ਪੁਲਿਸ ਲਈ ਸਿਰਦਰਦੀ ਬਣ ਸਕਦੇ ਹਨ ਬੇਅਦਬੀ ਕਾਂਡ ਦੇ ਮਾਮਲੇ
Published : Jun 15, 2018, 1:12 am IST
Updated : Jun 15, 2018, 1:33 am IST
SHARE ARTICLE
Rahul Gandhi, Captain Amrinder Singh consolation to Gurjeet Singh's family
Rahul Gandhi, Captain Amrinder Singh consolation to Gurjeet Singh's family

ਪੁਲਿਸ ਥਾਣਾ ਬਾਜਾਖਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਹੋਈਆਂ ਤਿੰਨ ਐਫ.ਆਈ.ਆਰਾਂ. ਦੇ ਹੱਲ ਹੋਣ ਸਬੰਧੀ ਪ੍ਰਿੰਟ ਅਤੇ ਬਿਜਲਈ ਮੀਡੀਆ ਦੀਆਂ ...

ਕੋਟਕਪੂਰਾ, : ਪੁਲਿਸ ਥਾਣਾ ਬਾਜਾਖਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਹੋਈਆਂ ਤਿੰਨ ਐਫ.ਆਈ.ਆਰਾਂ. ਦੇ ਹੱਲ ਹੋਣ ਸਬੰਧੀ ਪ੍ਰਿੰਟ ਅਤੇ ਬਿਜਲਈ ਮੀਡੀਆ ਦੀਆਂ ਸੁਰਖ਼ੀਆਂ ਬਣਨ ਦੇ ਬਾਵਜੂਦ ਬੀਤੇ ਕਲ ਜਦ ਵਿਸ਼ੇਸ਼ ਜਾਂਚ ਟੀਮ ਦੇ ਇੰਚਾਰਜ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਪ੍ਰਗਟਾਵਾ ਕੀਤਾ ਕਿ ਅਜੇ ਤਕ ਚੋਰੀ ਹੋਇਆ ਪਾਵਨ ਸਰੂਪ ਬਰਾਮਦ ਨਹੀਂ ਕੀਤਾ ਜਾ ਸਕਿਆ ਅਤੇ ਐਸਆਈਟੀ ਤਾਂ ਬਰਗਾੜੀ ਕਾਂਡ ਦੀ ਜਾਂਚ ਹੀ ਨਹੀਂ ਕਰ ਰਹੀ ਬਲਕਿ ਉਨ੍ਹਾਂ ਨੂੰ ਤਾਂ ਮੱਲਕੇ ਅਤੇ ਗੁਰੂਸਰ ਭਗਤਾ ਬੇਅਦਬੀ ਕਾਂਡ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ ਤਾਂ ਉਕਤ ਮਾਮਲੇ ਨੇ ਨਵਾਂ ਮੋੜ ਲੈ ਲਿਆ। 

ਖਟੜਾ ਦੇ ਇਸ ਕਥਨ ਨਾਲ ਨਵਾਂ ਭੰਬਲਭੂਸਾ ਖੜਾ ਹੋ ਗਿਆ ਜਦ ਉਨ੍ਹਾਂ ਸਪੱਸ਼ਟ ਕੀਤਾ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਤਾਂ ਸੀਬੀਆਈ ਵਲੋਂ  ਕੀਤੀ ਜਾ ਰਹੀ ਹੈ। ਬੀਤੀ 1 ਜੂਨ ਤੋਂ ਇਨਸਾਫ਼ ਮੋਰਚਾ ਦੇ ਨਾਂਅ ਹੇਠ ਬਰਗਾੜੀ ਵਿਖੇ ਸ਼ੁਰੂ ਹੋਇਆ ਸੰਘਰਸ਼ ਵੀ ਬੇਅਦਬੀ ਕਾਂਡ ਦੇ ਹੱਲ ਨਾਲ ਸਮਾਪਤ ਹੋਣ ਦੀ ਆਸ ਬੱਝੀ ਸੀ ਪਰ ਹੁਣ ਮਾਮਲਾ ਹੋਰ ਉਲਝ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। 

ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀਕਾਂਡ ਦੀ ਘਟਨਾ ਨਾਲ ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਤਲਵਾਰ ਲਟਕ ਗਈ ਹੈ ਜਿਨ੍ਹਾਂ ਚਲਾਕੀ ਨਾਲ ਪੀੜਤਾਂ 'ਤੇ ਹੀ ਮਾਮਲੇ ਦਰਜ ਕਰ ਦਿਤੇ ਸਨ ਤੇ ਹੁਣ ਸਿਟੀ ਥਾਣਾ ਕੋਟਕਪੂਰਾ ਤੇ ਥਾਣਾ ਬਾਜਾਖਾਨਾ ਵਿਖੇ ਪੀੜਤਾਂ ਵਿਰੁਧ ਦਰਜ ਕੀਤੀਆਂ ਗਈਆਂ ਐਫਆਈਆਰਜ਼ ਜਿਥੇ ਪੁਲਿਸ ਅਧਿਕਾਰੀਆਂ ਲਈ ਸਿਰਦਰਦੀ ਬਣ ਸਕਦੀਆਂ ਹਨ, ਉਥੇ ਬਾਜਾਖਾਨਾ ਥਾਣੇ ਵਿਖੇ ਦਰਜ ਹੋਈ ਐਫਆਈਆਰ ਪੁਲਿਸ ਪਾਰਟੀ 'ਤੇ ਦਰਜ ਹੋਏ ਕਤਲ ਦੇ ਕੇਸ ਦਾ ਆਧਾਰ ਬਣ ਸਕਦੀ ਹੈ ਜਦਕਿ ਸਿਟੀ ਥਾਣਾ ਕੋਟਕਪੂਰਾ ਵਿਖੇ ਦਰਜ ਕੀਤੀ ਐਫ਼ਆਈਆਰ ਵੀ ਪੁਲਿਸ ਅਧਿਕਾਰੀਆਂ ਲਈ ਮੁਸ਼ਕਿਲਾਂ ਤੇ ਸਮੱਸਿਆਵਾਂ ਪੈਦਾ ਕਰੇਗੀ। 

ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਫ਼ਾਇਰਿੰਗ ਕਰਨ ਦੇ ਮਾਮਲੇ 'ਚ ਚਾਰ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ 'ਤੇ ਤਲਵਾਰ ਲਟਕ ਗਈ ਹੈ। ਕਿਉਂਕਿ ਬਰਗਾੜੀ 'ਚ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ 'ਚ ਵੱਧਦੇ ਜਾ ਰਹੇ ਰੋਸ ਕਾਰਨ ਸਰਕਾਰ 'ਤੇ ਕਾਰਵਾਈ ਕਰਨ ਦਾ ਦਬਾਅ ਵੱਧ ਗਿਆ ਹੈ। 

ਤਤਕਾਲੀਨ ਬਾਦਲ ਸਰਕਾਰ ਵਲੋਂ ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਵਰ੍ਹਾਈਆਂ ਗੋਲੀਆਂ 'ਚ ਦੋ ਨੌਜਵਾਨਾਂ ਦੀ ਮੌਤ ਅਤੇ ਅਨੇਕਾਂ ਦੇ ਜ਼ਖ਼ਮੀ ਹੋਣ ਵਾਲੀ ਘਟਨਾ ਦੀ ਜਾਂਚ ਲਈ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ 'ਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਜਾਂਚ ਉਪਰੰਤ ਸਹੋਤਾ ਦੀ ਹਦਾਇਤ 'ਤੇ ਬਾਜਾਖਾਨਾ ਥਾਣੇ ਵਿਖੇ 21 ਅਕਤੂਬਰ 2015 ਨੂੰ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਪਰ 14 ਅਕਤੂਬਰ 2015 ਨੂੰ ਕੱਟੀ ਐਫ਼ਆਈਆਰ 'ਚ ਉਨ੍ਹਾਂ ਪੁਲਿਸ ਅਧਿਕਾਰੀਆਂ ਦਾ ਬਕਾਇਦਾ ਜ਼ਿਕਰ ਕੀਤਾ ਗਿਆ

ਜੋ ਬਾਜਾਖਾਨਾ ਥਾਣੇ ਵਿਖੇ ਗੋਲੀਕਾਂਡ 'ਚ ਦਰਜ ਕਤਲ ਕੇਸ ਨੂੰ ਲੈ ਕੇ ਫ਼ਰੀਦਕੋਟ, ਮੋਗਾ, ਲੁਧਿਆਣਾ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਅਧਿਕਾਰੀ ਮੌਕੇ 'ਤੇ ਤੈਨਾਤ ਸਨ। ਤਤਕਾਲੀਨ ਥਾਣਾ ਮੁਖੀ ਅਮਰਜੀਤ ਸਿੰਘ ਕੁਲਾਰ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਈ ਉਕਤ ਐਫ਼ਆਈਆਰ 'ਚ ਬਕਾਇਦਾ ਐਸਐਸਪੀ, ਏਡੀਸੀਪੀ, ਐਸਪੀ, 3 ਡੀਐਸਪੀ ਅਤੇ 6 ਪੁਲਿਸ ਇੰਸਪੈਕਟਰਾਂ ਦਾ ਨਾਮ ਦਰਜ ਹੈ।

ਇਸੇ ਤਰ੍ਹਾਂ ਸਿਟੀ ਥਾਣਾ ਬਾਜਾਖਾਨਾ ਵਿਖੇ ਤਤਕਾਲੀਨ ਥਾਣਾ ਮੁਖੀ ਗੁਰਦੀਪ ਸਿੰਘ ਪੰਧੇਰ ਦੇ ਬਿਆਨਾ ਦੇ ਅਧਾਰ 'ਤੇ 14 ਅਕਤੂਬਰ 2015 ਨੂੰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਵਿਚ ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਰਣਜੀਤ ਸਿੰਘ ਢਡਰੀਆਂ, ਸਰਬਜੀਤ ਸਿੰਘ ਧੁੰਦਾ, ਸੁਖਜੀਤ ਸਿੰਘ ਖੋਸਾ, ਗਿਆਨੀ ਕੇਵਲ ਸਿੰਘ ਸਮੇਤ 15 ਸ਼ਖ਼ਸੀਅਤਾਂ ਦੇ ਨਾਮ ਸਮੇਤ ਅਨੇਕਾਂ ਅਣਪਛਾਤਿਆਂ ਨੂੰ ਸ਼ਾਮਲ ਕੀਤਾ ਗਿਆ।

ਭਾਵੇਂ ਉਕਤ ਐਫ਼ਆਈਆਰ ਉਸ ਸਮੇਂ ਸੰਗਤ ਦੇ ਭਾਰੀ ਵਿਰੋਧ ਕਾਰਨ ਰੱਦ ਕਰਨੀ ਪਈ ਪਰ ਜ਼ਿਲ੍ਹਾ ਫ਼ਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਦੀ ਪੁਲਿਸ, ਉਕਤ ਜਿਲਿਆਂ ਦੇ ਐਸਐਸਪੀਜ਼ ਅਤੇ ਆਲਾ ਅਫ਼ਸਰਾਂ ਦਾ ਜ਼ਿਕਰ ਵੀ ਪੁਲਿਸ ਲਈ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ ਕਿਉਂਕਿ ਇਨਸਾਫ਼ ਮੋਰਚੇ 'ਚ ਸ਼ਾਮਲ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਮਿਲਣ ਤਕ ਧਰਨਾ ਜਾਰੀ ਰਖਣ ਦਾ ਐਲਾਨ ਕੀਤਾ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement