੀਲ ਭਲਿੰਦਰ ਸਿੰਘ, ਸੁਖਜਿੰਦਰ ਮਾਨ): ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਜਾਰੀ ਕਿਸਾਨ ਸੰਘਰਸ਼ ਦਾ ਅਸਰ ਇੰਨਾ ਵਿਆਪਕ ਹੋ ਰਿਹਾ ਹੈ ਤੇ ਲਗਭਗ ਹਰ ਵਰਗ ਕਿਸਾਨਾਂ ਦੀ ਹਮਾਇਤ ਵਿਚ ਆਉਂਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪੰਜਾਬ ਦੇ ਜੇਲ ਵਿਭਾਗ ਦੇ ਡੀ ਆਈ ਜੀ ਕੈਪਟਨ ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਅਪਣੇ ਗ੍ਰਹਿ ਵਿਖੇ ਇਸ ਪੱਤਰਕਾਰ ਨਾਲ ਇਕ ਵਿਸਥਾਰਤ ਟੀਵੀ ਇੰਟਰਵਿਊ ਵਿਚ ਜਾਖੜ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੇ ਗ੍ਰਹਿ ਵਿਖੇ ਅੱਜ ਸਾਰਾ ਦਿਨ ਉੱਚ ਪੁਲਿਸ ਅਧਿਕਾਰੀਆਂ ਦੀ ਆਮਦ ਜਾਰੀ ਰਹੀ ਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਮਨਾਉਂਦੇ ਰਹੇ ਪਰ ਜਾਖੜ ਨੇ ਅਪਣੇ ਉੱਚ ਅਧਿਕਾਰੀਆਂ ਨੂੰ ਬੜੇ ਅਦਬ ਨਾਲ ਅਪਣਾ ਚੁਕਿਆ ਇਹ ਕਦਮ ਵਾਪਸ ਲੈਣ ਤੋਂ ਕੋਰੀ ਨਾਂਹ ਕਰ ਦਿਤੀ ਹੈ।  ਇੰਨਾ ਹੀ ਨਹੀਂ ਉਨ੍ਹਾਂ ਅੱਜ ਸਵੇਰੇ ਹੀ ਅਪਣੀ ਗੱਡੀ ਤੋਂ ਲਾਲ ਬੱਤੀ ਤੇ ਹੋਰ ਸਰਕਾਰੀ ਚਿੰਨ੍ਹ ਵੀ ਉਤਾਰ ਦਿਤੇ ਹਨ ਤੇ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕਿਸਾਨ ਝੰਡਾ ਲਾ ਕੇ ਦਿੱਲੀ ਰਵਾਨਾ ਹੋਣਗੇ। ਉਨ੍ਹਾਂ ਅਪਣੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਅੱਜ ਭਾਰਤ ਦਾ ਕਿਸਾਨ ਪ੍ਰੇਸ਼ਾਨ ਹੈ। ਉਹ ਇਨ੍ਹਾਂ ਠੰਢੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਥੱਲੇ ਅਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਕਰ ਕੇ ਮੈਨੂੰ ਤੁਰਤ ਪ੍ਰਭਾਵ ਤੋਂ ਡਿਊਟੀ ਤੋਂ ਫ਼ਾਰਗ ਕੀਤਾ ਜਾਵੇ। ਇਸ ਤੋਂ ਇਲਾਵਾ ਕੈਪਟਨ ਜਾਖੜ ਨੇ ਡਿਊਟੀ ਤੋਂ ਫ਼ਾਰਗ ਹੋਣ ਲਈ ਅਪਣੇ ਤਿੰਨ ਮਹੀਨੇ ਦੀ ਤਨਖ਼ਾਹ ਅਤੇ ਹੋਰ ਭੱਤੇ ਜਮ੍ਹਾਂ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ ਹੈ ਤਾਂ ਜੋ ਕਿਸੇ ਤਰੀਕੇ ਦਾ ਕਾਨੂੰਨੀ ਅੜਿੱਕਾ ਨਾ ਲੱਗੇ। ਕੈਪਟਨ ਜਾਖੜ ਨੇ ਕਿਹਾ ਕਿ ਉਹ ਪਹਿਲਾਂ ਬਤੌਰ ਫ਼ੌਜੀ ਭਾਰਤੀ ਫ਼ੌਜ ਵਿਚ ਸੇਵਾ ਨਿਭਾ ਚੁੱਕੇ ਹਨ ਤੇ ਫਿਰ ਪੰਜਾਬ ਪੁਲਿਸ ਦੀ ਸੇਵਾ ਨਿਭਾਈ ਹੈ ਪਰ ਹੁਣ ਵਾਰੀ ਮੇਰਾ ਕਿਸਾਨ ਧਰਮ ਨਿਭਾਉਣ ਦੀ ਆ ਗਈ ਹੈ। ਉਹ ਉਨ੍ਹਾਂ ਦੀ ਅਗਵਾਈ ਵਿਚ ਜਲਦ ਹੀ ਦਿੱਲੀ ਜਾ ਕੇ ਮੋਰਚੇ ਵਿਚ ਅਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨਕ ਨਜ਼ਰੀਏ ਤੋਂ ਇਹ ਗੱਲ ਸਪਸ਼ਟ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਵਿਸ਼ੇ ਉਤੇ ਹਰਗਿਜ਼ ਕਾਨੂੰਨ ਨਹੀਂ ਬਣਾ ਸਕਦੀ। ਇਹ ਸਿੱਧਾ ਤੇ ਸਪੱਸ਼ਟ ਤੌਰ 'ਤੇ ਰਾਜ ਸੂਚੀ ਦਾ ਵਿਸ਼ਾ ਹੈ ਜਿਸ ਕਰ ਕੇ ਕਾਨੂੰਨ ਸਹੀ ਜਾਂ ਗ਼ਲਤ ਹੋਣ ਦਾ ਸਵਾਲ ਬਾਅਦ ਵਿਚ ਆਉਂਦਾ ਹੈ। ਪਹਿਲੀ ਗੱਲ ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਬਣਾਏ ਕਾਨੂੰਨ ਕੇਂਦਰ ਸਰਕਾਰ ਫੌਰੀ ਰੱਦ ਕਰੇ।

ਤਸਵੀਰਾਂ - ਲਖਵਿੰਦਰ ਸਿੰਘ ਜਾਖੜ ਵਲੋਂ ਸਰਕਾਰ ਨੂੰ ਭੇਜਿਆ ਅਸਤੀਫ਼ਾ ਤੇ ਗੱਲਬਾਤ ਕਰਦੇ ਹੋਏ ਕੈਪਟਨ ਜਾਖੜ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement