
ਚੈਲੰਜ ਪੂਰਾ ਕਰੋ ਤੇ ਜਿੱਤੋ ਬੁੱਲਟ ਮੋਟਰਸਾਇਕਲ ਨਾਲੇ ਕੈਸ਼
ਚੰਡੀਗੜ੍ਹ: ਤੁਸੀਂ ਸਿਆਸੀ ਚੈਲੰਜ ਤਾਂ ਬਹੁਤ ਸੁਣੇ ਹੋਣਗੇ ਕਿ ਜਿਸ ਵਿਚ ਸਿਆਸਤਦਾਨ ਕਹਿੰਦੇ ਹਨ ਕਿ ਕੋਈ ਵੀ ਸਿਆਸਤਦਾਨ ਮੇਰੇ ਨਾਲ ਕਿਤੇ ਵੀ ਆ ਕੇ ਕਿਸੇ ਮੁੱਦੇ ਨੂੰ ਲੈ ਕੇ ਮੁਕਾਬਲਾ ਕਰ ਲਵੇ। ਪਰ ਇਕ ਨੌਜਵਾਨ ਜਿਸ ਦਾ ਨਾਮ ਗਗਨਦੀਪ ਸਿੰਘ ਹੈ ਤੇ ਉਹ ਸਾਬਕਾ ਫ਼ੌਜੀ ਵਿਚ ਰਹਿ ਚੁੱਕੇ ਹਨ ਅਤੇ ਉਹ ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਹਨ ਨੇ ਪੰਜਾਬੀ ਨੌਜਵਾਨਾਂ ਨੂੰ ਅਜਿਹੇ ਚੈਲੰਜ ਦਿੱਤੇ ਹਨ ਕਿ ਜੇ ਉਹ ਪੂਰੇ ਕਰ ਦੇਣਗੇ ਤਾਂ ਉਹ ਮੂੰਹ ਮੰਗਿਆ ਇਨਾਮ ਦੇਣਗੇ।
Gagandeep Singh
ਗਗਨਦੀਪ ਸਿੰਘ ਨੇ ਦਸਿਆ ਕਿ ਇਹ ਚੈਲੰਜ ਡੇਢ ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਇਸ ਚੈਲੰਜ ਰਾਹੀਂ ਸਰੀਰਕ ਫਿਟਨੈਸ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਨੌਜਵਾਨ ਉਹਨਾਂ ਵੱਲੋਂ ਦਿੱਤੇ ਗਏ ਚੈਲੰਜ ਪੂਰੇ ਕਰਦੇ ਹਨ ਤਾਂ ਉਹ ਉਹਨਾਂ ਨੂੰ ਬੁਲਟ ਮੋਟਰਸਾਈਕਲ, 50 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣਗੇ। ਇਸ ਵਿਚ ਵੱਖ-ਵੱਖ ਕਸਰਤਾਂ ਸ਼ਾਮਲ ਹਨ।
Gagandeep Singh
ਉਹਨਾਂ ਅੱਗੇ ਦਸਿਆ ਕਿ ਜਦੋਂ ਉਹਨਾਂ ਨੇ ਨੌਜਵਾਨਾਂ ਨੂੰ ਚੈਲੰਜ ਕੀਤਾ ਸੀ ਤਾਂ ਉਸ ਸਮੇਂ ਉਹਨਾਂ ਨੂੰ ਫੋਨ ਆਉਂਦੇ ਹਨ ਪਰ ਜਦੋਂ ਉਹ ਉਹਨਾਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੰਦੇ ਹਨ ਤਾਂ ਉਹ ਇਸ ਵਿਚ ਦਿਲਚਸਪੀ ਨਹੀਂ ਲੈਂਦੇ। ਇਹ ਕਸਰਤਾਂ ਕਿਸੇ ਆਮ ਵਿਅਕਤੀ ਦੇ ਵੱਸ ਦੇ ਗੱਲ ਨਹੀਂ ਕਿਉਂ ਕਿ ਇਸ ਵਿਚ ਸਮਾਂ ਵੀ 2 ਘੰਟੇ ਤਕ ਰੱਖਿਆ ਗਿਆ ਹੈ। ਨੌਜਵਾਨ ਖੇਡਾਂ ਜਾਂ ਕਸਰਤਾਂ ਵੱਲ ਧਿਆਨ ਇਸ ਲਈ ਨਹੀਂ ਦਿੰਦੇ ਕਿਉਂ ਕਿ ਸਰਕਾਰਾਂ ਕਿਸੇ ਵੀ ਵਧੀਆ ਖਿਡਾਰੀ ਦੀ ਬਾਂਹ ਨਹੀਂ ਫੜਦੀ।
Gagandeep Singh
ਖੇਡਾਂ ਵਿਚ ਦਿਲਚਸਪੀ ਉਹੀ ਲੈ ਸਕਦਾ ਹੈ ਜਿਸ ਕੋਲ ਪੈਸਾ ਹੋਵੇਗਾ ਤੇ ਉਹੀ ਵਧ ਖਰਚ ਕਰ ਕੇ ਖੁਰਾਕਾਂ ਖਾ ਸਕਦਾ ਹੈ। ਗਰੀਬ ਨੌਜਵਾਨਾਂ ਕੋਲੋਂ ਇੰਨੀਆਂ ਮਹਿੰਗੀਆਂ ਖੁਰਾਕਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਉਹਨਾਂ ਨੇ ਅਪਣੀ ਖੁਰਾਕ ਵਿਚ ਦੁੱਧ, ਦਹੀ, ਪਨੀਰ, ਬਦਾਮ, ਤੇ ਫ਼ਲ ਸ਼ਾਮਲ ਕੀਤੇ ਹੋਏ ਹਨ ਤੇ ਹੋਰਨਾਂ ਨੂੰ ਵੀ ਬਜ਼ਾਰ ਦੀਆਂ ਹੋਰ ਖੁਰਾਕਾਂ ਨਾ ਖਾਣ ਦੀ ਪ੍ਰੇਰਨਾ ਦਿੱਤੀ ਹੈ।
Gagandeep Singh
ਉਹਨਾਂ ਨੇ ਅਪਣੇ ਖਰਚੇ ਤੇ 117 ਹਲਕਿਆਂ ਵਿਚ ਦੌੜ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਉਹਨਾਂ ਦੇ 16 ਹਲਕੇ ਹੋ ਚੁੱਕੇ ਹਨ ਤੇ ਉਹ ਵੀ ਸਾਰੇ ਮਾਝੇ ਦੇ ਹੀ ਹਨ।
Gagandeep Singh
ਅੱਜ ਪੰਜਾਬ ਵਿਚ ਕੋਈ ਸਿਹਤਮੰਦ ਨੌਜਵਾਨ ਨਹੀਂ ਮਿਲ ਰਿਹਾ, ਇਹ ਉਹੀ ਪੰਜਾਬ ਹੈ ਜੋ ਕਿ ਗੁਰੂਆਂ-ਪੀਰਾਂ, ਬਹਾਦਰਾਂ ਅਤੇ ਸੂਰਬੀਰਾਂ ਲਈ ਜਾਣਿਆ ਜਾਂਦਾ ਹੈ। ਦੇਖਦੇ ਹਾਂ ਕਿ ਹੁਣ ਕਿਹੜਾ ਨੌਜਵਾਨ ਇਸ ਚੈਲੰਜ ਨੂੰ ਕਬੂਲ ਕਰ ਕੇ ਮੈਦਾਨ ਵਿਚ ਨਿਤਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।