
ਪ੍ਰਧਾਨ ਮੰਤਰੀ ਨੂੰ ਬਣਾਇਆ ਨਿਸ਼ਾਨਾ
ਲੋਕ ਸਭਾ ਚੋਣਾਂ ਲਈ ਚਲ ਰਹੇ ਪ੍ਰਚਾਰ ਦੌਰਾਨ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਿਹਾਰ ਦੇ ਸਮਸਿਤਪੁਰ ਪਹੁੰਚੇ। ਇਸ ਦੌਰਾਨ ਜਨਸਭਾ ਨੂੰ ਸਬੰਧਿਤ ਕਰਦੇ ਹੋਏ ਇਕ ਵਾਰ ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਕਿਹਾ ਕਿ ਨਿਆਂ ਯੋਜਨਾ ਗਰੀਬੀ ਅਤੇ ਮਧਵਰਗ ਦੇ ਪਰਵਾਰਾਂ ਦੀ ਆਰਥਿਕ ਪਰੇਸ਼ਾਨੀਆਂ ’ਤੇ ਇਕ ਸਰਜੀਕਕਲ ਸਟ੍ਰਾਈਕ ਹੋਵੇਗਾ।
Narendra Modi
ਉਹਨਾਂ ਕਿਹਾ ਕਿ ਇਸ ਯੋਜਨਾ ਦਾ ਪੂਰਾ ਪੈਸਾ ਅਜਿਹੇ ਲੋਕਾਂ ਦੀਆਂ ਜੇਬ ਵਿਚੋਂ ਕੱਢਿਆ ਜਾਵੇਗਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੀਆਂ ਹਨ। ਇਸ ਪ੍ਰਚਾਰ ਵਿਚ ਰਾਹੁਲ ਨੇ ਇਕ ਨਾਅਰਾ ਵੀ ਦਿੱਤਾ। ਉਹਨਾਂ ਕਿਹਾ ਕਿ ਕੁਝ ਨਹੀਂ ਸਭ ਝੂਠ ਹੈ ਨਰਿੰਦਰ ਮੋਦੀ ਨੇ ਲੁਟਿਆ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਬਿਹਾਰ ਵਿਚ ਜਨਸਭਾ ਵਿਚ ਰਾਹੁਲ ਗਾਂਧੀ ਨੇ ਰਾਜਦ ਦੇ ਆਗੂ ਤੇਜਸਵੀ ਯਾਦਵ ਨਾਲ ਸਟੇਜ ਸਾਂਝੀ ਕੀਤੀ ਹੋਵੇ।
Rahul Gandhi
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਦ ਮੁੱਖੀ ਲਾਲੂ ਯਾਦਵ ਦੇ ਪਰਵਾਰ ਦਾ ਜੋ ਨਿਰਾਦਰ ਕੀਤਾ ਗਿਆ ਹੈ ਉਹ ਸਹੀ ਨਹੀਂ ਸੀ ਅਤੇ ਜਨਤਾ ਇਸ ਦਾ ਬਦਲਾ ਚੋਣਾਂ ਵਿਚ ਲਵੇਗੀ। ਰਾਹੁਲ ਗਾਂਧੀ ਨੇ ਮੋਦੀ ਬਾਰੇ ਕਿਹਾ ਕਿ ਉਰੀ ਅਤੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਜੋ ਫੌਜੀ ਕਾਰਵਾਈ ਕੀਤੀ ਗਈ ਉਸ ਨੂੰ ਪ੍ਰਧਾਨ ਮੰਤਰੀ ਨੇ ਚੋਣ ਸਟੰਟ ਬਣਾ ਕੇ ਰੱਖ ਦਿੱਤਾ ਹੈ।
Vote
ਉਹ ਜਿੱਥੇ ਗਏ ਅਪਣੇ ਨਾਲ ਟੈਲੀਪ੍ਰੰਪਟਰ ਲੈ ਕੇ ਗਏ ਅਤੇ ਉੱਥੇ ਦੇ ਹੀ ਭਾਸ਼ਣ ਦਿੰਦੇ ਰਹੇ। ਉਹਨਾਂ ਨੇ ਕਦੇ ਰੁਜ਼ਗਾਰ ਦੀ ਗੱਲ ਹੀ ਨਹੀਂ ਕੀਤੀ। ਨਾ ਹੀ ਕਦੇ ਇਹ ਦਸਿਆ ਕਿ ਉਹਨਾਂ ਨੇ ਹਰ ਗਰੀਬ ਨੂੰ 15 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਹੋਇਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਕਿਸਾਨ ਕਰਜ਼ਾ ਨਾ ਉਤਾਰਨ ’ਤੇ ਜ਼ੇਲ੍ਹ ਨਾ ਜਾਵੇ।
ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਨੀਰਵ ਮੋਦੀ ਅਤੇ ਮਾਲਿਆ ਵਰਗੇ ਲੋਕਾਂ ਦੀ ਦੇਸ਼ ਵਿਚੋਂ ਭੱਜਣ ਦੀ ਮਦਦ ਕੀਤੀ ਹੈ ਪਰ ਆਮ ਲੋਕਾਂ, ਕਿਸਾਨਾਂ ਅਤੇ ਮੱਧ ਸ਼੍ਰੇਣੀ ਲਈ ਕਦੇ ਵੀ ਕੋਈ ਮਦਦ ਵਾਲਾ ਕੰਮ ਨਹੀਂ ਕੀਤਾ।