
ਪਿਓ ਦੀ ਸਦਮੇ ‘ਚ ਹੋਈ ਮੌਤ
ਮੋਗਾ(ਦਲੀਪ ਕੁਮਾਰ) ਕਹਿੰਦੇ ਹਨ ਮਾਂਵਾਂ ਆਪਣੇ ਬੱਚਿਆਂ ਨੂੰ ਤੱਤੀ ਵਾਅ ਤੱਕ ਨਹੀਂ ਲੱਗਣ ਦਿੰਦੀਆਂ ਭਾਂਵੇ ਮਾਂ ਨੂੰ ਖੁਦ ਦੁੱਖ ਕਿਉਂ ਨਾ ਝੱਲਣੇ ਪੈਣ ਉਹ ਆਪਣੇ ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਦੀਆਂ ਹਨ ਪਰ ਮੋਗਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਵਿੱਚ ਇੱਕ ਮਾਂ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਹੈ ਕਿਉਂਕਿ ਉਸ ਦਾ ਪੁੱਤਰ ਗ਼ਲਤ ਸੰਗਤ ਕਾਰਨ ਪਿਛਲੇ ਦਸ ਸਾਲ ਤੋਂ ਨਸ਼ੇ ਦਾ ਆਦੀ ਹੈ।
The mother chained the drug addicted son
ਉਸ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਉਸਦੀ ਮਾਂ ਉਸਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਹੈ ਤਾਂ ਕਿ ਉਹ ਠੀਕ ਹੋ ਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ। ਨੌਜਵਾਨ ਦਾ ਨਾਮ ਜਗਤਾਰ ਸਿੰਘ ਤੇ ਉਮਰ ਤਕਰੀਬਨ 27-28 ਸਾਲ ਦੀ ਹੈ। ਜਗਤਾਰ ਨੇ ਨਸ਼ਾ ਕਰਨ ਲਈ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇੱਥੋਂ ਤਕ ਕਿ ਘਰ 'ਚ ਕਮਰਿਆਂ ਨੂੰ ਲੱਗੇ ਦਰਵਾਜ਼ੇ ਅਤੇ ਪਾਣੀ ਦੀ ਮੋਟਰ ਵੀ ਵੇਚ ਦਿੱਤੀ।
The mother chained the drug addicted son
ਅਕਸਰ ਹੀ ਜਗਤਾਰ ਸਿੰਘ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਆਪਣੇ ਇੱਕ ਬੱਚੇ ਨੂੰ ਨਾਲ ਲੈ ਗਈ ਤੇ ਦੂਸਰੇ ਬੱਚੇ ਨੂੰ ਛੱਡ ਗਈ। ਦੂਸਰੇ ਬੱਚੇ ਦੀ ਦੇਖਭਾਲ ਜਗਤਾਰ ਦੀ ਮਾਂ ਕਰਦੀ ਹੈ। ਉੱਥੇ ਹੀ ਜਗਤਾਰ ਦੇ ਪਿਤਾ ਦਾ ਸਦਮੇ ਕਾਰਨ ਇਕ ਮਹੀਨੇ ਪਹਿਲਾਂ ਉਸ ਦੀ ਮੌਤ ਹੋ ਗਈ ਸੀ।
The mother chained the drug addicted son
ਬੇਵੱਸ ਮਾਂ ਆਪਣੇ ਪੁੱਤਰ ਅਤੇ ਪੋਤੇ ਨੂੰ ਸੰਭਾਲਦੀ ਹੈ। ਜਗਤਾਰ ਦੀ ਮਾਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਹਾ ਕਿ ਉਹ ਪਿੰਡ ਦੇ ਕੁੱਝ ਘਰਾਂ ਚ ਕੰਮ ਕਰਦੀ ਹਾਂ ਤਾਂ ਜਾ ਕੇ ਉਸ ਦੇ ਘਰ ਦਾ ਚੁੱਲ੍ਹਾ ਬਲ ਸਕੇ।
jagtar 's Mother
ਜਦੋਂ ਜਗਤਾਰ ਦੇ ਹਾਲਾਤਾਂ ਬਾਰੇ ਵਿਚ ਪਿੰਡ ਦੇ ਟਿੱਕ ਟਾਕ ਸਟਾਰ ਸੰਦੀਪ ਤੂਰ ਨੂੰ ਪਤਾ ਲੱਗਿਆ ਤਾਂ ਉਸ ਨੇ ਇਸ ਨੌਜਵਾਨ ਦੀ ਮਦਦ ਕਰਨ ਦਾ ਜਿੰਮਾ ਚੁੱਕਿਆ। ਟਿੱਕ ਟਾਕ ਸਟਾਰ ਸੰਦੀਪ ਨੇ ਆਮ ਲੋਕਾਂ ਨੂੰ ਜਗਤਾਰ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ । ਨੂਰ ਨੇ ਨੌਜਵਾਨ ਦਾ ਨਸ਼ਾ ਛੁਡਵਾਉਣ ਲਈ ਮੋਗਾ ਦੇ ਡੀ ਐੱਸ ਪੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
Sandeep Toor
ਜਿਸ ਦੇ ਚਲਦੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਪਿੰਡ ਵਿਚ ਜਾ ਕੇ ਨੌਜਵਾਨ ਦੀ ਹਾਲਤ ਦੇਖੀ ਤਾਂ ਉਨ੍ਹਾਂ ਨੇ ਇਸ ਨੌਜਵਾਨ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਚੁੱਕੀ। ਡੀ ਐਸ ਪੀ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਨਾਂ ਨੇ ਨੌਜਵਾਨ ਦੇ ਘਰ ਵਿੱਚ ਜਾ ਕੇ ਦੇਖਿਆ ਤਾਂ ਹਾਲਾਤ ਬਹੁਤ ਤਰਸ ਯੋਗ ਸਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਦਲਦਲ ਤੋਂ ਬਚਣ, ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦਾ ਹੈ।
DSP Sukhwinder Singh