ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ
Published : Jul 17, 2021, 10:59 am IST
Updated : Jul 23, 2021, 1:07 pm IST
SHARE ARTICLE
Harvinder Singh got Paralympic Tokyo ticket
Harvinder Singh got Paralympic Tokyo ticket

ਟੋਕਿਓ ਵਿਚ ਪੈਰਾ ਤੀਰਅੰਦਾਜ਼ੀ ਦੇ ਰਿਕਰਵ ਈਵੈਂਟ ਵਿਚ ਖੇਡਣ ਵਾਲੇ ਹਰਵਿੰਦਰ ਸਿੰਘ ਹਰਿਆਣਾ ਦੇ ਇਕਲੌਤੇ ਖਿਡਾਰੀ ਹੋਣਗੇ।

ਚੰਡੀਗੜ੍ਹ: ਇਸ ਸਾਲ 23 ਅਗਸਤ ਤੋਂ 5 ਸਤੰਬਰ ਤੱਕ ਟੋਕਿਓ ਪੈਰਾਲੰਪਿਕ (Tokyo Paralympics) ਖੇਡਾਂ ਹੋਣ ਜਾ ਰਹੀਆਂ ਹਨ। ਪੈਰਾਲੰਪਿਕ ਵਿਚ ਤੀਰਅੰਦਾਜ਼ੀ ਦੇ ਮੁਕਾਬਲੇ ਲਈ ਭਾਰਤ ਦੇ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ। ਇਹਨਾਂ ਵਿਚੋਂ ਇਕ ਸਿੱਖ ਨੌਜਵਾਨ ਹਰਵਿੰਦਰ ਸਿੰਘ (Harvinder Singh got a Paralympic Tokyo ticket) ਨੂੰ ਚੁਣਿਆ ਗਿਆ ਹੈ, ਇਹ ਨੌਜਵਾਨ ਹਰਿਆਣਾ ਦੇ ਜ਼ਿਲ੍ਹਾ ਕੈਥਲ ਕੇ ਪਿੰਡ ਅਜੀਤਨਗਰ ਦਾ ਰਹਿਣ ਵਾਲਾ ਹੈ।

Harvinder Singh got Paralympic Tokyo ticketHarvinder Singh got Paralympic Tokyo ticket

ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ

ਟੋਕਿਓ ਵਿਚ ਪੈਰਾ ਤੀਰਅੰਦਾਜ਼ੀ ਦੇ ਰਿਕਰਵ ਈਵੈਂਟ ਵਿਚ ਖੇਡਣ ਵਾਲੇ ਹਰਵਿੰਦਰ ਸਿੰਘ ਹਰਿਆਣਾ (Haryana Player Harvinder Singh) ਦੇ ਇਕਲੌਤੇ ਖਿਡਾਰੀ ਹੋਣਗੇ। ਹਰਵਿੰਦਰ ਸਿੰਘ (Para archer Harvinder Singh) ਇਸ ਸਮੇਂ ਸੋਨੀਪਤ ਕੈਂਪ ਵਿਚ ਪੈਰਾਲੰਪਿਕ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦੱਸਿਆ ਕਿ 17 ਜੂਨ ਨੂੰ ਸੋਨੀਪਤ ਵਿਚ ਟੋਕਿਓ ਪੈਰਾਲੰਪਿਕ ਵਿਚ ਚੋਣ ਸਬੰਧੀ ਟਰਾਇਲ ਹੋਏ ਸਨ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਸੋਨੀਪਤ ਵਿਚ ਦੁਬਈ ਵਿਚ ਹੋਣ ਵਾਲੀ ਵਿਸ਼ਵ ਰੈਂਕਿੰਗ ਲਈ ਟਰਾਇਲ ਹੋਏ ਸਨ। ਇਸ ਦੇ ਲਈ 8 ਕਿਡਾਰੀਆਂ ਦੀ ਚੋਣ ਹੋਈ ਸੀ।

Harvinder Singh got Paralympic Tokyo ticketHarvinder Singh got Paralympic Tokyo ticket

ਹੋਰ ਪੜ੍ਹੋ: UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ

ਦੁਬਈ ਵਿਚ 21 ਤੋਂ 27 ਫਰਵਰੀ ਤੱਕ ਹੋਈ ਇਸ ਵਿਸ਼ਵ ਰੈਂਕਿੰਗ ਪ੍ਰਤੀਯੋਗਿਤਾ ਵਿਚ ਹਰਵਿੰਦਰ ਨੇ ਟੀਮ ਇਵੈਂਟ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ 2019 ਵਿਚ ਨੀਦਰਲੈਂਡ ਵਿਚ ਹੋਏ ਮੁਕਾਬਲੇ ਵਿਚ ਉਹਨਾਂ ਨੇ ਪੈਰਾਲੰਪਿਕ ਦਾ ਕੋਟਾ ਜਿੱਤਿਆ ਸੀ। ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਦੇਸ਼ ਲਈ ਗੋਲਡ ਮੈਡਲ ਹਾਸਲ ਕਰਨਾ ਹੈ।

Harvinder Singh got Paralympic Tokyo ticketHarvinder Singh got Paralympic Tokyo ticket

ਹੋਰ ਪੜ੍ਹੋ: ਪੂਰੇ ਟੀਕੇ ਲਗਵਾ ਚੁਕੇ ਅਮਰੀਕੀ ਅਗੱਸਤ ਤੋਂ ਆ ਸਕਣਗੇ ਕੈਨੇਡਾ : ਟਰੁਡੋ

ਦੱਸ ਦਈਏ ਕਿ ਹਰਵਿੰਦਰ ਸਿੰਘ ਦੇਸ਼ ਦੇ ਪਹਿਲੈ ਤੀਰਅੰਦਾਜ਼ ਹਨ, ਜਿਨ੍ਹਾਂ ਨੇ 2018 ਵਿਚ ਇੰਡੋਨੇਸ਼ੀਆ ਵਿਚ ਹੋਈਆਂ ਏਸ਼ੀਅਨ ਪੈਰਾ ਗੇਮਜ਼ ਵਿਚ ਭਾਰਤ ਲਈ ਰਿਕਵਰ ਇਵੈਂਟ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ। ਉਹ ਅੰਤਰਰਾਸ਼ਟਰੀ ਪੱਧਰ 'ਤੇ ਛੇ ਵਾਰ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹਰਵਿੰਦਰ ਸਿੰਘ ਤੋਂ ਇਲਾਵਾ ਰਿਕਰਵ ਈਵੈਂਟ ਵਿਚ ਉੱਤਰ ਪ੍ਰਦੇਸ਼ ਨਿਵਾਸੀ ਵਿਵੇਦ ਚਿਕਾਰਾ, ਕੰਪਾਊਂਡ ਇਵੈਂਟ ਵਿਚ ਜੰਮੂ ਕਸ਼ਮੀਰ ਦੇ ਰਾਕੇਸ਼ ਕੁਮਾਰ, ਰਾਜਸਥਾਨ ਦੇ ਸ਼ਿਆਮ ਸੁੰਦਰ ਅਤੇ ਉੱਤਰ ਪ੍ਰਦੇਸ਼ ਤੋਂ ਜੋਤੀ ਦੀ ਚੋਣ ਹੋਈ ਹੈ।

ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਨੇ ‘ਅਸੈਂਸ਼ੀਅਲ ਸਕਿੱਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement