
ਬਠਿੰਡਾ ਜੇਲ੍ਹ ‘ਚ ਜੈਮਰ ਹੈ, ਇੱਥੋ ਨਹੀਂ ਹੋਈ ਇੰਟਰਵਿਊ: ਜੇਲ੍ਹ ਸੁਪਰਡੈਂਟ
ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਜੇਲ੍ਹ ਤੋਂ ਇਕ ਮੀਡੀਆ ਚੈਨਲ ਨੂੰ ਦਿੱਤੀ ਗਈ ਵੀਡੀਓ ਕਾਲ ਇੰਟਰਵਿਊ ਨੇ ਸੁਰੱਖਿਆ ਏਜੰਸੀਆਂ ਦੇ ਸਾਰੇ ਦਾਅਵਿਆਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। ਉਧਰ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਲਾਰੈਂਸ ਇਸ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਹੈ। ਹਾਲਾਂਕਿ ਉਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਲਾਰੈਂਸ ਬੰਦ ਹੈ, ਉੱਥੇ ਜੈਮਰ ਲਗਾਏ ਗਏ ਹਨ ਅਤੇ ਇੱਥੇ ਕੋਈ ਸੰਪਰਕ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: ਨਾਭਾ: ਤੇਜ਼ ਰਫ਼ਤਾਰ ਟਰੱਕ ਨੇ 19 ਸਾਲਾ ਕੁੜੀ ਨੂੰ ਮਾਰੀ ਟੱਕਰ, ਮੌਤ
ਬਠਿੰਡਾ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ
ਬਠਿੰਡਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਦੱਸਿਆ ਕਿ ਲਾਰੈਂਸ ਬਠਿੰਡਾ ਜੇਲ੍ਹ ਵਿਚ ਹੈ। ਉਹਨਾਂ ਨੇ ਜੇਲ੍ਹ 'ਚ ਜੈਮਰ ਲਗਾਏ ਜਾਣ ਅਤੇ ਉੱਚ ਸੁਰੱਖਿਆ ਦੀ ਗੱਲ ਕੀਤੀ। ਇਹ ਵੀ ਕਿਹਾ ਕਿ ਲਾਰੈਂਸ ਨੂੰ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਲਾਰੈਂਸ ਦੀ ਜੋ ਵੀਡੀਓ ਜਨਤਕ ਹੋਈ ਹੈ, ਉਹ ਬਠਿੰਡਾ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੀ ਨਹੀਂ ਹੈ। ਐਨਡੀ ਨੇਗੀ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਕੋਈ ਜੇਲ੍ਹ ਤੋਂ ਇੰਟਰਵਿਊ ਦੇ ਸਕੇ। ਉਹਨਾਂ ਨੇ ਜੇਲ੍ਹ ਵਿਚ ਸਖ਼ਤ ਸੁਰੱਖਿਆ ਹੋਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: 12 ਮਾਰਚ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਆੜਤੀ ਦਾ ਕੰਮ ਕਰਦਾ ਸੀ ਮ੍ਰਿਤਕ
ਪੰਜਾਬ ਤੋਂ ਇਲਾਵਾ ਪਿਛਲੇ ਦਿਨੀਂ ਲਾਰੈਂਸ ਨੂੰ ਜਿਨ੍ਹਾਂ ਏਜੰਸੀਆਂ ਨੇ ਪੁੱਛਗਿੱਛ ਲਈ ਲਿਆ ਸੀ, ਉਹ ਵੀ ਸਵਾਲਾਂ ਦੇ ਘੇਰੇ ਵਿਚ ਹਨ। ਇਹਨਾਂ ਵਿਚ ਰਾਜਸਥਾਨ ਜੇਲ੍ਹ ਵਿਭਾਗ ਵੀ ਸ਼ਾਮਲ ਹੈ। ਦਰਅਸਲ ਲਾਰੈਂਸ ਕਰੀਬ ਇਕ ਸਾਲ ਪਹਿਲਾਂ 6 ਦਿਨਾਂ ਲਈ ਜੈਪੁਰ ਸੈਂਟਰਲ ਜੇਲ੍ਹ ਵਿਚ ਬੰਦ ਸੀ। ਇਸ ਦੇ ਨਾਲ ਹੀ ਉਹ ਪਿਛਲੇ 14 ਦਿਨ ਜਵਾਹਰ ਸਰਕਲ ਥਾਣੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਸੀ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, 17 ਮਾਰਚ ਨੂੰ ਪੁੱਛਗਿੱਛ ਲਈ ਕੀਤਾ ਤਲਬ
ਜੈਪੁਰ ਪੁਲਿਸ ਦਾ ਦਾਅਵਾ
ਜੈਪੁਰ ਦੇ ਕਮਿਸ਼ਨਰ ਆਨੰਦ ਸ਼੍ਰੀਵਾਸਤਵ ਨੇ ਕਿਹਾ ਕਿ ਜੈਪੁਰ ਪੁਲਿਸ ਦੀ ਹਿਰਾਸਤ ਦੌਰਾਨ ਲਾਰੈਂਸ ਨੇ ਨਾ ਤਾਂ ਕਿਸੇ ਨਾਲ ਮੁਲਾਕਾਤ ਕੀਤੀ ਅਤੇ ਨਾ ਹੀ ਇੰਟਰਵਿਊ ਕੀਤੀ। ਜੇਲ ਵਿਭਾਗ ਮੁਤਾਬਕ ਜਦੋਂ ਲਾਰੈਂਸ ਆਇਆ ਸੀ ਤਾਂ ਉਸ ਦੀ ਦਾੜ੍ਹੀ ਕੱਟੀ ਹੋਈ ਸੀ ਅਤੇ ਉਸ ਦੇ ਵਾਲ ਵੀ ਬਹੁਤ ਛੋਟੇ ਸਨ। ਇੰਟਰਵਿਊ ਵਿਚ ਲਾਰੈਂਸ ਦੀ ਦਾੜ੍ਹੀ ਵੱਡੀ ਹੈ। ਉਸ ਦੇ ਵਾਲ ਵੀ ਕਾਫੀ ਵਧ ਗਏ ਹਨ। ਜੇਲ੍ਹ ਵਿਭਾਗ ਨੇ ਦੱਸਿਆ- ਜਦੋਂ ਲਾਰੈਂਸ ਨੂੰ ਜੈਪੁਰ ਪੁਲਿਸ ਜੇਲ੍ਹ ਲੈ ਕੇ ਆਈ ਸੀ। ਇਸ ਦੌਰਾਨ ਉਸ ਦੇ ਕੱਪੜਿਆਂ ਦੀ ਜਾਂਚ ਕੀਤੀ ਗਈ। ਕੋਈ ਪੀਲੀ ਟੀ-ਸ਼ਰਟ ਨਹੀਂ ਸੀ। ਅਜਿਹੇ 'ਚ ਇਹ ਵੀਡੀਓ ਜੈਪੁਰ ਸੈਂਟਰਲ ਜੇਲ ਦਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਸੌਦਾ ਸਾਧ ਨੂੰ ਨਹੀਂ ਮਿਲੀ ਰਾਹਤ
ਪੰਜਾਬ ਸਰਕਾਰ ਦੇਵੇ ਜਵਾਬ- ਤਰੁਣ ਚੁੱਘ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਕਿੰਨੀਆਂ ਸੁਰੱਖਿਅਤ ਹਨ, ਇਹ ਸਮਝ ਆ ਗਿਆ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ। ਕਈ ਹੱਤਿਆਵਾਂ ਦਾ ਸਾਜ਼ਿਸ਼ਘਾੜਾ ਜੇਲ੍ਹ ਵਿਚੋਂ ਸ਼ਰੇਆਮ ਇੰਟਰਵਿਊ ਦੇ ਰਿਹਾ ਹੈ। ਪੰਜਾਬ ਸਰਕਾਰ ਕਿੰਨੀ ਸੁਚੇਤ ਹੈ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਗੈਂਗਸਟਰ ਦਿੱਤੇ ਹਨ। ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਲਈ ਸਟੂਡੀਓ ਬਣ ਗਈਆਂ ਹਨ। ਲਾਰੈਂਸ ਬਿਸ਼ਨੋਈ 9 ਸਾਲ ਤੱਕ ਜੇਲ੍ਹ 'ਚੋਂ ਆਪਣਾ ਗੈਂਗ ਚਲਾਉਂਦਾ ਰਿਹਾ। ਪੰਜਾਬ ਦੀਆਂ ਜੇਲ੍ਹਾਂ ਤੋਂ ਫਿਰੌਤੀ, ਕਤਲ ਸਭ ਹੋਇਆ ਪਰ ਕਿਸੇ ਨੂੰ ਖ਼ਬਰ ਕਿਉਂ ਨਹੀਂ? ਪੰਜਾਬ ਸਰਕਾਰ ਇਸ ਬਾਰੇ ਜਵਾਬ ਦੇਵੇ।
ਕਾਂਗਰਸ ਦਾ ਪ੍ਰਤੀਕਰਮ
ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਜੇਲ੍ਹ ਵਿਚੋਂ ਗੈਂਗਸਟਰ ਇੰਟਰਵਿਊ ਦੇ ਰਿਹਾ ਹੈ। ਇਸ ਤੋਂ ਸਾਬਿਤ ਹੋ ਰਿਹਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਫੇਲ੍ਹ ਹਨ। ਦੇਸ਼ ਦੀ ਕਾਨੂੰਨ ਵਿਵਸਥਾ ਦੇ ਹਾਲਾਤ ਬਹੁਤ ਮਾੜੇ ਹਨ। ਇਸ ਦਾ ਇਹੀ ਮਤਲਬ ਹੈ ਕਿ ਗੈਂਗਸਟਰ ਜੇਲ੍ਹਾਂ ਵਿਚੋਂ ਕੁਝ ਵੀ ਕਰ ਸਕਦੇ ਹਨ।