
ਨੋਵਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਯਤਨਾਂ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸੋਧੇ ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ - ਨੋਵਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਯਤਨਾਂ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਜਨਤਾ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ 20 ਅਪ੍ਰੈਲ ਤੋਂ ਕੁਝ ਚੀਜ਼ਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ ਇਹ ਦਿਸ਼ਾ-ਨਿਰਦੇਸ਼ ਸਾਰੇ ਮੰਤਰਾਲਿਆਂ/ਵਿਭਾਗਾਂ, ਭਾਰਤ ਸਰਕਾਰ, ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ। ਨਾਲ ਹੀ ਇਸ ਖ਼ਤਰਨਾਕ ਸੰਕ੍ਰਮਣ ਦੇ ਪ੍ਰਬੰਧਨ ਲਈ ਜਾਰੀ ਨਿਰਦੇਸ਼ 'ਚ ਸਾਰੀਆਂ ਜਨਤਕ ਥਾਵਾਂ, ਕੰਮ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੈ।
File photo
ਜਨਤਕ ਥਾਵਾਂ 'ਤੇ ਥੁੱਕਣਾ ਮਹਿੰਗਾ ਪੈ ਸਕਦਾ ਹੈ। ਦੇਸ਼ ਵਿਚ ਲੌਕਡਾਊਨ ਵਧਾਉਣ ਸਬੰਧੀ ਅੱਜ ਜਾਰੀ ਗਾਈਡਲਾਈਨ ਮੁਤਾਬਿਕ 3 ਮਈ ਤਕ ਸਵੀਮਿੰਗ ਪੂਲ, ਥੀਏਟਰ, ਬਾਰ, ਜਿਮ, ਸ਼ੌਪਿੰਗ ਮਾਲ, ਸਿਨੇਮਾ ਹਾਲ ਆਦਿ ਬੰਦ ਰਹਿਣਗੇ। ਸਾਰੀਆਂ ਵਿਦਿਅਕ ਤੇ ਸਿਖਲਾਈ ਸੰਸਥਾਵਾਂ ਵੀ 3 ਮਈ ਤਕ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਟੈਕਸੀ ਸੇਵਾਵਾਂ ਤੇ ਕੈਬ ਸੇਵਾਵਾਂ ਨੂੰ ਵੀ 3 ਮਈ ਤਕ ਇਜਾਜ਼ਤ ਨਹੀਂ ਦਿੱਤੀ ਗਈ ਹੈ।
File photo
ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਅਨੁਸਾਰ :
ਜਨਤਕ ਥਾਵਾਂ 'ਤੇ ਥੁੱਕਣ 'ਤੇ ਜੁਰਮਾਨਾ ਲੱਗੇਗਾ।
ਡੀਐੱਮ ਦੀ ਇਜਾਜ਼ਤ ਨਾਲ ਹੋ ਸਕਣਗੇ ਸਮਾਜਿਕ, ਸਿਆਸੀ ਤੇ ਧਾਰਮਿਕ ਪ੍ਰੋਗਰਾਮ
ਲੋੜੀਂਦੀਆਂ ਸੇਵਾਵਾਂ ਲਈ ਯਾਤਰਾ ਦੀ ਇਜਾਜ਼ਤ
ਮਨਰੇਗਾ ਤਹਿਤ ਕੰਮ ਦੀ ਇਜਾਜ਼ਤ
ਪੈਟਰੋਲ ਪੰਪ ਖੁੱਲ੍ਹੇ ਰਹਿਣਗੇ
Petrol Pump
ਪ੍ਰਿੰਟ, ਇਲੈਕਟ੍ਰੌਨਿਕ ਮੀਡੀਆ, ਡੀਟੂਐੱਚ ਤੇ ਕੇਬਲ ਸੇਵਾਵਾਂ ਨੂੰ ਇਜਾਜ਼ਤ
ਕੁਝ ਸ਼ਰਤਾਂ ਸਮੇਤ ਟਰੱਕਾਂ ਦੀ ਆਵਾਜਾਈ ਦੀ ਇਜਾਜ਼ਤ
ਹਰ ਤਰ੍ਹਾਂ ਦੀ ਟਰਾਂਸਪੋਰਟ 'ਤੇ ਰੋਕ ਜਾਰੀ
ਘਰੇਲੂ ਤੇ ਕੌਮਾਂਤਰੀ ਉਡਾਣਾਂ 'ਤੇ ਰੋਕ ਜਾਰੀ
ਦਫ਼ਤਰੀ ਤੇ ਜਨਤਕ ਥਾਵਾਂ 'ਤੇ ਚਿਹਰਾ ਢਕਣਾ ਲਾਜ਼ਮੀ
ਏਪੀਐੱਮਸੀ ਨਾਲ ਸੰਚਾਲਿਤ ਮੰਡੀਆਂ ਖੁੱਲ੍ਹਣਗੀਆਂ
ਮੱਛੀ ਪਾਲਣ ਨਾਲ ਜੁੜੀਆਂ ਗਤੀਵਿਧੀਆਂ ਦੀ ਇਜਾਜ਼ਤ
File photo
ਸਕੂਲ, ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਵੀ 3 ਮਈ ਤੱਕ ਬੰਦ ਰਹਿਣਗੇ। ਮੰਦਰ, ਮਸਜਿਦ, ਗੁਰੂਦਵਾਰਾ, ਗਿਰਜਾ ਘਰ ਅਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਅਸਥਾਨ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਲਈ ਕਿਸੇ ਵੀ ਧਾਰਮਿਕ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਵਿਆਹ, ਜਨਤਕ ਸਮਾਗਮਾਂ, ਸਮਾਜਿਕ ਜਸ਼ਨਾਂ, ਸੱਭਿਆਚਾਰਕ ਸਮਾਗਮਾਂ, ਸੈਮੀਨਾਰਾਂ, ਰਾਜਨੀਤਿਕ ਸਮਾਗਮਾਂ, ਕਾਨਫਰੰਸਾਂ, ਖੇਡ ਪ੍ਰੋਗਰਾਮਾਂ 'ਤੇ ਵੀ ਪਾਬੰਦੀ ਹੋਵੇਗੀ। 20 ਤੋਂ ਵੱਧ ਲੋਕਾਂ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।