ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਦੇ ‘17 ਕਰੋੜ’ ਦੇ ਡਿਨਰ ਸੈਟ ਦੀ ਕਹਾਣੀ
Published : Apr 16, 2019, 1:16 pm IST
Updated : Apr 16, 2019, 1:34 pm IST
SHARE ARTICLE
Captain Amrinder Singh
Captain Amrinder Singh

ਪੂਰੇ ਦੇਸ਼ ਵਿਚ ਚੋਣਾਂ ਦਾ ਮਾਹੌਲ ਜਾਰੀ ਹੈ। ਪੀਐਮ ਨਰੇਂਦਰ ਮੋਦੀ ਦੀ ਰਾਜਨੀਤੀ ਜਿੱਥੇ ਗਿਆ ਹੈ...

ਪਟਿਆਲਾ : ਪੂਰੇ ਦੇਸ਼ ਵਿਚ ਚੋਣਾਂ ਦਾ ਮਾਹੌਲ ਜਾਰੀ ਹੈ। ਪੀਐਮ ਨਰੇਂਦਰ ਮੋਦੀ ਦੀ ਰਾਜਨੀਤੀ ਜਿੱਥੇ ਗਿਆ ਹੈ। ਰਾਜ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਵਿਚ ਦਾਦਾ ਅਤੇ ਪੜਦਾਦਾ ਨੂੰ ਲੈ ਕੇ ਟਵਿਟਰ ‘ਤੇ ਜੰਗ ਛਿੜੀ ਹੋਈ ਹੈ। ਕੈਪਟਨ ਨੇ ਇਲਜ਼ਾਮ ਲਗਾਇਆ ਹੈ ਕਿ ਹਰਸਿਮਰਤ ਦੇ ਪੜਦਾਦਾ ਨੇ ਜਨਰਲ ਡਾਇਰ ਨੂੰ ਡਿਨਰ ਦਿੱਤਾ ਸੀ ਜਦਕਿ ਹਰਸਿਮਰਤ ਨੇ ਟਵਿਟਰ ‘ਤੇ ਇਕ ਫੋਟੋ ਸੇਅਰ ਕਰਕੇ ਦਾਅਵਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਦੇ ਦਾਦਾ ਇਸ ਵਿਚ ਜਨਰਲ ਡਾਇਰ ਦੇ ਨਾਲ ਹਨ।

Harsimrat Kaur Badal Harsimrat Kaur Badal

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਭੁਪਿੰਦਰ ਸਿੰਘ ਲਗਪਗ 17 ਕਰੋੜ ਰੁਪਏ ਦੇ ਡਿਨਰ ਸੈਟ ਵਿਚ ਖਾਣਾ ਖਾਂਦੇ ਸੀ ਅਤੇ ਉਹ ਖੁਦ ਦਾ ਏਅਰਕ੍ਰਾਫ਼ਟ ਰੱਖਣ ਵਾਲੇ ਪਹਿਲੇ ਭਾਰਤੀ ਸੀ। ਦੀਵਾਨ ਜਰਮਨੀ ਦਾਸ ਨੇ ਅਪਣੀ ਕਿਤਾਬ ਮਹਾਰਾਜਾ ਵਿਚ ਉਨ੍ਹਾਂ ਦੇ ਸਾਹੀ ਸ਼ੌਂਕਾਂ ਦੀ ਬਖੁਬੀ ਬਿਆਨਬਾਜੀ ਕੀਤੀ ਹੈ। ਭੁਪਿੰਦਰ ਸਿੰਘ ਦਾ ਡਿਨਰ ਸੈਟ ਚਾਂਦੀ ਦੀ ਪਰਤ ਚੜ੍ਹਾ ਕੇ ਬਣਾਇਆ ਹੋਇਆ ਹੈ। ਇਸ ਡਿਨਰ ਸੈਟ ਵਿਚ 1400 ਪੀਸ ਸੀ। ਹਾਲਾਂਕਿ ਇਹ ਡਿਨਰ ਸੈਟ ਹੁਣ ਲੰਦਨ ਵਿਚ 19.6 ਲੱਖ ਪੌਂਡ ਵਿਚ ਨੀਲਾਮ ਹੋ ਚੁੱਕਾ ਹੈ।

Captain Amrinder Singh and Harsimrat BadalCaptain Amrinder Singh and Harsimrat Badal

ਲੰਦਨ ਦੇ ਕ੍ਰਿਸਟੀ ਨੀਲਾਮੀ ਘਰ ਦੇ ਮੁਤਾਬਿਕ ਇਹ ਡਿਨਰ ਸੈਟ ਇਕ ਅਣਪਛਾਤੇ ਵਿਅਕਤੀ ਤੋਂ ਖਰੀਦਿਆ ਗਿਆ ਸੀ। ਮਹਾਰਾਜਾ ਭੁਪਿਦਰ ਸਿੰਘ ਨੇ ਇਸ ਡਿਨਰ ਸੈਟ ਨੂੰ ਲੰਦਨ ਦੀ ਕੰਪਨੀ ਗੋਲਡਸਿਮਥਸ ਐਂਡ ਸਿਲਵਰ ਕੰਪਨੀ ਤੋਂ ਬਣਵਾਇਆ ਸੀ। ਮਹਾਰਾਜਾ ਦੀ ਜਾਇਦਾਦ ਤੇ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਅਪਣਾ ਖੁਦ ਦਾ ਜਹਾਜ ਰੱਖਣ ਵਾਲੇ ਪਹਿਲੇ ਭਾਰਤੀ ਸਨ।

Maharaja Bhupinder Singh Maharaja Bhupinder Singh

ਇਸ ਡਿਨਰ ਸੈਟ ਵਿਚ 166 ਸ਼ੁਰੀ ਕਾਂਟੇ, ਡੇਜਰਟ ਦੇ 111 ਕਾਂਟੇ, 111 ਚੱਮਚ, 21 ਵੱਡੇ ਚੱਮਚ, ਸੂਪ ਦੇ ਲਈ ਉਪਯੋਗ ਵਿਚ ਲਗਾਏ ਜਾਣ ਵਾਲੇ 37 ਚੱਮਚ, ਸਲਾਦ ਪਰੋਸਣ ਲਈ 6 ਜੋੜੇ ਬਰਤਨ, ਚਿਮਟਿਆਂ ਦੇ 6 ਜੋੜੇ, ਸਬਜੀਆਂ ਕੱਟਣ ਵਾਲੀ ਕੈਂਚੀਆਂ ਦੇ 3 ਜੋੜੇ, 107 ਸਟੀਲ ਬਲੇਡ ਚਾਕੂ, ਫਲ ਅਤੇ ਹੋਰ ਕੰਮ ਕਰਨ ਲਈ ਪ੍ਰਯੋਗ ਵਿਚ ਲਿਆਏ ਜਾਣ ਵਾਲੇ 111 ਚਾਕੂ ਸ਼ਾਮਲ ਸੀ।

Maharaja Bhupinder Singh Maharaja Bhupinder Singh

ਸਾਲ 1909 ਵਿਚ ਜਿਨ੍ਹਾਂ ਲੋਕਾਂ ਦੇ ਕੋਲ ਅਪਣੇ ਏਅਰਕ੍ਰਾਫ਼ਟ ਸੀ ਉਨਹਾਂ ਵਿਚ ਜ਼ਿਆਦਾਤਰ ਫ੍ਰੈਂਚ, ਜਰਮਨ, ਡੱਚ ਅਤੇ ਇੰਗਲਿਸ਼ ਵੀ ਸ਼ਾਮਲ ਸੀ। ਦੀਵਾਨ ਜਰਮਨੀ ਦਾਸ ਨੇ ਅਪਣੀ ਪੁਸਤਕ ਮਹਾਰਾਜਾ ਵਿਚ ਜ਼ਿਕਰ ਕੀਤਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਜਵਾਨੀ ਵਿਚ ਹੀ 3 ਜਹਾਜ ਖਰੀਦ ਲਏ ਸੀ। ਉਹ ਭਾਰਤ ਦੇ ਪਹਿਲੇ ਵਿਅਕਤੀ ਸੀ ਜਿਨ੍ਹਾਂ ਕੋਲ ਅਪਣੇ ਹਵਾਈ ਜਹਾਜ ਸੀ। ਜਰਮਨੀ ਦਾਸ ਦੀ ਪੁਸਤਕ ਦੇ ਮੁਤਾਬਿਕ ਮਹਾਰਾਜਾ ਆਫ਼ ਪਟਿਆਲਾ ਏਅਰਕ੍ਰਾਫਟ ਸੰਬੰਧੀ ਬਹੁਤ ਰੁਚੀ ਰੱਖਦੇ ਸੀ।

Dinner Set Dinner Set

ਉਨ੍ਹਾਂ ਨੇ ਅਪਣੇ ਚੀਫ਼ ਇੰਜਨੀਅਰ ਨੂੰ ਇਸ ਸੰਬੰਧ ਵਿਚ ਅਧਿਐਨ ਕਰਨ ਲਈ ਯੂਰਪ ਵੀ ਭੇਜਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਾਰ ਮੈਨ ਬਾਈ ਪਲੈਨ ਅਤੇ ਮੋਨੋ ਪਲਾਨ ਵੀ ਖਰੀਦੇ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement