ਗਲਵਾਨ ਘਾਟੀ: ਹਿੰਸਕ ਝੜਪ ਦੇ ਇਕ ਸਾਲ ਬਾਅਦ ਕਿਹੋ ਜਿਹੇ ਨੇ ਦੋਵੇਂ ਦੇਸ਼ਾਂ ਵਿਚਲੇ ਹਾਲਾਤ
Published : Jun 15, 2021, 11:05 am IST
Updated : Jun 15, 2021, 11:05 am IST
SHARE ARTICLE
Galwan Valley
Galwan Valley

ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਨੂੰ ਇਕ ਸਾਲ ਹੋ ਗਿਆ ਹੈ। 15 ਜੂਨ ਨੂੰ ਗਲਵਾਨ ਘਾਟੀ ਵਿਚ ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ।

ਨਵੀਂ ਦਿੱਲੀ: ਗਲਵਾਨ ਘਾਟੀ (Galwan Valley ) ਵਿਚ ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਨੂੰ ਇਕ ਸਾਲ ਹੋ ਗਿਆ ਹੈ। ਬੀਤੇ ਸਾਲ 15 ਜੂਨ ਨੂੰ ਲੱਦਾਖ (ladakh) ਦੀ ਗਲਵਾਨ ਘਾਟੀ ਵਿਚ ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਤੋਂ ਅਗਲੇ ਦਿਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਦੁਪਹਿਰ ਇਕ ਵਜੇ ਭਾਰਜੀ ਫੌਜ (Indian Army) ਨੇ ਦੱਸਿਆ ਕਿ, ‘ਗਲਵਾਨ ਘਾਟੀ ਵਿਚ ਤਣਾਅ ਘੱਟ ਕਰਨ ਦੀ ਪ੍ਰਕਿਰਿਆ ਦੌਰਾਨ ਬੀਤੀ ਰਾਤ ਹਿੰਸਕ ਝੜਪ ਹੋਈ, ਜਿਸ ਵਿਚ ਦੋਵੇਂ ਦੇਸ਼ਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵੱਲੋਂ ਵੀ ਇਕ ਅਧਿਕਾਰੀ ਅਤੇ ਦੋ ਸੈਨਿਕਾਂ ਨੇ ਜਾਨ ਗਵਾਈ ਹੈ’।

Galwan valleyGalwan valley

ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ

ਰਾਤ ਦਸ ਵਜੇ ਦੇ ਕਰੀਬ ਫੌਜ ਨੇ ਅਪਣੇ ਬਿਆਨ ਵਿਚ ਸੋਧ ਕੀਤੀ। ਬਿਆਨ ਵਿਚ ਗਲਵਾਨ ਘਾਟੀ (Galwan Valley) ਵਿਚ ਚੀਨੀ ਪੱਖ ਤੋਂ ਕਬਜ਼ਾ ਛੁਡਵਾਉਣ ਦੇ ਐਲਾਨ ਦੇ ਨਾਲ ਕਿਹਾ ਗਿਆ ਕਿ ‘ਝੜਪ ਵਾਲੀ ਥਾਂ ’ਤੇ ਡਿਊਟੀ ਕਰ ਰਹੇ ਗੰਭੀਰ ਜ਼ਖਮੀ ਹੋਣ ਵਾਲੇ 17 ਹੋਰ ਫੌਜੀਆਂ ਦੀ ਮੌਤ ਹੋ ਗਈ। ਇਸ ਸੰਘਰਸ਼ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਹੈ’।

China claims Galwan ValleyGalwan Valley

ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ

ਇਸ ਤੋਂ ਅਗਲੇ ਦਿਨ 17 ਜੂਨ 2020 ਨੂੰ ਚੀਨ ਦੇ ਵਿਦੇਸ਼ ਮੰਤਰਾਲੇ (Ministry of Foreign Affairs of the People's Republic of China) ਨੇ ਇਸ ਘਟਨਾ ਬਾਰੇ ਬਿਆਨ ਦਿੰਦਿਆਂ ਕਿਹਾ, ‘15 ਜੂਨ ਨੂੰ ਭਾਰਤੀ ਫੌਜੀਆਂ ਨੇ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਹੈਰਾਨੀਜਨਕ ਢੰਗ ਨਾਲ ਅਸਲ ਕੰਟਰੋਲ ਰੇਖਾ ਪਾਰ ਕੀਤੀ ਅਤੇ ਚੀਨੀ ਸੈਨਿਕਾਂ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਉਕਸਾਇਆ। ਇਸ ਨਾਲ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਅਤੇ ਸਿਪਾਹੀਆਂ ਨੇ ਆਪਣੀਆਂ ਜਾਨਾਂ ਗੁਆਈਆ’। ਚੀਨ ਨੇ ਅਪਣੇ ਜਾਨ ਗਵਾਉਣ ਵਾਲੇ ਫੌਜੀਆਂ ਦੀ ਗਿਣਤੀ ਨਹੀਂ ਦੱਸੀ।

People's Liberation ArmyPeople's Liberation Army

ਹੋਰ ਪੜ੍ਹੋ:  ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?

ਫੌਜ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਸਰਕਾਰੀ ਸਮਾਚਾਰ ਸੇਵਾ ‘ਪ੍ਰਸਾਰ ਭਾਰਤੀ ਨਿਊਜ਼ ਸਰਵਿਸਿਜ਼’ (Prasar Bharati News Services) ਨੇ ਟਵੀਟ ਕੀਤਾ ਕਿ, ‘ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (People's Liberation Army) ਦੇ 45 ਤੋਂ ਜ਼ਿਆਦਾ ਜਵਾਨ ਮਾਰੇ ਗਏ ਹਨ। ਗਲਵਾਨ ਵਿਚ ਹਾਲਾਤ ਠੀਕ ਕਰਨ ਲਈ ਮੇਜਰ ਜਨਰਲ ਪੱਧਰ ਦੀ ਗੱਲਬਾਤ ਜਾਰੀ ਹੈ। ਭਾਰਤ ਦਾ ਕੋਈ ਸੈਨਿਕ ਲਾਪਤਾ ਨਹੀਂ ਹੈ’।

China ArmyChina Army

ਗਲਵਾਨ ਵਿਚ ਹਾਲਾਤ ਕਿਵੇਂ ਵਿਗੜੇ?

ਭੂ-ਰਾਜਨੀਤਿਕ ਮਾਮਲਿਆਂ ਦੇ ਮਾਹਰ ਸਿਮ ਟੈਕ ਅਨੁਸਾਰ, ‘ਸੈਟੇਲਾਈਟ ਜ਼ਰੀਏ ਲਈਆਂ ਗਈਆਂ ਤਸਵੀਰਾਂ ਜ਼ਰੀਏ ਦੇਖਿਆ ਗਿਆ ਕਿ ਉੱਥੇ ਚੀਨ ਕੀ ਕਰ ਰਿਹਾ ਸੀ। ਚੀਨ ਨੇ ਗਲਵਾਨ ਘਾਟੀ ਵਿਚ ਘੁਸਪੈਠ ਸ਼ੁਰੂ ਕੀਤੀ। ਗਲਵਾਨ ਘਾਟੀ ਵਿਚ ਉਸ ਨੇ ਪੈਟਰੋਲ ਪੁਆਇੰਟ 14 ਤੱਕ ਮਿਲਟਰੀ ਬੇਸ ਜਾਂ ਅਸਥਾਈ ਟਿਕਾਣਿਆਂ ਦਾ ਨਿਰਮਾਣ ਕਰ ਲਿਆ ਸੀ’

Narendra Modi at Galwan Valley Narendra Modi at Galwan Valley

‘ਇਕ ਦਿਨ ਅਸੀਂ ਦੇਖਿਆ ਕਿ ਉੱਥੇ ਚੀਨੀ ਫੌਜੀ ਪੋਜ਼ੀਸ਼ਨ ਲੈ ਕੇ ਤਿਆਰ ਸੀ। ਇਸ ਤੋਂ ਬਾਅਦ ਉੱਥੋਂ ਹਿੰਸਕ ਝੜਪ ਦੀਆਂ ਖ਼ਬਰਾਂ ਆਈਆਂ ਅਤੇ ਫਿਰ ਅਸੀਂ ਦੇਖਿਆ ਕਿ ਚੀਨੀ ਸੈਨਿਕ ਪੈਟਰੋਲ ਪੁਆਇੰਟ 14 ਤੋਂ ਪਿੱਛੇ ਹਟ ਗਏ ਹਨ’। ਚੀਨ ਖਿਲਾਫ ਭਾਰਤ ਦੀ ਜਵਾਬੀ ਕਾਰਵਾਈ ਬਾਰੇ ਸਰਬ ਪਾਰਟੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੱਸਿਆ, ‘ਕਿਸੇ ਨੇ ਵੀ ਸਾਡੇ ਖੇਤਰ ਵਿਚ ਘੁਸਪੈਠ ਨਹੀਂ ਕੀਤੀ ਹੈ। ਕੋਈ ਅੰਦਰ ਨਹੀਂ ਆਇਆ ਹੈ ਅਤੇ ਨਾ ਹੀ ਸਾਡੀ ਕਿਸੇ ਚੌਂਕੀ ਉੱਤੇ ਕਬਜ਼ਾ ਹੋਇਆ ਹੈ’। ਇਸ ਤੋਂ ਬਾਅਦ 3 ਜੁਲਾਈ 2020 ਨੂੰ ਪ੍ਰਧਾਨ ਮੰਤਰੀ ਭਾਰਤੀ ਫੌਜੀਆਂ ਨੂੰ ਮਿਲਣ ਲੱਦਾਖ ਵੀ ਪਹੁੰਚੇ ਸਨ।

ArmyArmy

ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?

ਇਸ ਇਕ ਸਾਲ ਦੌਰਾਨ ਹੁਣ ਤੱਕ ਭਾਰਤ-ਚੀਨ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਐਲਏਸੀ (LAC) ’ਤੇ ਹਾਲਾਤ ਪਹਿਲਾਂ ਵਰਗੇ ਦੀ ਦੱਸੇ ਜਾ ਰਹੇ ਹਨ। ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇਦਾ ਕਹਿਣਾ ਹੈ ਕਿ ਭਾਰਤ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਪੈਂਗੋਂਗ ਤਸੋ ਝੀਲ ਦੇ ਇਲਾਕੇ ਵਿਚ ਆਪਣੀ ਫ਼ੌਜ ਨੂੰ ਪਿੱਛੇ ਕਰਨ 'ਤੇ ਸਹਿਮਤ ਹੋਏ, ਪਰ ਚੀਨ ਨੇ ਹਾਟ ਸਪਰਿੰਗ, ਗੋਗਰਾ ਪੋਸਟ ਅਤੇ ਡੇਪਸਾਂਗ ਤੋਂ ਵਾਪਸੀ ਦਾ ਸੰਕੇਤ ਨਹੀਂ ਦਿੱਤਾ ਹੈ। ਨਿਊਜ਼ ਏਜੰਸੀ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਨੇ ਪੂਰੇ ਲੱਦਾਖ ਸੈਕਟਰ ਵਿਚ ਖੁਦ ਨੂੰ ਮਜਬੂਤ ਕਰ ਲਿਆ ਹੈ। ਇਸ ਦੌਰਾਨ ਫੌਜ ਨੇ ਸੰਪਰਕ ਵਧਾਉਣ ਲਈ ਅਤੇ ਗੁਆਂਢੀ ਦੇਸ਼ ਦੀ ਫੌਜ ਦਾ ਸਾਹਮਣਾ ਕਰਨ ਲਈ ਵਾਧੂ ਜਵਾਨਾਂ ਨੂੰ ਤੈਨਾਤ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement