ਪੰਜਾਬ ਕਾਂਗਰਸ ’ਚ ਅੰਦਰੂਨੀ ਲੜਾਈ ਮੁੱਕਣ ਕਿਨਾਰੇ, ਪਾਰਟੀ ਤੇ ਸਰਕਾਰ ’ਚ ਅਦਲਾ-ਬਦਲੀ ਜੂਨ ਮਹੀਨੇ ਹੀ
Published : Jun 15, 2021, 9:23 am IST
Updated : Jun 15, 2021, 9:23 am IST
SHARE ARTICLE
Punjab Congress infighting on the verge of ending
Punjab Congress infighting on the verge of ending

ਰਾਜਧਾਨੀ ਤੋਂ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਸਪੋਕਸਮੈਨ ਨੂੰ ਦਸਿਆ ਕਿ ਇਸ ਵਾਰ ਕਾਂਗਰਸ ਦੀ ਰਵਾਇਤੀ ਆਦਤ ਮੁਤਾਬਕ ਇਸ ਮਾਮਲੇ ਨੂੰ ਠੰਢੇ ਬਸਤੇ ’ਚ ਨਹੀਂ ਰਖਿਆ ਜਾਵੇਗਾ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਦੀ ਸੱਤਾਧਾਰੀ ਕਾਂਗਰਸ (Congress ) ’ਚ ਪਿਛਲੇ 6 ਮਹੀਨੇ ਤੋਂ ਉਠੀ ਅੰਦਰੂਨੀ ਘਮਸਾਣ ਅਤੇ ਨਤੀਜੇ ਵਜੋਂ ਪਾਰਟੀ ਹਾਈ ਕਮਾਂਡ ਵਲੋਂ ਸੱਭ ਨੇਤਾਵਾਂ ਦੀ ਇਕ-ਦੂਜੇ ਪ੍ਰਤੀ ਕੱਢੀ ਭੜਾਸ ’ਤੇ ਕੀਤੀ ਹਫ਼ਤਾ ਭਰ ਸੁਣਵਾਈ ਦੀ ਪੈਨਲ ਰੀਪੋਰਟ ’ਤੇ ਗੰਭੀਰ ਵਿਚਾਰ ’ਤੇ ਅਧਿਐਨ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਤੋਂ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਇਸ ਵਾਰ ਕਾਂਗਰਸ ਦੀ ਰਵਾਇਤੀ ਆਦਤ ਮੁਤਾਬਕ ਇਸ ਮਾਮਲੇ ਨੂੰ ਠੰਢੇ ਬਸਤੇ ’ਚ ਨਹੀਂ ਰਖਿਆ ਜਾਵੇਗਾ ਅਤੇ ਛੇਤੀ ਹੀ ਜੂਨ ਮਹੀਨੇ ਦੇ ਵਿਚ-ਵਿਚ ਹੀ ਨਿਬੇੜਾ ਕਰ ਦਿਤਾ ਜਾਵੇਗਾ। ਸੂਤਰਾਂ ਨੇ ਇਹ ਵੀ ਦਸਿਆ ਕਿ ਪਾਰਟੀ ਹਾਈ ਕਮਾਂਡ ਦਾ ਮੁੱਖ ਟੀਚਾ ਕੇਵਲ ਤੇ ਕੇਵਲ ਹਰ ਹੀਲੇ ਕਾਂਗਰਸ ਦੀ ਸਰਕਾਰ ਦੁਬਾਰਾ ਇਸ ਸਰਹੱਦੀ ਸੂਬੇ ’ਚ ਲਿਆਉਣਾ ਹੈ।

Captain amrinder singhCaptain amrinder singh

ਹੋਰ ਪੜ੍ਹੋ: ਅਕਾਲੀ-ਬਸਪਾ ਗਠਜੋੜ ਤੋਂ ਬਾਅਦ : ਸੰਯੁਕਤ ਅਕਾਲੀ ਦਲ ਦੇ ਆਪ ਨਾਲ ਜਾਣ ਦੇ ਚਰਚੇ

ਇਸ ਨਤੀਜੇ ’ਤੇ ਪਹੁੰਚਣ ਵਾਸਤੇ, ਚੋਣ ਪ੍ਰਚਾਰ ’ਚ ਵਧੀਆ ਪਲਾਨਿੰਗ ਤੇ ਕੇਵਲ ਇਕੋ ਲੀਡਰ ਯਾਨੀ ਮੁੱਖ ਮੰਤਰੀ (CM) ਲਈ ਮਜ਼ਬੂਤ ਚਿਹਰਾ ਕੈਪਟਨ ਅਮਰਿੰਦਰ ਸਿੰਘ (Captain amrinder Singh) ਦਾ ਹੀ ਅੱਗੇ ਲਿਆਉਣਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਬਾਗ਼ੀ ਸੁਰਾਂ ਵਾਲੇ ਤੇ ਦਾਗ਼ੀ,  ਮਾੜੇ ਕਿਰਦਾਰ ਵਾਲੇ, ਭ੍ਰਿਸ਼ਟ 4 ਜਾਂ 5 ਮੰਤਰੀਆਂ ਦੀ ਛੁੱਟੀ ਕਰ ਕੇ 5 ਜਾਂ 6 ਨਵੇਂ ਨੇਤਾ ਲਏ ਜਾਣਗੇ। ਛਾਂਟੀ ਕੀਤੇ ਜਾਣ ਵਾਲਿਆਂ ’ਚ ਸੁੱਖੀ ਰੰਧਾਵਾ, ਚਰਨਜੀਤ ਚੰਨੀ, ਰਾਣਾ ਸੋਢੀ, ਗੁਰਪ੍ਰੀਤ ਕਾਂਗੜ, ਵਿਜੈ ਸਿੰਗਲਾ, ਸੁੱਖ ਸਰਕਾਰੀਆ ਤੇ ਧਰਮਸੋਤ ’ਚੋਂ ਹੋ ਸਕਦੇ ਹਨ ਜਦਕਿ ਇਨ੍ਹਾਂ ਦੀ ਥਾਂ ਲੈਣ ਵਾਲਿਆਂ ’ਚ ਰਾਣਾ ਗੁਰਜੀਤ, ਨਵਜੋਤ ਸਿੱਧੂ, ਡਾ. ਵੇਰਕਾ, ਰਾਣਾ ਕੇ.ਪੀ., ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ ’ਚੋਂ ਹੋ ਸਕਦੇ ਹਨ।

Sunil jakharSunil jakhar

ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ

ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ (Sunil Jakhar) ਜਿਨ੍ਹਾਂ ਦੋ ਦਿਨ ਪਹਿਲਾਂ ਮੀਡੀਆ ਪਾਸ ਅਪਣੇ ਅਹੁਦੇ ਨੂੰ ਛੱਡਣ ਦਾ ਬਿਆਨ ਦਿਤਾ ਸੀ, ਅੱਜ-ਕਲ ਦਿੱਲੀ ਪਹੁੰਚੇ ਹਨ। ਰੋਜ਼ਾਨਾ ਸਪੋਕਸਮੈਨ ਨੂੰ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਜ ਸਭਾ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਾਈ ਕਾਂਗਰਸੀ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੀ ਅਗਵਾਈ ’ਚ 8 ਵਿਧਾਇਕ ਗਰੁੱਪ ਨੇ ਮੁੱਖ ਮੰਤਰੀ ਨਾਲ ਉਚੇਚੇ ਤੌਰ ’ਤੇ ਮੁਲਾਕਾਤ ਕਰ ਕੇ ਸੁਨੀਲ ਜਾਖੜ ਤੇ ਸੁੱਖੀ ਰੰਧਾਵਾ ਤੇ ਪਰਗਟ ਸਿੰਘ ਦੀ ਛੁੱਟੀ ਕਰਨ ਦਾ ਜ਼ੋਰ ਪਾਇਆ ਹੋਇਆ ਹੈ।

Partap singh Bajwa Partap singh Bajwa

ਹੋਰ ਪੜ੍ਹੋ:  ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?

ਫ਼ਤਿਹਜੰਗ ਤੋਂ ਇਲਾਵਾ ਇਸ ਗਰੁੱਪ ’ਚ ਸੰਤੋਖ ਸਿੰਘ ਭਲਾਈਪੁਰ, ਬਲਵਿੰਦਰ ਲਾਡੀ, ਜੋਗਿੰਦਰ ਪਾਲ ਤੇ ਹੋਰ ਸ਼ਾਮ ਸਨ। ਸੁੱਖ ਰੰਧਾਵਾ ਤੇ ਸੁਨੀਲ ਜਾਖੜ ਵਿਰੁਧ ਇਹ ਵੀ ਸੰਗੀਨ ਦੋਸ਼ ਹੈ ਕਿ ਪਿਛਲੀ ਕੈਬਨਿਟ ਮੀਟਿੰਗ ’ਚ ਇਹ ਦੋਵੇਂ ਪਹਿਲਾਂ ਹੀ ਤੈਅਸ਼ੁਦਾ ਸਕੀਮ ਹੇਠ ਅਪਣੀ ਜੇਬ ’ਚ ਲਿਖਤੀ ਅਸਤੀਫ਼ੇ ਪਾ ਕੇ ਗਏ ਸਨ ਜਿਥੋਂ ਮੰਤਰੀਆਂ ਤੇ ਵਿਧਾਇਕਾਂ ’ਚ ਮੁੱਖ ਮੰਤਰੀ ਵਿਰੁਧ ਬੋਲਣ ਤੇ ਉਸ ਦੀ ਕਾਰਗੁਜ਼ਾਰੀ ਵਿਰੁਧ ਉਂਗਲ ਉਠਾਉਣ ਦੀ ਰਵਾਇਤ ਸ਼ੁਰੂ ਹੋ ਗਈ।

Congress High Command Congress High Command

ਕਾਂਗਰਸ ਹਾਈ ਕਮਾਂਡ (Congress High Command) ਲਈ ਪੰਜਾਬ ਕਾਂਗਰਸ ਨੂੰ ਦੋਫ਼ਾੜ ਹੋਣ ਤੋਂ ਬਚਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਚੋਣਾਂ ’ਚ ਥੋੜਾ ਸਮਾਂ ਰਹਿਣ ਕਰ ਕੇ ਪਾਰਟੀ ਨੂੰ ਦੁਬਾਰਾ ਸੱਤਾ ’ਚ ਲਿਆਉਣਾ ਕੇਵਲ ਕੈਪਟਨ ਨੂੰ ਹੋਰ ਮਜ਼ਬੂਤ ਕਰ ਕੇ ਹੀ ਸੰਭਵ ਹੋ ਸਕੇਗਾ। ਹਾਈ ਕਮਾਂਡ ਵਾਸਤੇ ਇਸ ਦੁਚਿੱਤੀ ’ਚੋਂ ਤਾਂ ਹੀ ਨਿਕਲਣਾ ਮੁਮਕਿਨ ਹੋਵੇਗਾ ਜੇ ਨਵਜੋਤ ਸਿੱਧੂ (Navjot Sidhu) ਨੂੰ ਮਨਾ ਪੁਚਕਾਰ ਲਿਆ ਜਾਵੇ ਤੇ ਕੈਬਨਿਟ ਮੰਤਰੀ ਦੇ ਨਾਲ-ਨਾਲ ਚੋਣ ਪ੍ਰਚਾਰ ਲਈ ਅਹਿਮ ਅਹੁਦਾ ਵੀ ਦੇ ਦਿਤਾ ਜਾਵੇ।

Navjot SidhuNavjot Sidhu

ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?

ਕਾਂਗਰਸ ’ਚ ਬੈਠੇ ਤਜਰਬੇਕਾਰ ਤੇ ਧੁਨੰਦਰ ਨੇਤਾਵਾਂ ਦਾ ਮੰਨਣਾ ਹੈ ਕਿ ਨਵਜੋਤ ਸਿੱਧੂ ਕੇਵਲ ਭੀੜ ਇਕੱਠੀ ਕਰ ਕੇ ਵੋਟਰਾਂ ਨੂੰ ਹਸਾ ਸਕਦਾ ਹੈ, ਸਰਕਾਰ ’ਚ ਬਤੌਰ ਡਿਪਟੀ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਦੇ ਤੌਰ ’ਤੇ ਜ਼ਿਆਦਾ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਇਹ ਮਾਹਰ ਇਹ ਵੀ ਕਹਿੰਦੇ ਹਨ ਕਿ ਪਾਰਟੀ ਦੀ ਇਸ ਕੁਰਸੀ ਦੀ ਲੜਾਈ ਨੇ ਕਾਂਗਰਸ ਦਾ ਨੁਕਸਾਨ ਬਹੁਤ ਕੀਤਾ ਹੈ ਅਤੇ ਵਿਰੋਧੀ ਧਿਰ ਦੇ ਤੌਰ ’ਤੇ ਅਕਾਲੀ ਦਲ ਅਪਣਾ ਸਮਝੌਤਾ ਬੀ.ਐਸ.ਪੀ. ਨਾਲ ਕਰ ਕੇ ਕਾਂਗਰਸ ਨੂੰ ਦਲਿਤ ਵੋਟ ਤੋਂ ਸੱਖਣੀ ਕਰ ਗਿਆ ਹੈ।

Captain amarinder Singh and Navjot SidhuCaptain amarinder Singh and Navjot Sidhu

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕਾਂਗਰਸ ਨੇ ਚੋਣ ਪ੍ਰਚਾਰ ’ਚ ਕੈਪਟਨ ਦੇ ਨਾਲ-ਨਾਲ ਨਵਜੋਤ ਸਿੱਧੂ (Navjot Sidhu) ਨੂੰ ਵੀ ਬਤੌਰ ‘ਮੁੁੱਖ ਮੰਤਰੀ ਚਿਹਰਾ’ ਮੈਦਾਨ ’ਚ ਉਤਾਰਿਆ ਤਾਂ ਪੰਜਾਬ ਦਾ ਵੋਟਰ ਕਾਂਗਰਸ ਨੂੰ ਪਟਕਣੀ ਮਾਰ ਸਕਦਾ ਹੈ। ਉਂਜ ਵੀ ਇਤਿਹਾਸ ਗਵਾਹ ਹੈ ਕਿ 1966 ’ਚ ਪੰਜਾਬ ਪੁਨਰਗਠਨ ਉਪਰੰਤ ਹਮੇਸ਼ਾ ਕਾਂਗਰਸ ਨੇ ਇਕੋ ਟਰਮ ਸੱਤਾ ਸੰਭਾਲੀ ਹੈ, ਲਗਾਤਾਰ ਦੋ ਵਾਰ ਸਰਕਾਰ ਬਣਾਉਣ ਦਾ ਸਿਹਰਾ ਅਕਾਲੀ-ਭਾਜਪਾ ਗਠਜੋੜ ਸਿਰ ਹੀ 2007-12 ਤੇ 2012-17 ਸਮੇਂ ਬੱਝਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement