ਚੰਡੀਗੜ੍ਹ ’ਚ ਪਿਸਤੌਲ ਦੀ ਨੋਕ ’ਤੇ ਜਿਊਲਰੀ ਸ਼ੋਅਰੂਮ ਚੋਂ ਕਰੋੜਾਂ ਦੀ ਲੁੱਟ
Published : May 15, 2019, 12:52 pm IST
Updated : May 15, 2019, 12:54 pm IST
SHARE ARTICLE
Robbery in Jewelry Showroom
Robbery in Jewelry Showroom

ਚੰਡੀਗੜ੍ਹ ਦੇ ਸੈਕਟਰ 44 ’ਚ ਸਥਿਤ ਦਿਵਿਆ ਜਿਊਲਰੀ ਸ਼ੋਅਰੂਮ ’ਚੋਂ ਹੋਈ ਡਕੈਤੀ

ਚੰਡੀਗੜ੍ਹ: ਇੱਥੇ ਸੈਕਟਰ 44 ਤੋਂ ਕਰੋੜਾਂ ਦੀ ਡਕੈਤੀ ਹੋ ਜਾਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਬੀਤੀ ਰਾਤ ਕੁਝ ਲੁਟੇਰੇ ਸੈਕਟਰ 44 ਸਥਿਤ ਦਿਵਿਆ ਜਿਊਲਰੀ ਸ਼ੋਅਰੂਮ ਚੋਂ ਹਥਿਆਰਾਂ ਦੀ ਨੋਕ ’ਤੇ ਲਗਭੱਗ 3 ਕਰੋੜ ਦੇ ਹੀਰੇ ਤੇ ਸੋਨਾ ਲੈ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਸ਼ੋਅਰੂਮ ਦਾ ਮਾਲਕ ਅਜੇ ਸ਼ਾਪ ਦੇ ਅੰਦਰ ਹੀ ਸੀ।

Robbery CaseRobbery Case

ਸ਼ੋਅਰੂਮ ਦੇ ਮਾਲਕ ਹਰਸ਼ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਥਿਆਰਾਂ ਨਾਲ ਲੈਸ ਤਿੰਨ ਲੁਟੇਰਿਆਂ ਨੇ ਉਸ ਉਤੇ ਪਿਸਤੌਲ ਤਾਣ ਦਿਤੀ ਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੰਦੀ ਬਣਾ ਲਿਆ। ਉਸ ਤੋਂ ਬਾਅਦ ਸ਼ੋਅਰੂਮ ਵਿਚੋਂ ਲਗਭੱਗ 3 ਕਰੋੜ ਦੇ ਹੀਰੇ ਤੇ ਸੋਨਾ ਲੈ ਕੇ ਫਰਾਰ ਹੋ ਗਏ।

Robbery CaseRobbery Case

ਲੁਟੇਰਿਆਂ ਦੇ ਜਾਣ ਮਗਰੋਂ ਸ਼ੋਅਰੂਮ ਦੇ ਮਾਲਕ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਦੇ ਹੱਥ ਪੈਰ ਖੋਲ੍ਹੇ ਤੇ ਤੁਰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੋਅਰੂਮ ਦੇ ਮਾਲਕ ਨੂੰ ਸੈਕਟਰ 32 ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ।

RobberyRobbery Case

ਫ਼ਿਲਹਾਲ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਹ ਸ਼ੋਅਰੂਮ ਵਿਚ ਇਕੱਲਾ ਸੀ ਤੇ ਇੰਨੇ ਨੂੰ ਤਿੰਨ ਨੌਜਵਾਨ ਆਏ ਤੇ ਉਸ ਉਤੇ ਪਿਸਤੌਲ ਤਾਣ ਦਿਤਾ। ਫਿਰ ਉਸ ਦੇ ਹੱਥ ਪੈਰ ਬੰਨ੍ਹ ਕੇ ਵਾਰਦਾਤ ਨੂੰ ਅੰਜਾਮ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement