72 ਕੁਇੰਟਲ ਭੁੱਕੀ ਕੇਸ 'ਚ ਫ਼ਰਾਰ ਜਗਦੇਵ ਸਿੰਘ 'ਦੇਬਨ' ਸਾਥੀਆਂ ਸਣੇ ਗ੍ਰਿਫ਼ਤਾਰ
Published : Aug 13, 2018, 10:45 am IST
Updated : Aug 13, 2018, 10:45 am IST
SHARE ARTICLE
Jagdev Singh
Jagdev Singh

ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋਂ ਮੋਗਾ ਪੁਲਿਸ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ............

ਜਲੰਧਰ/ਚੰਡੀਗੜ੍ਹ : ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋਂ ਮੋਗਾ ਪੁਲਿਸ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ ਦਾ ਪਰਦਾ ਫਾਸ਼ ਕਰਨ ਤੋਂ 6 ਦਿਨ ਬਾਅਦ ਐਤਵਾਰ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨਾਲ ਮਿਲ ਕੇ ਇਸ ਗਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਵਾਸੀ  ਦੌਲੇਵਾਲ  ਨੂੰ  ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਕ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਚੌਕਸੀ ਰੱਖ ਰਹੀ ਸੀ।

ਸੂਚਨਾ ਦੇ ਆਧਾਰ 'ਤੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਅਲਰਟ ਕੀਤਾ ਗਿਆ ਅਤੇ ਇਕ ਪੁਲਿਸ ਪਾਰਟੀ ਨੇ ਇਕ ਚਿੱਟੀ ਸਕਾਰਪੀਓ ਕਾਰ ਨੂੰ ਰੋਕਿਆ ਅਤੇ ਚਾਰ ਵਿਅਕਤੀਆਂ ਜਗਦੇਵ ਸਿੰਘ ਅਤੇ ਉਸ ਦੇ ਸਾਥੀ ਗੁਰਦੇਵ ਸਿੰਘ ਕੋਟ ਈਸੇ ਖਾਂ, ਮੋਗਾ ਜ਼ਿਲ੍ਹੇ ਦੇ ਦੌਲਵਾਲਾ ਪਿੰਡ ਤੋਂ ਗੁਰਵਿੰਦਰ ਸਿੰਘ ਉਰਫ ਜੀਂਦੂ  ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਉਰਫ ਕਾਕੂ ਪੁੱਤਰ ਟਹਲ ਸਿੰਘ ਨੂੰ  ਗ੍ਰਿਫ਼ਤਾਰ ਕੀਤਾ। ਏ.ਆਈ.ਜੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਗਦੇਵ ਸਿੰਘ ਤੋਂ 25 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ ਹੈ।

ਅਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਚ ਐਨ ਡੀ ਪੀ ਐੱਸ ਐਕਟ ਦੀ ਧਾਰਾ 22, 61, 85 ਦੇ ਤਹਿਤ ਉਸ ਦੇ ਖਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਜਗਦੇਵ ਪੰਜਾਬ ਵਿਚ ਭੁੱਕੀ ਤਸਕਰੀ ਵਪਾਰ ਦੀ ਵੱਡੀ ਮੱਛੀ ਸੀ। ਮੁਲਜ਼ਮ ਰਾਜਸਥਾਨ ਸਮਗਲਰਾਂ ਨੂੰ ਪੰਜਾਬ ਦੇ ਹਵਾਲਾ ਕਾਰੋਬਾਰ ਦੇ  ਰਾਹੀਂ ਨਸ਼ੀਲੇ ਪਦਾਰਥਾਂ ਦਾ ਭੁਗਤਾਨ ਕਰ ਰਹੇ ਸਨ।

ਇਹ ਜ਼ਿਕਰਯੋਗ ਹੈ ਕਿ 6 ਅਗੱਸਤ ਨੂੰ ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਮੋਗਾ ਪੁਲਿਸ ਨੇ ਇਸ ਗਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਰਾਜਸਥਾਨ ਤੋਂ ਪੰਜਾਬ ਲਈ ਭੁੱਕੀ ਤਸਕਰ ਸਨ। ਪੁਲਿਸ ਨੇ ਭੁੱਕੀ ਦੇ 180 ਬੈਗਾਂ ਨਾਲ ਭਰਿਆ ਇਕ ਟਰੱਕ ਜ਼ਬਤ ਕਰ ਲਿਆ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲੇ ਮੋਗਾ ਅਤੇ  ਗੁਰਬੀਰ ਸਿੰਘ ਪੁੱਤਰ/ ਗੁਰਜੰਟ ਸਿੰਘ ਵਾਸੀ ਪਿੰਡ ਰਾਤੀਆ ਜ਼ਿਲ੍ਹ ਮੋਗਾ ਵਜੋਂ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement