24 ਘੰਟਿਆਂ ਦੇ ਅੰਦਰ-ਅੰਦਰ ਹੋ ਰਿਹਾ ਹੈ ਕਿਸਾਨਾਂ ਨੂੰ ਐਮ.ਐਸ.ਪੀ. ਭੁਗਤਾਨ
Published : Apr 17, 2023, 9:20 pm IST
Updated : Apr 17, 2023, 9:20 pm IST
SHARE ARTICLE
Lal Chand Kataruchak
Lal Chand Kataruchak

ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੌਜੂਦਾ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰ.ਐਮ.ਐਸ.) ਦੌਰਾਨ ਸੂਬੇ ਭਰ ਦੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ  ਰਿਹਾ ਹੈ ਅਤੇ ਖਰੀਦ ਦੀ ਪੁਸ਼ਟੀ ਹੋਣ ਦੇ 24 ਘੰਟਿਆਂ ਦਰਮਿਆਨ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ। ਪਿਛਲਾ ਰਿਕਾਰਡ ਤੋੜਦਿਆਂ ਸਰਕਾਰ ਨੇ ਖਰੀਦ ਦੇ ਨਿਰਧਾਰਤ 48 ਘੰਟਿਆਂ ਦੇ ਅੰਦਰ ਭੁਗਤਾਨ ਜਾਰੀ ਕਰਨ ਦੇ ਟੀਚੇ ਤੋਂ ਵੀ ਪਹਿਲਾਂ ਅਦਾਇਗੀਆਂ ਜਾਰੀ ਕੀਤੀਆਂ ਹਨ।

ਇਹ ਵੀ ਪੜ੍ਹੋ: ਹਰਜੋਤ ਸਿੰਘ ਬੈਂਸ ਨੇ ਅੰਗਰੇਜ਼ੀ ਅਧਿਆਪਕਾਂ ਲਈ ਦੋ ਹਫ਼ਤਿਆਂ ਦਾ ਵਿਸ਼ੇਸ਼ ਪ੍ਰੋਗਰਾਮ ਕੀਤਾ ਸ਼ੁਰੂ

ਇਹ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1,05,574 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਉੱਤੇ 3014 ਕਰੋੜ ਰੁਪਏ ਤੋਂ ਵੱਧ ਦੀਆਂ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ। ਇਹ 48 ਘੰਟੇ ਪਹਿਲਾਂ ਤੱਕ ਕੀਤੀ ਗਈ ਖਰੀਦ ਦੇ ਬਕਾਇਆ 2700 ਕਰੋੜ ਰੁਪਏ ਦੀ ਰਾਸ਼ੀ ਤੋਂ ਕਿਤੇ ਜ਼ਿਆਦਾ ਹਨ।

ਇਹ ਵੀ ਪੜ੍ਹੋ: ਅਗਲੇ ਹੁਕਮਾਂ ਤੱਕ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ’ਤੇ ਨਹੀਂ ਹੋਵੇਗੀ ਨਿਯੁਕਤੀ 

ਉਨਾਂ ਨੇ ਕਿਹਾ ਕਿ ਇਹ ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਕਿਸਾਨਾਂ ਨੂੰ ਖਰੀਦ ਤੋਂ ਮਹਿਜ਼ 24 ਘੰਟੇ ਦੇ ਅੰਦਰ- ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ।ਮੁੱਲ ਵਿੱਚ ਕਟੌਤੀ ਕਰਨ ਸਬੰਧੀ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਟੌਤੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਘੱਟ ਦਰ ਉੱਤੇ ਭੁਗਤਾਨ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਵਿਸਾਖੀ ਵਾਲੇ ਦਿਨ ਕੰਮ ਤੋਂ ਬਾਅਦ ਨਹੀਂ ਪਹੁੰਚਿਆ ਸੀ ਘਰ

ਇਸ ਦੌਰਾਨ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂੰ ਪ੍ਰਸਾਦ ਨੇ ਅੱਜ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਉਨਾਂ ਮਾਰਕਫੈੱਡ, ਪਨਗ੍ਰੇਨ, ਪਨਸਪ ਅਤੇ ਪੀਐਸਡਬਲਯੂਸੀ ਦੇ ਮੈਨੇਜਿੰਗ ਡਾਇਰੈਕਟਰਜ਼ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਵੱਖ-ਵੱਖ ਮੰਡੀਆਂ ਦਾ ਦੌਰਾ ਕਰਨ ਅਤੇ ਜਮੀਨੀ ਪੱਧਰ ‘ਤੇ ਖਰੀਦ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM

Subhkaran ਦੇ ਪੋਸਟਮਾਰਟਮ ਬਾਰੇ ਪਤਾ ਲੱਗਦੇ ਹੀ ਪਹੁੰਚ ਗਏ Kisan ! ਦੇਖੋ LIVE ਤਸਵੀਰਾਂ

29 Feb 2024 12:00 PM

ਖੇਤੀ ਕਿਵੇਂ ਤੇ ਕਿਉਂ ਬਣੀ ਘਾਟੇ ਦਾ ਸੌਦਾ? ਕੌਣ ਕਰਦਾ ਹੈ ਗਲਤ ਅੰਕੜੇ ਪੇਸ਼? ਕਿਸਾਨ ਕੋਲ ਬਚਿਆ ਬੱਸ ਇਹੋ ਆਖਰੀ ਹੱਲ

29 Feb 2024 11:37 AM

ਖ਼ਤਰੇ 'ਚ ਹਿਮਾਚਲ ਦੀ ਸੁੱਖੂ ਸਰਕਾਰ, ਕਾਂਗਰਸ ਨੂੰ ਕਾਂਗਰਸ ਨੇ ਹਰਾਇਆ! ਹਿਮਾਚਲ ਸਿਆਸਤ 'ਚ ਉਥਲ-ਪੁਥਲ ਦਾ ਸੂਤਰਧਾਰ ਕੌਣ?

29 Feb 2024 11:21 AM
Advertisement