
ਰੋਡ ਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ 'ਚ ਬੰਦ ਹਨ ਨਵਜੋਤ ਸਿੱਧੂ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਰਿਹਾਅ ਹੋ ਸਕਦੇ ਹਨ। ਨਵਜੋਤ ਸਿੰਘ ਸਿੱਧੂ ਨੂੰ ਪੂਰੀ ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਪਹਿਲਾਂ 26 ਜਨਵਰੀ 2023 ਨੂੰ ਉਹਨਾਂ ਦੀ ਰਿਹਾਈ ਦੀ ਉਮੀਦ ਸੀ ਪਰ ਕੈਬਨਿਟ ਨੂੰ ਭੇਜੀ ਗਈ ਫਾਈਲ ਵਿਚ ਉਹਨਾਂ ਦਾ ਨਾਂਅ ਨਾ ਹੋਣ ਕਾਰਨ ਰਿਹਾਈ ਸੰਭਵ ਨਹੀਂ ਹੋ ਸਕੀ।
ਇਹ ਵੀ ਪੜ੍ਹੋ: World Sleep Day: ਜੇ ਤੁਸੀਂ ਵੀ ਘਰਾੜਿਆਂ ਨੂੰ ਕਰ ਰਹੇ ਹੋ ਨਜ਼ਰਅੰਦਾਜ਼ ਤਾਂ ਸਾਵਧਾਨ! ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ ਪਰ ਉਹਨਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਦਰਅਸਲ ਉਹਨਾਂ ਨੇ ਪੂਰੇ ਸਾਲ ਆਪਣੀ ਸਜ਼ਾ ਦੌਰਾਨ ਕੋਈ ਛੁੱਟੀ ਨਹੀਂ ਲਈ ਸੀ। ਜਿਸ ਕਾਰਨ ਹਫ਼ਤਾ ਅਤੇ ਹੋਰ ਸਰਕਾਰੀ ਛੁੱਟੀਆਂ ਕੱਟੀਆਂ ਜਾਣ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ 1 ਅਪ੍ਰੈਲ ਨੂੰ ਬਾਹਰ ਆ ਸਕਦੇ ਹਨ।
ਇਹ ਵੀ ਪੜ੍ਹੋ: CTU ਵਿਚ 131 ਕੰਡਕਟਰਾਂ ਅਤੇ 46 ਡਰਾਈਵਰਾਂ ਦੀਆਂ ਅਸਾਮੀਆਂ ’ਤੇ ਹੋਵੇਗੀ ਭਰਤੀ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
ਮਾਹਿਰਾਂ ਅਨੁਸਾਰ ਐਨਡੀਪੀਐਸ ਅਤੇ ਸੰਘੀ ਅਪਰਾਧਾਂ ਤੋਂ ਇਲਾਵਾ ਇਕ ਮਹੀਨੇ ਵਿਚ ਸੌਂਪੇ ਗਏ ਕੰਮ ਅਤੇ ਕੈਦੀਆਂ ਦੇ ਵਿਹਾਰ ਦੇ ਅਧਾਰ 'ਤੇ ਮਹੀਨੇ ਵਿਚ 4 ਤੋਂ 5 ਦਿਨਾਂ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੈਦੀ ਨੂੰ ਕੁਝ ਸਰਕਾਰੀ ਛੁੱਟੀਆਂ ਦਾ ਲਾਭ ਵੀ ਮਿਲਦਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਪੂਰੀ ਸਜ਼ਾ ਦੌਰਾਨ ਇਕ ਵਾਰ ਵੀ ਛੁੱਟੀ ਨਹੀਂ ਮੰਗੀ। ਮਤਲਬ ਸਿੱਧੂ ਇਸ ਛੋਟ ਤੋਂ ਬਾਅਦ 1 ਅਪ੍ਰੈਲ ਨੂੰ ਬਾਹਰ ਆ ਸਕਦੇ ਹਨ।
ਇਹ ਵੀ ਪੜ੍ਹੋ: ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੇ: ਹਾਈ ਕੋਰਟ
ਜ਼ਿਕਰਯੋਗ ਹੈ ਕਿ ਦਸੰਬਰ 2022 ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਪੰਜਾਬ ਕਾਂਗਰਸ ਦਾ ਇਕ ਵੱਡਾ ਵਰਗ ਵੀ ਸਿੱਧੂ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਜੁੱਟ ਗਿਆ ਸੀ। ਸਾਰਿਆਂ ਨੂੰ ਉਮੀਦ ਸੀ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ 2023 ਨੂੰ ਰਿਹਾਅ ਹੋ ਜਾਣਗੇ ਪਰ ਸਿੱਧੂ ਬਾਹਰ ਨਹੀਂ ਆਏ।