
ਨਾਰਕੋਟਿਕਸ ਕੰਟਰੋਲ ਬਿਊਰੋ ( ਐਨਸੀਬੀ ) ਚੰਡੀਗੜ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਸਮਾਣਾ
ਚੰਡੀਗੜ : ਨਾਰਕੋਟਿਕਸ ਕੰਟਰੋਲ ਬਿਊਰੋ ( ਐਨਸੀਬੀ ) ਚੰਡੀਗੜ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਸਮਾਣਾ , ਪੰਜਾਬ ਵਿਚ ਟਰੱਕ ਸਹਿਤ ਤਿੰਨ ਆਰੋਪੀਆਂ ਨੂੰ ਗਿਰਫਤਾਰ ਕੀਤਾ। ਤਲਾਸ਼ੀ ਦੇ ਦੌਰਾਨ ਐਨਸੀਬੀ ਟੀਮ ਨੇ ਟਰੱਕ ਦੇ ਅੰਦਰ ਤੋਂ 252 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀ ਐਨਸੀਬੀ ਦੇ ਡਿਪਟੀ ਡਾਇਰੈਕਟਰ ਮਹਿੰਦਰ ਜੀਤ ਸਿੰਘ ਦੀ ਅਗਵਾਈ ਵਿਚ ਟਰੈਪ ਲਗਾ ਕੇ ਦੋ ਡਰਗਸ ਤਸਕਰ ਸਹਿਤ 3.450 ਕਿੱਲੋ ਅਫੀਮ ਬਰਾਮਦ ਕੀਤੀ ਸੀ।
ਇਸ ਮਾਮਲੇ ਸਬੰਧੀ ਡਿਪਟੀ ਡਾਇਰੈਕਟਰ ਮਹਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਬਾਅਦ ਉਹਨਾਂ ਨੇ ਕਾਰਵਾਈ ਕਰਦਿਆਂ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਏਰੀਆ ਵਿਚ ਟਰੱਕ ਸਹਿਤ ਤਿੰਨਾਂ ਆਰੋਪੀਆਂ ਸੰਦੀਪ ਸਿੰਘ , ਸਰਬਜੀਤ ਸਿੰਘ ਅਤੇ ਅਮਨਦੀਪ ਨੂੰ ਗਿਰਫਤਾਰ ਕੀਤਾ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਆਰੋਪੀ ਸੰਗਰੂਰ , ਪੰਜਾਬ ਦੇ ਮੂਲ ਨਿਵਾਸੀ ਹਨ ਅਤੇ ਬਸ ਡਰਾਇਵਰ ਅਤੇ ਕੰਡਕਟਰ ਦਾ ਕੰਮ ਕਰਦੇ ਹਨ।
ਇਸ ਮੌਕੇ ਟਰੱਕ ਦੀ ਤਲਾਸ਼ੀ ਦੇ ਦੌਰਾਨ ਐਨਸੀਬੀ ਟੀਮ ਨੇ ਭੁੱਕੀ ਬਰਾਮਦ ਕੀਤੀ ਹੈ। ਐਨਸੀਬੀ ਟੀਮ ਨੇ ਗਿਰਫਤਾਰ ਤਿੰਨਾਂ ਆਰੋਪੀਆਂ ਸੰਦੀਪ ਸਿੰਘ, ਸਰਬਜੀਤ ਸਿੰਘ ਅਤੇ ਅਮਨਦੀਪ ਨੂੰ ਪਟਿਆਲਾ ਜੇਲ੍ਹ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਰਿਮਾਡ ਲਿਆ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਯੂਟੀ ਐਨਸੀਬੀ ਟੀਮ ਨੇ ਡਿਪਟੀ ਡਾਇਰੈਕਟਰ ਮਹਿੰਦਰਜੀਤ ਦੀ ਅਗਵਾਈ ਵਿਚ ਜ਼ਿਲ੍ਹਾ ਪਟਿਆਲੇ ਦੇ ਪਿੰਡ ਪਟਰਾਨ ਦੇ ਕੋਲ ਸ਼ਿਵ ਫ਼ਾਰਮ ਹਾਉਸ ਦੇ ਕੋਲ ਨਾਕਾ ਲਗਾਇਆ ਹੋਇਆ ਸੀ।
ਕਾਰਵਾਈ ਦੇ ਦੌਰਾਨ ਸੰਗਰੂਰ - ਸਮਾਣਾ ਜੰਕਸ਼ਨ ਦੇ ਟੀ ਪਵਾਇੰਟ 'ਤੇ ਐਨਸੀਬੀ ਦੇ ਅਫਸਰਾਂ ਨੇ ਜਦੋਂ ਕਾਲੇ ਰੰਗ ਦੀ ਮਹਿੰਦਰਾ ਕਵਾਟੋ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ। ਦਸਿਆ ਜਾ ਰਿਹਾ ਹੈ ਕਿ ਗੱਡੀ ਤੋਂ ਉਨ੍ਹਾਂ ਨੂੰ 3 .450 ਕਿੱਲੋ ਅਫੀਮ ਬਰਾਮਦ ਹੋਈ। ਐਨਸੀਬੀ ਦੁਆਰਾ ਫੜੇ ਗਏ ਦੋਨਾਂ ਆਰੋਪੀਆਂ ਦੀ ਪਹਿਚਾਣ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਅਤੇ ਜਿਲਾ ਮੋਗੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਸੀ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਹਨਾਂ ਦੋਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।