
ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਜਿੱਤ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜਿਸ ਦੌਰਾਨ ਕਾਂਗਰਸ ਨੇ ਲੋਕਾਂ ਨਾਲ ਕੀਤੇ ਕਈ ਵਾਅਦੇ ਵੀ ਪੂਰ ਚੜਾਏ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਜਿੱਤ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜਿਸ ਦੌਰਾਨ ਕਾਂਗਰਸ ਨੇ ਲੋਕਾਂ ਨਾਲ ਕੀਤੇ ਕਈ ਵਾਅਦੇ ਵੀ ਪੂਰ ਚੜਾਏ। ਇਸ ਤੋਂ ਬਾਅਦ ਹੁਣ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਲਈ ਤਿਆਰ-ਬਰ-ਤਿਆਰ ਹਨ। ਦਸ ਦੇਈਏ ਕਿ ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਬਾਅਦ ਹੀ ਪੰਚਾਇਤੀ ਚੋਣਾਂ ਹੋਣਗੀਆਂ। ਦਸ ਦਈਏ ਕਿ ਇਹ ਚੋਣਾਂ ਜੁਲਾਈ ਦੇ ਆਖ਼ਰ ਵਿਚ ਜਾਂ ਅਗਸਤ ਦੇ ਪਹਿਲੇ ਹਫ਼ਤੇ ਵਿਚ ਹੋਣਗੀਆਂ। ਪਿਛਲੀ ਵਾਰ ਪੰੰਚਾਇਤ ਚੋਣਾਂ 3 ਜੁਲਾਈ ਤੇ ਅਹੁਦਿਆਂ ਲਈ ਸਹੁੰ 10 ਅਗਸਤ ਨੂੰ ਚੁਕੀ ਸੀ।
punjab election
ਇਸ ਅਨੁਸਾਰ ਇਸ ਵਾਰ ਦੀਆਂ ਪੰਚਾਇਤ ਚੋਣਾਂ ਦੀ ਮਿਆਦ 9 ਅਗਸਤ 2018 ਤਕ ਹੈ। ਇਸ ਕਾਰਨ ਸਰਕਾਰ ਵਲੋਂ ਇਸ ਮਿਤੀ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ।ਦੂਜੇ ਪਾਸੇ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 19 ਜੂਨ, 2013 ਨੂੰ ਹੋਈਆਂ ਸਨ। ਇਨ੍ਹਾਂ ਦੋਵਾਂ ਪੰਚਾਇਤੀ ਸੰਸਥਾਵਾਂ ਦੇ ਨੁਮਾਇਦਿਆਂ ਨੂੰ 10 ਜੁਲਾਈ, 2013 ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ ਸੀ। ਇਨ੍ਹਾਂ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀ ਮਿਆਦ 9 ਜੁਲਾਈ, 2018 ਤਕ ਹੈ। ਇਸ ਲਈ ਇਨ੍ਹਾਂ ਪੰਚਾਇਤੀ ਸੰਸਥਾਵਾਂ ਦੀ ਚੋਣ ਵੀ ਇਸ ਮਿਤੀ ਤੋਂ ਪਹਿਲਾਂ ਹੋਣ ਦੇ ਅਸਾਰ ਹਨ। ਪਿਛਲੀਆਂ ਚੋਣਾਂ ਦੌਰਾਨ ਸੂਬੇ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,028 ਸੀ। ਇਸ ਵਾਰ 285 ਨਵੀਆਂ ਪੰਚਾਇਤ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਵਾਰ ਆਕਾਰ ਦੇ ਮੱਦੇਨਜ਼ਰ ਮੁੜ ਗਠਨ ਤਹਿਤ ਪੰਚਾਇਤਾਂ ਦੀ ਗਿਣਤੀ 300 ਤੱਕ ਵਧ ਸਕਦੀ ਹੈ।