72.50 ਕੁਇੰਟਲ ਭੁੱਕੀ ਨਾਲ ਦੋ ਵਿਅਕਤੀ ਗ੍ਰਿਫ਼ਤਾਰ
Published : Aug 6, 2018, 10:39 pm IST
Updated : Aug 6, 2018, 10:39 pm IST
SHARE ARTICLE
2 arrested with 72.50 Quintal Poppy
2 arrested with 72.50 Quintal Poppy

ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

ਜਲੰਧਰ/ਚੰਡੀਗੜ੍ਹ, ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਰਾਜਸਥਾਨ ਤੋਂ ਪੰਜਾਬ ਵਿਚ ਭੁੱਕੀ ਦੀ ਸਮੱਗਲਿੰਗ ਵਿਚ ਸ਼ਾਮਿਲ ਸਨ। ਦੋਵਾਂ ਦੋਸ਼ੀਆਂ ਦੀ ਪਹਿਚਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲ੍ਹਾ ਮੋਗਾ ਅਤੇ ਗੁਰਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੱਤੀਆਂ ਮੋਗਾ ਵਜੋਂ ਹੋਈ ਹੈ ਅਤੇ 180 ਬੋਰੀਆਂ ਭੁੱਕੀ ਨਾਲ ਭਰਿਆ ਟਰੱਕ ਜ਼ਬਤ ਕਰ ਲਿਆ ਗਿਆ ਹੈ।

2 arrested with 72.50 Quintal Poppy 2 arrested with 72.50 Quintal Poppyਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ.ਕਾਊਂਟਰ ਇੰਟੈਲੀਜੈਂਸ ਹਰਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਮਗਲਿੰਗ ਦੇ ਮੁੱਖ ਸਰਗਣਾ ਜਗਦੇਵ ਸਿੰਘ ਉਰਫ਼ ਦੇਬਾ ਪੁੱਤਰ ਸੂਰਤ ਸਿੰਘ ਅਤੇ ਸ਼ਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਦੋਲੇਵਾਲਾ ਪਿੰਡ ਜ਼ਿਲ੍ਹਾ ਮੋਗਾ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਮੋਗਾ ਜ਼ਿਲ੍ਹੇ ਦੇ ਪਿੰਡ ਚਾੜਿੱਕ ਦੇ ਬੂਟਾ ਸਿੰਘ ਪੁੱਤਰ ਮੰਟੇਰ ਸਿੰਘ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਭੁੱਕੀ ਦੀ ਸਮਗਲਿੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੋਲੇਵਾਲਾ ਦੇ ਇਨ੍ਹਾਂ ਸਮਗਲਰਾਂ 'ਤੇ ਤਿੱਖੀ ਨਜ਼ਰ ਰੱਖੀ ਹੋਏ ਸੀ।

2 arrested with 72.50 Quintal Poppy 2 arrested with 72.50 Quintal Poppyਉਨ੍ਹਾਂ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਨੂੰ ਇਕ ਸੂਹ ਮਿਲੀ ਕੇ ਦੇਬਾ ਸਿੰਘ ਦੀ ਅਗਵਾਈ ਵਿਚ ਸਮਗਲਰ ਰਾਜਸਥਾਨ ਤੋਂ ਭਾਰੀ ਮਾਤਰਾ ਵਿਚ ਭੁੱਕੀ ਲਿਆ ਰਹੇ ਹਨ ਜਿਸ ਲਈ ਉਨਾਂ ਨੇ ਧਰਮਜੀਤ ਸਿੰਘ ਨੂੰ ਇਹ ਕੰਮ ਸੌਂਪਿਆ ਹੈ। ਧਰਮਜੀਤ ਸਿੰਘ ਨੇ ਇਹ ਖੇਪ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਸਬੰਧਿਤ ਭੁੱਕੀ ਦੇ ਠੇਕੇਦਾਰ ਰਾਹੁਲ ਪਾਸੋਂ ਇਕ ਵੱਡੇ ਟਰੱਕ ਵਿਚ ਹਾਸਿਲ ਕਰਨੀ ਹੈ। ਉਨ੍ਹਾਂ ਕਿਹਾ ਕਿ ਖੁਫੀਆ ਸੂਚਨਾ ਦੇ ਅਧਾਰ 'ਤੇ ਇਹ ਸਮਗਲਰ ਰਾਜਸਥਾਨ ਤੋਂ ਪੰਜਾਬ ਵਿਚ ਪੀ.ਬੀ.07 ਯੂ 1945 ਟਰੱਕ ਵਿੱਚ ਆ ਰਹੇ ਹਨ ਜੋ ਕਿ ਤਿਰਪਾਲ ਨਾਲ ਪੂਰੀ ਤਰਾਂ ਨਾਲ ਢਕਿਆ ਹੋਇਆ ਹੈ

2 arrested with 72.50 Quintal Poppy 2 arrested with 72.50 Quintal Poppyਅਤੇ ਇਕ ਸਕੌਰਪੀਓ ਗੱਡੀ ਨੰਬਰ ਪੀ.ਬੀ 29 ਐਨ 9314 ਇਸ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੂਚਨਾ ਫੌਰੀ ਤੌਰ 'ਤੇ ਮੋਗਾ ਜ਼ਿਲ੍ਹਾ ਦੇ ਐਸ.ਐਸ.ਪੀ.ਗੁਰਪ੍ਰੀਤ ਸਿੰਘ ਤੂਰ ਨਾਲ ਸਾਂਝੀ ਕੀਤੀ ਗਈ ਅਤੇ ਇਲਾਕੇ ਦੀ ਸਾਰੀਆਂ ਪੁਲਿਸ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਪੁਲਿਸ ਥਾਣਾ ਮੇਹਣਾ ਦੇ ਥਾਣਾ ਮੁਖੀ ਦਿਲਬਾਗ ਸਿੰਘ ਬਾਘਾ ਪੁਰਾਣਾ ਜਗਰਾਓਂ ਸੜਕ 'ਤੇ ਇਸ ਟਰੱਕ ਨੂੰ ਸਮਗਲਰਾਂ ਅਤੇ ਖੇਪ ਦੇ ਨਾਲ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਹਨੇਰੇ ਦਾ ਫਾਇਦਾ ਲੈਂਦਿਆਂ ਜਗਦੀਸ਼ ਸਿੰਘ ਉਰਫ਼ ਦੇਬਾ, ਸ਼ਿੰਦਰ ਸਿੰਘ ਤੇ ਬੂਟਾ ਸਿੰਘ ਚਿੱਟੀ ਸਕੌਰਪੀਓ ਨੰਬਰ ਪੀ.ਬੀ.29 ਐਨ 9314

Opium and Poppy FarmOpium and Poppy Farmਦੇ ਵਿਚ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਐਫ.ਆਈ.ਆਰ.ਨੰਬਰ 79 ਮਿਤੀ 06 ਅਗਸਤ 2018 ਨੂੰ  ਐਨ.ਪੀ.ਡੀ.ਐਕਟ ਦੀ ਦਫ਼ਾ 15/25/29-61-85 ਦਰਜ ਕਰਕੇ ਦੇਬਾ,ਸ਼ਿੰਦਰ ਸਿੰਘ, ਬੂਟਾ ਸਿੰਘ ਤੇ ਹੋਰਨਾਂ ਨੂੰ ਫੜਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਇਥੇ ਇਹ ਜ਼ਿਕਰ ਯੋਗ ਹੈ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਨਸ਼ਿਆਂ ਦੇ ਭਾਅ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਕ ਕਿਲੋ ਭੁੱਕੀ ਵੀ 3000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਜਿਸ ਕਾਰਨ ਇਸ 72.50 ਕੁਇੰਟਲ ਭੁੱਕੀ ਦੀ ਕੀਮਤ ਕਈ ਕਰੋੜਾਂ ਵਿਚ ਹੈ। 

Opium and Poppy FarmOpium and Poppy Farmਇਸ ਮੌਕੇ 'ਤੇ ਅਧਿਕਾਰੀ ਖੱਖ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਮਗਲਰਾਂ ਵਲੋਂ ਆਪਣੇ ਰਾਜਸਥਾਨ ਦੇ ਸਾਥੀਆਂ ਨੂੰ ਹਵਾਲਾ ਰਾਹੀਂ ਖੇਪ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਇਸ ਸਮਗਲਿੰਗ ਦਾ ਇਕ ਨਵਾਂ ਢੰਗ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਸ ਨਾਪਾਕ ਗੱਠਜੋੜ ਨੂੰ ਬੇਨਕਾਬ ਕਰਨ ਲਈ ਇਸ ਕੇਸ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭੁੱਕੀ ਦੇ ਮੁਸ਼ਕ ਨੂੰ ਦਬਾਉਣ ਲਈ ਇਨ੍ਹਾਂ ਸਮੱਗਲਰਾਂ ਨੇ ਇਹ ਖੇਪ ਕੇਲਿਆਂ ਦੇ ਹੇਠਾਂ ਛੁਪਾ ਕੇ ਲਿਆਂਦੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement