ਜਲਦ ਖੁੱਲ੍ਹੇਗਾ 131 ਸਾਲ ਪੁਰਾਣਾ ਕਪੂਰਥਲਾ ਦਾ ਦਰਬਾਰ ਹਾਲ, ਸਤੰਬਰ ਦੇ ਅਖੀਰ ਤੱਕ ਪੂਰਾ ਹੋਵੇਗਾ ਕੰਮ
Published : Jul 17, 2021, 1:47 pm IST
Updated : Jul 17, 2021, 1:47 pm IST
SHARE ARTICLE
130-yr-old Kapurthala Durbar Hall to be restored by Sept-end
130-yr-old Kapurthala Durbar Hall to be restored by Sept-end

ਮਹਾਰਾਜਾ ਜਗਤਜੀਤ ਸਿੰਘ ਵੱਲੋਂ 131 ਸਾਲ ਪਹਿਲਾਂ ਬਣਾਏ ਗਏ ਕਪੂਰਥਲਾ ਦੇ ਦਰਬਾਰ ਹਾਲ ਦੀ ਮੁੜ ਉਸਾਰੀ ਸਤੰਬਰ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ।

ਕਪੂਰਥਲਾ: ਮਹਾਰਾਜਾ ਜਗਤਜੀਤ ਸਿੰਘ (Maharaja Jagatjit Singh) ਵੱਲੋਂ 131 ਸਾਲ ਪਹਿਲਾਂ ਬਣਾਏ ਗਏ ਕਪੂਰਥਲਾ ਦੇ ਦਰਬਾਰ ਹਾਲ (Kapurthala Durbar Hall) ਦੀ ਮੁੜ ਉਸਾਰੀ ਸਤੰਬਰ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਵਿਚ ਦੇਰੀ ਹੋਈ ਸੀ। ਕਪੂਰਥਲਾ ਵਿਖੇ ਇਤਿਹਾਸਕ ਇਮਾਰਤ ਦੀ ਅੰਦਰੂਨੀ ਅਤੇ ਬਾਹਰੀ ਬਹਾਲੀ ਅਤੇ ਸੰਭਾਲ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ 8.5 ਕਰੋੜ ਰੁਪਏ ਫੰਡ ਜਾਰੀ ਕੀਤਾ ਗਿਆ ਹੈ।

Kapurthala Durbar HallKapurthala Durbar Hall

ਹੋਰ ਪੜ੍ਹੋ: ਯੂਰੋਪ ਵਿਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 125 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਲੋਕ ਲਾਪਤਾ

ਇਹ ਪ੍ਰਾਜੈਕਟ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਦੁਆਰਾ ਚਲਾਇਆ ਜਾ ਰਿਹਾ ਹੈ। ਪ੍ਰਾਜੈਕਟ ਮੈਨੇਜਰ ਏ ਆਰ ਮਿਸ਼ਰਾ ਨੇ ਕਿਹਾ ਕਿ ਕੰਮ ਪੂਰਾ ਹੋ ਜਾਣ 'ਤੇ ਦਰਬਾਰ ਹਾਲ ਲੋਕਾਂ ਲਈ ਖੋਲ੍ਹਿਆ ਜਾਵੇਗਾ। ਦਰਬਾਰ ਹਾਲ ਦਾ ਨਿਰਮਾਣ ਮਹਾਰਾਜਾ ਜਗਤਜੀਤ ਸਿੰਘ ਨੇ ਅਪਣੇ ਰਾਜ ਵਿਚ 1889 ਵਿਚ ਕਰਵਾਇਆ ਸੀ। ਹਾਲਾਂਕਿ ਕਈ ਸਾਲਾਂ ਬਾਅਦ ਇਹ ਖੰਡਰ ਬਣ ਗਿਆ ਸੀ। ਪੂਰਾ ਦਰਬਾਰ ਹਾਲ ਚੂਨੇ ਦੀ ਮਿੱਟੀ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਲਈ ਕਰੀਬ ਤਿੰਨ ਸਾਲ ਦਾ ਸਮਾਂ ਲੱਗਿਆ।

Kapurthala Durbar HallKapurthala Durbar Hall

ਹੋਰ ਪੜ੍ਹੋ: ਭਾਰਤ ਵਿਚ ਅਗਸਤ ਦੇ ਅਖੀਰ ਤੱਕ ਆਵੇਗੀ ਕੋਰੋਨਾ ਦੀ ਤੀਜੀ ਲਹਿਰ: ICMR

ਦਰਬਾਰ ਹਾਲ ਦੀ ਨੀਂਹ 1882 ਵਿਚ ਰੱਖੀ ਗਈ ਸੀ। ਇੱਥੇ ਪਹਿਲਾਂ ਕਪੂਰਥਲਾ ਸਟੇਟ ਦੀ ਹਾਈ ਕੋਰਟ ਹੁੰਦੀ ਸੀ। ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਫਰਾਂਸੀਸੀ ਵਸਤੂ ਕਲਾ ਦਾ ਅਨੋਖਾ ਨਮੂਨਾ ਪੇਸ਼ ਕਰਦੇ ਹੋਏ ਜਗਤਜੀਤ ਪੈਲੇਸ ਦਾ ਨਿਰਮਾਣ ਕਰਵਾਇਆ। ਇਸ ਵਿਚ ਫਰਾਂਸੀ ਵਸਤੂ ਕਲਾ ਦੀ ਸੁੰਦਰਤਾ ਸਾਫ ਝਲਕਦੀ  ਹੈ। ਮਹਿਲ ਦਾ ਡਿਜ਼ਾਇਨ ਜੇਓਐਸ ਐਲ ਮੇਰ ਚੀਫ ਇੰਜੀਨੀਅਰ ਸਟੇਟ ਕਪੂਰਥਲਾ ਨੇ ਤਿਆਰ ਕੀਤਾ ਸੀ।  ਦਰਬਾਰ ਹਾਲ ਵਿਚ ਮਹਾਰਾਜ ਜਗਤਜੀਤ ਸਿੰਘ ਹਰ ਸਾਲ ਦੋ ਵਾਰ ਦਰਬਾਰ ਦਾ ਆਯੋਜਨ ਕਰਦੇ ਸੀ।

Maharaja Jagatjit SinghMaharaja Jagatjit Singh

ਹੋਰ ਪੜ੍ਹੋ: ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ

ਇੱਥੇ ਸ਼ਾਸਨ ਵਿਚ ਕੰਮ ਕਰਨ ਵਾਲੇ ਚੰਗੇ ਅਧਿਕਾਰੀਆਂ ਅਤੇ ਕਰਮੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਦਰਬਾਰ ਹਾਲ ਸੂਬੇ ਦੇ 32 ਟੂਰਿਸਟ ਸਥਾਨਾਂ ਵਿਚੋਂ ਇਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਰਬਾਰ ਹਾਲ ਦਾ ਕੰਮ 2019 ਵਿਚ ਸ਼ੁਰੂ ਹੋਇਆ ਸੀ ਤੇ ਇਸ ਦੇ 18 ਮਹੀਨਿਆਂ ਵਿਚ ਪੂਰਾ ਹੋਣ ਦੀ ਉਮੀਦ ਸੀ ਪਰ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਇਸ ਵਿਚ ਦੇਰੀ ਹੋਈ। ਮਿਸ਼ਰਾ ਨੇ ਦੱਸਿਆ ਕਿ ਦਰਬਾਰ ਹਾਲ ਦੇ ਮੁੱਖ ਹਿੱਸੇ ਦੀ ਮੁਰੰਮਤ ਜਿਸ ਨੂੰ ਪੈਲੇਸ ਆਫ ਜਸਟਿਸ ਵੀ ਕਿਹਾ ਜਾਂਦਾ ਹੈ, ਕਰੀਬ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ। ਉਹਨਾਂ ਕਿਹਾ ਕਿ ਬਹਾਲੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਤੰਬਰ ਦੇ ਅਖੀਰ ਤੱਕ ਇਸ ਨੂੰ ਦੁਬਾਰਾ ਖੋਲ੍ਹਣ ਦੀ ਉਮੀਦ ਹੈ।  

ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement