
ਬੀਤੇ ਦਿਨੀ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ। ਦਸਵੀਂ ਦੇ ਕਈ ਸਕੂਲਾਂ ਦਾ ਨਤੀਜਾ ਕਾਫ਼ੀ ਬੁਰਾ ਰਿਹਾ ਹੈ।
ਬੀਤੇ ਦਿਨੀ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ। ਦਸਵੀਂ ਦੇ ਕਈ ਸਕੂਲਾਂ ਦਾ ਨਤੀਜਾ ਕਾਫ਼ੀ ਬੁਰਾ ਰਿਹਾ ਹੈ। ਦਸ ਦਈਏ ਕਿ ਦਸਵੀਂ ਜਮਾਤ ਦਾ ਬੁਰਾ ਨਤੀਜਾ ਆਉਣ ਵਾਲੇ ਸਕੂਲ ਦੇ ਮੁਖੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
PSEB
ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਨੇ ਸਮੂਹ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਮਾੜੇ ਨਤੀਜਿਆਂ ਵਾਲੇ 374 ਸਕੂਲਾਂ ਦੀ ਲਿਸਟ ਭੇਜੀ ਹੈ। ਜਿਸ 'ਚ ਲਿਖਿਆ ਹੈ ਕਿ ਇਹਨਾਂ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਜਲਦੀ ਹੀ ਮੁੱਖ ਦਫ਼ਤਰ ਵਿਖੇ ਬੁਲਾ ਕੇ ਮਾੜੇ ਨਤੀਜੇ ਆਉਣ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਗਲੇ ਸਾਲ ਵਧੀਆ ਨਤੀਜੇ ਲਿਆਉਣ ਲਈ ਸਲਾਹ ਕੀਤੀ ਜਾਵੇਗੀ।
10th exams
ਦਸਣਯੋਗ ਹੈ ਕਿ ਇਸ ਲਿਸਟ ਵਿਚ 60 ਸਕੂਲਾਂ ਦੇ 0% ਨਤੀਜੇ ਵਾਲੇ,103 ਸਕੂਲ 0.1 ਤੋਂ 10 % ਨਤੀਜੇ ਵਾਲੇ ਤੇ 211 ਸਕੂਲ 10.1 ਤੋਂ 25 % ਨਤੀਜੇ ਵਾਲੇ ਸਕੂਲ ਸ਼ਾਮਲ ਹਨ।