
ਪੰਜਾਬ ਦੀ ਭੂਗੋਲਿਕ ਤੇ ਆਰਥਕ ਸਥਿਤੀ ਅਤੇ ਇਸ ਦੇ ਅਤੀਤ ਨੂੰ ਵੇਖਦਿਆਂ ਇਸ ਖ਼ਿੱਤੇ ਨੂੰ ਇੰਡਸਟਰੀਅਲ ਜ਼ੋਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ..........
ਗੁਰਦਾਸਪੁਰ : ਪੰਜਾਬ ਦੀ ਭੂਗੋਲਿਕ ਤੇ ਆਰਥਕ ਸਥਿਤੀ ਅਤੇ ਇਸ ਦੇ ਅਤੀਤ ਨੂੰ ਵੇਖਦਿਆਂ ਇਸ ਖ਼ਿੱਤੇ ਨੂੰ ਇੰਡਸਟਰੀਅਲ ਜ਼ੋਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਇਥੇ ਜਾਰੀ ਬਿਆਨ ਵਿਚ ਕਹੀ। ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਅਗਲੇ ਸੈਸ਼ਨ ਵਿਚ ਕਾਂਗਰਸ ਪਾਰਟੀ ਵਲੋਂ ਪੰਜਾਬ ਨੂੰ ਵਿਸੇਸ਼ ਉਦਯੋਗਿਕ ਖ਼ਿੱਤੇ ਵਜੋਂ ਵਿਕਸਤ ਕਰਨ ਅਤੇ
ਸੂਬੇ ਨੂੰ ਵਿਸੇਸ਼ ਆਰਥਕ ਪੈਕੇਜ ਦੇਣ ਦਾ ਮੁੱਦਾ ਸਦਨ ਵਿਚ ਉਠਾਇਆ ਜਾਵੇਗਾ। ਜਾਖੜ ਨੇ ਆਖਿਆ ਕਿ ਸੂਬੇ ਦੇ ਸਨਅਤੀ ਵਿਕਾਸ ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ਲਈ ਸੂਬੇ ਵਿਚ ਨਵੀਆਂ ਸਨਅਤਾਂ ਨੂੰ ਆਕਰਸ਼ਤ ਕਰਨ ਲਈ ਕੇਂਦਰ ਸਰਕਾਰ ਵਲੋਂ ਸੂਬੇ ਨੂੰ ਰਿਆਇਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ।