Anmol Gagan Maan Marriage: ਅੱਜ ਹੋਵੇਗਾ ਮੰਤਰੀ ਅਨਮੋਲ ਗਗਨ ਦਾ ਵਿਆਹ, ਜ਼ੀਰਕਪੁਰ ’ਚ ਸਥਿਤ ਮੈਰਿਜ ਪੈਲੇਸ ’ਚ ਹੋਵੇਗਾ ਪ੍ਰੋਗਰਾਮ

By : GAGANDEEP

Published : Jun 16, 2024, 9:10 am IST
Updated : Jun 16, 2024, 9:10 am IST
SHARE ARTICLE
Anmol Gagan Maan Marriage News
Anmol Gagan Maan Marriage News

Anmol Gagan Maan Marriage News: ਰਾਤ ਸੀ ਜਾਗੋ ਦਾ ਪ੍ਰੋਗਰਾਮ

Anmol Gagan Maan Marriage News:  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਮੁਹਾਲੀ ਦੇ ਜ਼ੀਰਕਪੁਰ ਸ਼ਹਿਰ ’ਚ ਸਥਿਤ ਮੈਰਿਜ ਪੈਲੇਸ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ। ਕੱਲ੍ਹ ਸ਼ਾਮ ਨੂੰ ਮਹਿੰਦੀ ਦੀ ਰਸਮ ਤੋਂ ਬਾਅਦ ਜਾਗੋ ਪ੍ਰੋਗਰਾਮ ਹੋਇਆ।

Anmol Gagan Maan Marriage latest News today in punjabi Anmol Gagan Maan Marriage latest News today in punjabi

ਇਹ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਨਿਭਾਈਆਂ ਜਾ ਰਹੀਆਂ ਹਨ। ਇਸ ਵਿਆਹ ਸਮਾਗਮ ’ਚ ਉਨ੍ਹਾਂ ਦੇ ਪ੍ਰਵਾਰ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਹਬਾਜ਼ ਨਾਲ ਵਿਆਹ ਕਰਵਾਉਣਗੇ। ਸ਼ਾਹਬਾਜ਼ ਪੇਸ਼ੇ ਤੋਂ ਵਕੀਲ ਹਨ। ਉਸ ਦਾ ਪਰਵਾਰ ਜ਼ੀਰਕਪੁਰ ’ਚ ਰਹਿੰਦਾ ਹੈ।

Anmol Gagan Maan Marriage Anmol Gagan Maan Marriage

ਅਨਮੋਲ ਗਗਨ ਮਾਨ ਇਕ ਪੰਜਾਬੀ ਗਾਇਕ ਸੀ। ਉਨ੍ਹਾਂ ਅਪਣਾ ਕਿੱਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤੀ ਸ਼ੁਰੂ ਕੀਤੀ। 2022 ’ਚ ਉਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ। ਉਨ੍ਹਾਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ।

 

Anmol Gagan Maan Marriage Anmol Gagan Maan Marriage

ਅਨਮੋਲ ਗਗਨ ਮਾਨ ਇਕ ਪੰਜਾਬੀ ਗਾਇਕ ਸੀ। ਉਨ੍ਹਾਂ ਅਪਣਾ ਕਿੱਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤੀ ਸ਼ੁਰੂ ਕੀਤੀ। 2022 ’ਚ ਉਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ। ਉਨ੍ਹਾਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਨੇ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 25 ਮਾਰਚ 2023 ਨੂੰ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕੀਤਾ ਸੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ 7 ਨਵੰਬਰ 2023 ਨੂੰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾ ਲਿਆ। ਉਹ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ’ਚ ਇਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।

(For more Punjabi news apart from Anmol Gagan Maan Marriage News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement