
PSEB News : ਜੇਕਰ ਖੁੰਝ ਤਾਂ ਭਰਨੀ ਪਵੇਗੀ ਲੇਟ ਫੀਸ
PSEB News : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਅਤੇ 8ਵੀਂ ਜਮਾਤਾਂ ਲਈ ਰਜਿਸਟ੍ਰੇਸ਼ਨ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਤਹਿਤ ਦੋਵਾਂ ਜਮਾਤਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 18 ਜੁਲਾਈ (ਵੀਰਵਾਰ) ਤੋਂ 18 ਸਤੰਬਰ ਤੱਕ ਬਿਨਾਂ ਕਿਸੇ ਲੇਟ ਫੀਸ ਦੇ ਚੱਲੇਗੀ। ਇਸ ਤੋਂ ਬਾਅਦ ਭਾਰੀ ਲੇਟ ਫੀਸ ਭਰਨੀ ਪਵੇਗੀ। 500 ਰੁਪਏ ਦੀ ਲੇਟ ਫੀਸ 19 ਸਤੰਬਰ ਤੋਂ 16 ਅਕਤੂਬਰ ਤੱਕ ਅਦਾ ਕਰਨੀ ਪਵੇਗੀ। ਜਦਕਿ 17 ਨਵੰਬਰ ਤੋਂ 11 ਨਵੰਬਰ ਤੱਕ ਪ੍ਰਤੀ ਵਿਦਿਆਰਥੀ 1500 ਰੁਪਏ ਲੇਟ ਫੀਸ ਭਰਨੀ ਪਵੇਗੀ।
ਦੂਜੇ ਪਾਸੇ 9ਵੀਂ ਅਤੇ 11ਵੀਂ ਜਮਾਤ ਲਈ ਰਜਿਸਟ੍ਰੇਸ਼ਨ ਲਈ ਪੋਰਟਲ ਖੋਲ੍ਹਿਆ ਗਿਆ ਹੈ। ਇਸ ਵਿਚ ਆਫਲਾਈਨ ਚਲਾਨ ਜਨਰੇਟ ਕਰਨ ਦੀ ਮਿਆਦ 16 ਅਗਸਤ ਅਤੇ ਆਨਲਾਈਨ ਫੀਸ ਭਰਨ ਦੀ ਮਿਆਦ 21 ਅਗਸਤ ਨਿਸ਼ਚਿਤ ਕੀਤੀ ਗਈ ਸੀ।
ਇਸੇ ਤਰ੍ਹਾਂ 10ਵੀਂ ਅਤੇ 12ਵੀਂ ਜਮਾਤ ਲਈ ਆਫਲਾਈਨ ਚਲਾਨ ਜਨਰੇਟ ਕਰਨ ਦੀ ਮਿਤੀ 23 ਅਗਸਤ ਅਤੇ ਆਨਲਾਈਨ ਫੀਸ ਭਰਨ ਦੀ ਮਿਆਦ 21 ਅਗਸਤ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
PSEB ਹੁਣ ਪੂਰੀ ਤਰ੍ਹਾਂ CBSE ਦੀ ਤਰਜ਼ 'ਤੇ ਕੰਮ ਕਰ ਰਿਹਾ ਹੈ। ਬੋਰਡ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਾਰਨ ਸਾਰੇ ਕੰਮ ਨਿਰਧਾਰਿਤ ਸਮੇਂ ਅਨੁਸਾਰ ਕੀਤੇ ਜਾ ਰਹੇ ਹਨ। ਬੋਰਡ ਵੱਲੋਂ ਅਕਾਦਮਿਕ ਕੈਲੰਡਰ ਤਿਆਰ ਕੀਤਾ ਗਿਆ ਹੈ। ਇਸ ਵਿਚ ਦਿੱਤੇ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਨ੍ਹਾਂ ਚਾਰ ਜਮਾਤਾਂ ’ਚ ਕਰੀਬ ਦਸ ਲੱਖ ਵਿਦਿਆਰਥੀ ਹਾਜ਼ਰ ਹੋਣਗੇ।
(For more news apart from Registration for 5th and 8th tomorrow in Punjab, PSEB has released the schedule News in Punjabi, stay tuned to Rozana Spokesman)