ਹੱਕ ਮੰਗਦੇ ਕਸ਼ਮੀਰੀਆਂ ਕੋਲੋਂ ਭਾਰਤੀ ਹਕੂਮਤ ਨੇ ਮਿਲੇ ਅਧਿਕਾਰੀ ਵੀ ਖੋਹ ਲਏ : ਖਾਲੜਾ ਮਿਸ਼ਨ 
Published : Aug 15, 2019, 10:05 am IST
Updated : Aug 15, 2019, 10:05 am IST
SHARE ARTICLE
Indian govt also seizes officials from Kashmiris demanding rights: Khalra mission
Indian govt also seizes officials from Kashmiris demanding rights: Khalra mission

ਕਸ਼ਮੀਰੀ ਤਾਂ ਭਾਰਤ ਕੋਲੋਂ ਰਾਏਸ਼ੁਮਾਰੀ ਦਾ ਵਾਅਦਾ ਪੂਰਾ ਕਰਨ ਦੀ ਮੰਗ ਕਰ ਰਹੇ ਸਨ ਪਰ ਭਾਰਤ ਸਰਕਾਰ ਨੇ ਝੂਠ, ਫਰੇਬ, ਮਕਾਰੀ ਦਾ ਸਹਾਰਾ ਲੈਂਦਿਆਂ ਧਾਰਾ 370 ਹੀ ਨਹੀਂ ਹਟਾਈ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਆਰ.ਐਸ.ਐਸ ਤੇ ਭਾਜਪਾ ਨੇ ਘੱਟ ਗਿਣਤੀਆਂ ਦਲਿਤਾਂ, ਗ਼ਰੀਬਾਂ ਨਾਲ ਵੈਰ ਕਮਾਉਣ ਦੇ ਏਜੰਡੇ ਨੂੰ ਅਮਲੀ ਰੂਪ ਦਿੰਦਿਆਂ ਮੋਦੀ ਸਰਕਾਰ ਨੇ ਕਸ਼ਮੀਰ ਨੂੰ ਜੇਲ ਦਾ ਰੂਪ ਦੇ ਕੇ ਗ਼ੈਰ ਕਾਨੂੰਨੀ, ਗ਼ੈਰ ਸੰਵਿਧਾਨਕ ਤੇ ਗ਼ੈਰ ਇਖ਼ਲਾਕੀ ਤਰੀਕੇ ਨਾਲ ਉਥੋਂ ਧਾਰਾ 370  ਤੇ 35 ਏ ਹਟਾ ਕੇ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖ਼ਤਮ ਕਰ ਦਿਤਾ ਹੈ। 

RSS RSS

ਕਸ਼ਮੀਰੀ ਤਾਂ ਭਾਰਤ ਕੋਲੋਂ ਰਾਏਸ਼ੁਮਾਰੀ ਦਾ ਵਾਅਦਾ ਪੂਰਾ ਕਰਨ ਦੀ ਮੰਗ ਕਰ ਰਹੇ ਸਨ ਪਰ ਭਾਰਤ ਸਰਕਾਰ ਨੇ ਝੂਠ, ਫਰੇਬ, ਮਕਾਰੀ ਦਾ ਸਹਾਰਾ ਲੈਂਦਿਆਂ ਧਾਰਾ 370 ਹੀ ਨਹੀਂ ਹਟਾਈ ਸਗੋਂ ਉਸ ਦਾ ਸਟੇਟ ਦਾ ਰੁਤਬਾ ਖ਼ਤਮ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿਤਾ ਹੈ। ਆਰ.ਐਸ.ਐਸ ਦਾ ਮਨੁੱਖਤਾ ਦੋਖੀ ਚਿਹਰਾ 1947 ਵਿਚ ਵੀ ਸਾਹਮਣੇ ਆਇਆ ਸੀ ਜਦੋਂ ਨਹਿਰੂ ਤੇ ਹਿੰਦੂਤਵੀ ਧਿਰਾਂ ਨੇ ਘੱਟ ਗਿਣਤੀਆਂ ਨੂੰ ਵੱਧ ਅਧਿਕਾਰ ਦੇਣ ਤੋਂ ਇਨਕਾਰ ਕਰ ਕੇ ਦੇਸ਼ ਦੀ ਵੰਡ ਕਬੂਲ ਕੀਤੀ।

ਪਹਿਲਾਂ ਹੀ ਕਸ਼ਮੀਰ ਅੰਦਰ 7 ਲੱਖ ਦੇ ਕਰੀਬ ਫ਼ੌਜ ਤੇ ਅਰਧ ਸੈਨਿਕ ਦਲ ਤਾਇਨਾਤ ਹਨ ਪਰ ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਅਰਧ ਸੈਨਿਕ ਦਲ ਹੋਰ ਭੇਜੇ ਜਾ ਰਹੇ ਹਨ। ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿਚ ਬੋਲਦਿਆਂ ਕਿਹਾ ਕਿ ਧਾਰਾ 370 ਨੇ ਕਸ਼ਮੀਰ ਦਾ ਵਿਕਾਸ ਰੋਕਿਆ ਸੀ ਅਤੇ ਤਿੰਨ ਪ੍ਰਵਾਰ ਕਸ਼ਮੀਰ ਨੂੰ ਲੁੱਟ ਕੇ ਖਾ ਗਏ ਹਨ। ਰਾਸ਼ਟਰਵਾਦ ਦੇ ਨਾਮ 'ਤੇ ਭਾਰਤੀ ਹਾਕਮਾਂ ਨੇ ਘੱਟਗਿਣਤੀਆਂ, ਦਲਿਤਾਂ, ਗ਼ਰੀਬਾਂ, ਕਿਸਾਨਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ। 

Article 370Article 370

ਗੱਲਾਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਹੋ ਰਹੀਆਂ ਹਨ ਪਰ ਹਾਕਮ ਲੜ ਰਹੀਆਂ ਧਿਰਾਂ ਨਾਲ ਸੰਵਾਦ ਰਚਾਉਣ ਦੀ ਬਜਾਏ ਬਾਬਰ ਦੇ ਰਾਹ ਪਈਆਂ ਹਨ। ਸੋ ਸਮੁੱਚੀ ਲੋਕਾਈ ਨੂੰ ਬੇਨਤੀ ਹੈ ਜ਼ਬਰ ਜ਼ੁਲਮ ਵਿਰੁਧ ਆਵਾਜ਼ ਉਠਾ ਕੇ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਪਹਿਰੇਦਾਰੀ ਕਰੀਏ। 
ਇਸ ਮੌਕੇ ਜਗਦੀਪ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਬਾਬਾ ਦਰਸ਼ਨ ਸਿੰਘ ਪ੍ਰਧਾਨ ਕਿਰਪਾਲ ਸਿੰਘ ਰੰਧਾਵਾ, ਜੋਗਿੰਦਰ ਸਿੰਘ ਨੱਥੂਚੱਕ, ਪ੍ਰਵੀਨ ਕੁਮਾਰ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement